ਪੱਤਰਕਾਰ ਅਸ਼ੋਕ ਗਰਗ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

0
511

ਮਾਨਸਾ  ( ਤਰਸੇਮ ਫਰੰਡ ) ਪੱਤਰਕਾਰ ਅਸ਼ੋਕ ਕੁਮਾਰ ਗਰਗ ਦੀ ਹੋਈ ਬੇਵਕਤੀ ਮੌਤ ਤੇ ਗਹਿਰੇ
ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਅੱਜ ਇਥੇ ਹੋਈ ਸੰਖੇਪ ਜਿਹੀ ਬੈਠਕ ਵਿੱਚ  ਸ਼ੋਕ ਮਨਾਇਆ ਗਿਆ
ਕਿ ਸਾਡਾ ਇੱਕ ਸਾਥੀ ਸਦਾ ਲਈ ਸਾਥੋਂ ਵਿਛੋੜਾ ਦੇ ਗਿਆ ,ਪੱਤਰਕਾਰ ਅਸ਼ੋਕ ਗਰਗ ਦੀ ਹੋਈ ਬੇਵਕਤੀ
ਮੌਤ ਨਾਲ ਜਿਥੇ ਪ੍ਰੀਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਉੱਥੇ ਹੀ ਪੱਤਰਕਾਰੀ
ਦੀ ਲਾਇਨ ਵਿਚੋਂ ਇੱਕ ਕਲਮ ਸਦਾ ਲਈ ਸਾਥੋਂ ਵਿਛੜ ਗਈ ।ਅੱਜ ਦੀ ਸ਼ੋਕ ਸਭਾ ਵਿੱਚ ਨਛੱਤਰ ਸਿੰਘ
ਰਾਠੀ ,ਹਰਪ੍ਰੀਤ ਸਿੰਘ ਗੋਗੀ ,ਸਤਨਾਮ ਸਿੰਘ ਸੁਪਰਡੈਂਟ  ਜਸਵਿੰਦਰ ਸਿੰਘ ਜੱਸੀ ,ਸਤੀਸ਼ ਮਹਿਤਾ
ਦਰਸ਼ਨ ਸਿੰਘ ਸਿੱਧੂ ਪੱਤਰਕਾਰ ਝੰਡਾ ,ਸ੍ਰ ਅਮ੍ਰਿਤ ਪਾਲ ਸਿੰਘ ਕੂੱਕਾ ,ਦੀਪਕ ਸਿੰਗਲ ,ਰਘਵੀਰ
ਸਿੰਘ ਬੈਂਸ ਸੁਪਰਡੈਂਟ ਨਵੀਪੁਰ ,,ਰਾਕੇਸ਼ ਮੌਰੀਆ, ਕਾਮਰੇਡ ਰਾਜ ਕੁਮਾਰ ਗਰਗ ,ਲਕਸ਼ਮੀ ਨਰਾਇਣ
, ਤਰਸੇਮ ਸਿੰਘ ਫਰੰਡ ,ਕੁਲਵੰਤ ਸਿੰਘ ਛਾਜਲੀ ,ਪੰਜਾਬ ਕਲਾ ਮੰਚ ਦੇ ਨਿਰਦੇਸ਼ਕ ਤਰਸੇਮ ਰਾਹੀ
ਦੀਪਕ ਸਿੰਗਲਾ  ,ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਆਗੂ ਤੇ ਕੌਂਸਲਰ ਅਮਰੀਕ ਸਿੰਘ ਮਾਨ
,ਬਹੁਜਨ ਸਮਾਜ ਪਾਰਟੀ ਦੇ ਦਰਸ਼ਨ ਸਿੰਘ ਰਾਠੀ ,ਰਘਵੀਰ ਸਿੰਘ ਰਾਮਗੜੀਆ ,ਬਾਬਾ ਵਿਸ਼ਵ ਕਰਮਾਂ
ਵਲਫੈਅਰ ਭਲਾਈ ਕਲੱਬ ਦੇ ਆਗੂ ਬਲਵਿੰਦਰ ਸਿੰਘ ਭੂਪਾਲ਼  ਆਦਿ ਨੇ ਪੱਤਰਕਾਰ ਅਸ਼ੋਕ ਗਰਗ ਦੀ ਹੋਈ
ਬੇਵਕਤੀ ਮੌਤ ਤੇ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਦੇ ਚਰਨਾਂ ਚੌ ਬੇਨਤੀ ਕੀਤੀ
ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਚਂ ਨਿਵਾਸ ਬਖਸ਼ੇ ਪਿਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ
ਬਖਸ਼ੇ ।ਪੱਤਰਕਾਰ ਅਸ਼ੋਕ ਗਰਗ ਦੀ ਅੰਤਿਮ ਅਰਦਾਸ ਮਿਤੀ 04,02,2018,ਦਿਨ  ਐਤਵਾਰ ਨੂੰ ਨਾਨਕ
ਮੱਲ ਧਰਮਸ਼ਾਲਾ ਵਿਖੇ ਬਾਅਦ ਦੁਪਹਿਰ ਮਾਨਸਾ ਵਿਖੇ ਹੋਵੇਗੀ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.