ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ- ਕੌਮੀ ਪ੍ਰਧਾਨ ਬਲਦੇਵ ਸਿੰਘ

0
614

ਧਾਰੀਵਾਲ, 31 ਜਨਵਰੀ (ਗੁਰਵਿੰਦਰ ਨਾਗੀ)- ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੁੱਖ ਦਫਤਰ ਧਾਰੀਵਾਲ ਵਿਖੇ ਹੋਈ | ਜਿਸ ਵਿੱਚ ਕੌਮੀ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਨਵੰਬਰ 1984 ਦੇ ਨਕਲਕੁਸੀ ਦੰਗਿਆਂ ਦੇ ਮੁੱਖ ਦੋਸ਼ੀ ਜਗਦੀਸ ਟਾਈਟਲਰ ਵੱਲੋ ਮੀਡੀਆ ਸਾਹਮਣੇ ਪ੍ਰਗਟਾਵਾ ਕੀਤਾ ਕਿ ਉਹ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਇੱਕ ਗੰਨਮੈਨ ਸਮੇਤ ਸਿੱਖ ਦੰਗਾ-ਪੀੜਤ ਇਲਾਕੇ ਅੰਦਰ ਕਾਰ ਦੇ ਸਵਾਰ ਹੋ ਕੇ ਗਏ ਸਨ | ਜਿਸ ਤੋਂ ਸਪੱਸ਼ਟ ਹੰੁਦਾ ਹੈ ਕਿ ਕਾਂਗਰਸ ਪਾਰਟੀ ਬਦਲੇ ਦੀ ਭਾਵਨਾ ਨਾਲ ਸਿੱਖ ਕੌਮ ਉਪਰ ਜੁਲਮ ਢਾਹੁਣ ਤੇ ਤੁੱਲੀ ਹੋਈ ਸੀ ਜਦਕਿ ਭਾਰਤ ਦੇ ਕਾਨੂੰਨਦਾਨ ਅਤੇ ਕੁਝ ਸਿਆਸੀ ਜਥੇਬੰਦੀਆਂ ਟਾਈਟਲਰ ਨੂੰ ਨਿਰਦੋਸ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ | ਜੋ ਸਿੱਖ ਭਾਈਚਾਰੇ ਨਾ ਬੇਇਨਸਾਫੀ ਵਾਲੀ ਗੱਲ ਹੈ | ਇਸ ਮੌਕੇ ਸਰਵ ਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਜਗਦੀਸ ਟਾਈਟਲਰ ਨੂੰ ਫਾਂਸੀ ਦੇਣ ਦੀ ਮੰਗ ਕੀਤੀ | ਧਰਮੀ ਫੋਜੀਆਂ ਨੇ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਨਵੰਬਰ 1984 ਦੇ ਦੰਗਿਆਂ ਦਾ ਖੁਲਾਸਾ ਕੀਤਾ ਹੈ ਇਸੇ ਤਰ੍ਹਾਂ ਜੂਨ 1984 ਵਿੱਚ ਸਿੱਖਾਂ ਦੇ ਸਰਵ-ੳੱਚ ਧਾਰਮਿਕ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਉਪਰ ਹੋਏ ਹਮਲੇ ਕਰਨ ਵਾਲੇ ਸਾਜਿਸ਼ਕਾਰਾਂ ਦਾ ਵੀ ਪਰਦਾਫਾਸ ਕਰਕੇ ਸਿੱਖ ਕੌਮ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਇਸ ਹਮਲੇ ਵਿਚ ਸੈਕੜੇ ਨਿਰਦੋਸ ਸੰਗਤਾਂ ਦਾ ਕਤਲ ਕੀਤਾ ਗਿਆ ਸੀ | ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ 1984 ਤੋਂ ਅੱਜ ਤੱਕ ਦੀਆਂ ਬਣੀਆਂ ਵੱਖ ਵੱਖ ਸਰਕਾਰਾਂ ਨੇ ਸਿੱਖਾਂ ਨੂੰ ਅੱਤਵਾਦ ਨਾਲ ਜੋੜ ਕੇ ਬਦਨਾਮ ਕੀਤਾ ਅਤੇ ਕਾਨੂੰਨਦਾਨਾ ਨੇ ਦੋਸੀਆਂ ਨੂੰ ਕਲੀਨ ਚਿੱਟਾਂ ਦੇ ਕੇ ਸਿੱਖ ਕੌਮ ਨੂੰ ਇਨਸਾਫ ਤੋਂ ਦੂਰ ਰੱਖਿਆ ਹੈ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਕੈਸ਼ੀਅਰ ਸੁਖਦੇਵ ਸਿੰਘ, ਜਿਲ੍ਹਾ ਪ੍ਰਧਾਨ ਸਵਿੰਦਰ ਸਿੰਘ, ਜਿਲ੍ਹਾ ਪ੍ਰਧਾਨ ਗੁਲਜਾਰ ਸਿੰਘ, ਪੜਤਾਲੀਆ ਮੈਂਬਰ ਪ੍ਰਗਟ ਸਿੰਘ, ਮਿਲੰਦਰ ਸਿੰਘ, ਮਹਿੰਦਰ ਸਿੰਘ, ਧਿਆਨ ਸਿੰਘ ਜੌਹਲ ਆਦਿ ਤੋ ਇਲਾਵਾ ਹੋਰ ਧਰਮੀ ਫੌਜੀ ਹਾਜਰ ਸਨ |

ਮੀਟਿੰਗ ਕਰਦੇ ਹੋਏ ਧਰਮੀ ਫੌਜੀ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.