ਕਰਜੇ ਤੋਂ ਦੁਖੀ ਮਜਦੂਰ ਔਰਤ ਨੇ ਕੀਤੀ ਖੁਦਕੁਸ਼ੀ

0
553

ਮਾਨਸਾ 30 ਜਨਵਰੀ ( ਤਰਸੇਮ ਫਰੰਡ) ਪ੍ਰਾਈਵੇਟ ਕਰਜੇ ਤੋਂ ਦੁਖੀ ਹੋ ਕੇ ਇੱਥੋਂ ਦੇ ਨੇੜਲੇ
ਪਿੰਡ ਖੋਖਰ ਖੁਰਦ ਦੀ ਇੱਕ ਔਰਤ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਪ੍ਰਧਾਨ ਵਿੰਦਰ ਸਿੰਘ,
ਸੁਖਵੀਰ ਸਿੰਘ, ਬਲਾਕ ਆਗੂ ਸੁਰਿੰਦਰ ਪਾਲ ਸਿੰਘ ਖੋਖਰ, ਭਾਨ ਸਿੰਘ ਬਰਨਾਲਾ, ਹਰਿੰਦਰ ਸਿੰਘ
ਟੋਨੀ ਭੈਣੀਬਾਘਾ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਖੋਖਰ ਖੁਰਦ ਦੀ ਮਜਦੂਰ ਔਰਤ
ਸੁਖਪਾਲ ਕੌਰ (45) ਪਤਨੀ ਅਮ੍ਰਿਤਪਾਲ ਸਿੰਘ ਨੇ ਕੱਲ੍ਹ ਮਾਨਸਾ ਦੇ ਓਵਰ ਬਰਿਜ ਕੋਲ ਰੇਲ ਗੱਡੀ
ਨਾਲ ਟਕਰਾ ਕੇ ਆਤਮ ਹੱਤਿਆ ਕਰ ਲਈ ਜਿਸ ਦੇ ਸਿਰ 3 ਲੱਖ ਰੁਪਏ ਦੇ ਲਗਭਗ ਲੋਕਾਂ ਦਾ ਕਰਜਾ
ਚੜਿਆ ਹੋਇਆ ਸੀ ਜਿਸਦੇ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ। ਜਿਸਦੇ 4 ਬੱਚੇ ਹਨ ਜੋ ਕਰਜੇ ਕਾਰਨ
ਅਜੇ ਤੱਕ ਵਿਆਹੇ ਨਹੀਂ ਗਏ। ਉਕਤ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਔਰਤ ਦੇ ਸਿਰ
ਚੜਿਆ ਕਰਜਾ ਸਰਕਾਰ ਅਦਾ ਕਰੇ, ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪੰਜ ਲੱਖ
ਰੁਪਏ ਮੁਆਵਜਾ ਵੀ ਸਰਕਾਰ ਵੱਲੋਂ ਦਿਤਾ ਜਾਵੇ। ਉਕਤ ਆਗੂਆਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ
ਹੈ ਕਿ ਖੁਦਕੁਸ਼ੀ ਕਰਨ ਵਾਲੀ ਗਰੀਬ ਔਰਤ ਸੁਖਪਾਲ ਕੌਰ ਦੀਆਂ ਦੋ ਲੜਕੀਆਂ ਵਿਆਹੁਣਯੋਗ ਹਨ ਦੀਆਂ
ਸ਼ਾਦੀਆਂ ਕਰਨ ਲਈ ਸਰਕਾਰ ਵੱਲੋਂ ਗਰਾਂਟ ਦਿੱਤੀ ਜਾਵੇ। ਪਿੰਡ ਖੋਖਰ ਖੁਰਦ ਦੇ ਪ੍ਰਧਾਨ ਵਿੰਦਰ
ਸਿੰਘ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦੇ ਕਰੇ
ਸੀ ਕਿ ਸਰਕਾਰ ਆਉਣ ਤੇ ਕਿਸਾਨਾਂ ਮਜਦੂਰਾਂ ਦੇ ਸਾਰੇ ਕਰਜੇ ਮੈਂ ਮੋੜਾਂਗਾ। ਪਰ ਹੁਣ ਸੱਤਾ
ਸੰਭਾਲਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਭੱਜ ਰਿਹਾ ਹੈ। ਵਿੰਦਰ ਸਿੰਘ ਨੇ ਕਿਹਾ ਕਿ ਜੇਕਰ
ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਲੋਕ ਸੜਕਾਂ ਤੇ ਆਉਣ ਲਈ
ਮਜਬੂਰ ਹੋਣਗੇ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.