ਜੰਡਿਆਲਾ ਗੁਰੂ ਦੇ ਇਕ ਮੁਹੱਲੇ ਵਿਚ ਨਸ਼ਾ ਰੋਕਣਾ ਅਸੰਭਵ ?

0
577

ਜੰਡਿਆਲਾ ਗੁਰੂ 1 ਫਰਵਰੀ ਵਰਿੰਦਰ ਸਿੰਘ :- ਪੰਜਾਬ ਦੀ ਪਿਛਲੀ ਸਰਕਾਰ ਤੋਂ ਦੁਖੀ ਹੋਕੇ ਅਤੇ
ਨਸ਼ੇ ਨੂੰ ਮੁੱਖ ਮੁੱਦਾ ਬਣਾਕੇ ਪੰਜਾਬ ਦੀ ਜਨਤਾ ਨੇ ਇਹ ਸੋਚਕੇ ਕਾਂਗਰਸ ਦੇ ਹੱਕ ਵਿਚ ਵੱਡੀ
ਪੱਧਰ ਤੇ ਵੋਟਾਂ ਪਾਈਆਂ ਸਨ ਕਿ ਪੰਜਾਬ ਵਿਚੋਂ ਨਸ਼ੇ ਦੀ ਦਲਦਲ ਨੂੰ ਖਤਮ ਕੀਤਾ ਜਾਵੇਗਾ ਅਤੇ
ਜਨਤਾ ਦੇ ਇਸ ਵਾਅਦੇ ਨੂੰ ਪੂਰਾ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੱਡੀਆਂ ਵੱਡੀਆਂ
ਰੈਲੀਆਂ ਦੌਰਾਨ ਕਸਮਾਂ ਵੀ ਖਾਂਦੀਆ ਸਨ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਵਿਚੋਂ ਕੁਝ
ਦਿਨਾਂ ਵਿਚ ਹੀ ਨਸ਼ਾ ਖਤਮ ਕਰ ਦਿਤਾ ਜਾਵੇਗਾ । ਇਸੇ ਤਰਾਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ
ਵਿਚ ਵੀ ਹਲਕਾ ਵਿਧਾਇਕ ਨੇ ਵੋਟਾਂ ਤੋਂ ਪਹਿਲਾਂ ਸ਼ਹਿਰ ਵਾਸੀਆਂ ਨਾਲ ਵਾਅਦੇ ਕੀਤੇ ਸਨ ਕਿ
ਸ਼ਹਿਰ ਦੇ ਇਕ ਪ੍ਰਮੁੱਖ ਮੁਹੱਲੇ ਵਿਚੋਂ ਨਸ਼ੇ ਦਾ ਕੋਹੜ ਖਤਮ ਕੀਤਾ ਜਾਵੇਗਾ “ਚਾਹੇ ਉਸ ਮੁਹੱਲੇ
ਦੀ ਜਨਤਾ ਨਸ਼ੇ ਦੇ ਖਿਲਾਫ ਮੈਨੂੰ ਵੋਟ ਪਾਵੇ ਜਾਂ ਨਾ ਪਾਵੇ ” । ਪਰ ਅੱਜ ਕਰੀਬ ਇਕ ਸਾਲ ਬੀਤ
ਜਾਣ ਤੇ ਵੀ ਉਸ ਮੁਹੱਲੇ ਵਿਚ ਪਹਿਲਾਂ ਵਾਂਗ ਹੀ ਸ਼ਰੇਆਮ ਨਸ਼ੇ ਅਤੇ ਨਜਾਇਜ ਸ਼ਰਾਬ ਦਾ ਕੰਮ ਚੱਲ
ਰਿਹਾ ਹੈ ਅਤੇ ਉਸ ਮੁਹੱਲੇ ਦੇ ਮੁੱਖ ਨਸ਼ਾ ਤਸਕਰ ਹੁਣ ਕਾਂਗਰਸੀ ਆਗੂਆਂ ਨਾਲ ਫਲੈਕਸ ਬੋਰਡ ਤੇ
ਆਪਣੀਆਂ ਵੱਡੀਆਂ ਵੱਡੀਆਂ ਫੋਟੋਆਂ ਲਗਾਕੇ ਪ੍ਰਸ਼ਾਸ਼ਨ ਨੂੰ ਵੀ ਚਿੜਾ ਰਹੇ ਹਨ । ਹੋਰ ਤਾਂ ਹੋਰ
ਆਪਣੇ ਆਪ ਨੂੰ ਕਾਂਗਰਸ ਪਾਰਟੀ ਜੰਡਿਆਲਾ ਸ਼ਹਿਰੀ ਦਾ ਪ੍ਰਧਾਨ ਕਹਿਣ ਵਾਲੇ ਆਗੂ ਵੀ ਇਸ ਨਸ਼ਾ
ਤਸਕਰ ਨਾਲ ਲੱਗੀ ਆਪਣੀ ਫੋਟੋ ਨੂੰ ਆਪਣੀ ਅਤੇ ਪਾਰਟੀ ਦੀ ਸ਼ਾਨ ਸਮਝ ਰਹੇ ਹਨ । ਸ਼ਹਿਰ ਵਾਸੀਆਂ
ਦਾ ਇਸ ਘਟਨਾਕ੍ਰਮ ਸਬੰਧੀ ਮੰਨਣਾ ਹੈ ਅਕਾਲੀ ਰਾਜ ਦੌਰਾਨ ਸ਼ਰੇਆਮ ਨਸ਼ਾ ਵੇਚਣ ਵਾਲੇ ਸਮਗਲਰ
ਆਪਣਾ ਬਚਾਅ ਕਰਨ ਲਈ ਸ਼ਹਿਰ ਵਿਚ ਕਾਂਗਰਸ ਦੀ ਧੜੇਬੰਦੀ ਦਾ ਫਾਇਦਾ ਉਠਾਕੇ ਹੁਣ ਕਾਂਗਰਸ ਦੇ ਇਕ
ਧੜੇ ਨਾਲ ਤੁਰ ਰਹੇ ਹਨ । ਹਾਲਾਤ ਇਹ ਹੁਣ ਕੀ ਅਗਰ ਇਕ ਭਰਾ ਅਕਾਲੀ ਹੈ ਤਾਂ ਦੂਸਰਾ ਕਾਂਗਰਸੀ
ਬਣ ਗਿਆ ਹੈ ਅਤੇ ਵਪਾਰ ਫਿਰ ਉਸੇ ਤਰਾਂ ਜਿਉਂ ਦਾ ਤਿਉਂ ਚੱਲ ਰਿਹਾ ਹੈ ਅਤੇ ਕਾਂਗਰਸ ਪਾਰਟੀ
ਵਿਚ ਫੋਟੋਆਂ ਖਿਚਵਾਉਣ ਤੱਕ ਸੀਮਤ ਅਤੇ ਅੰਦਰਖਾਤੇ ਅਕਾਲੀ ਦਲ ਦੇ ਆਗੂਆਂ ਨਾਲ ਗਲਵਕੜੀ ਪਾਉਣ
ਵਾਲੇ ਕਾਂਗਰਸੀ ਆਗੂ ਇਹ ਸਮਝ ਰਹੇ ਹਨ ਕਿ ਸ਼ਾਇਦ ਉਹਨਾਂ ਨਾਲ ਵੋਟ ਬੈਂਕ ਜੁੜ ਗਿਆ ਹੈ ਪਰ
ਇਹਨਾਂ ਅਖਬਾਰੀ ਲੀਡਰ ਨੂੰ ਕੌਣ ਸਮਝਾਏ ਕਿ ਨਸ਼ੇ ਦੇ ਸਮਗਲਰ ਆਪਣਾ ਬਚਾਅ ਕਰਨ ਲਈ ਫਲੈਕਸ ਬੋਰਡ
ਤੇ ਵੱਡੀਆਂ ਵੱਡੀਆਂ ਫੋਟੋਆਂ ਉਹਨਾਂ ਦੇ ਨਾਲ ਲਗਾ ਰਹੇ ਹਨ  ਜਿਸ ਨਾਲ ਅੰਦਰਖਾਤੇ ਕਾਂਗਰਸ ਦੀ
ਸਾਖ ਨੂੰ ਵੀ ਗਹਿਰਾ ਝਟਕਾ ਲੱਗ ਰਿਹਾ ਹੈ   । ਸ਼ਹਿਰੀ ਕਾਂਗਰਸੀਆਂ ਅਤੇ ਮੁਹੱਲਾ ਵਾਸੀਆਂ ਦੀ
ਹਲਕਾ ਵਿਧਾਇਕ ਕੋਲੋ ਮੰਗ ਹੈ ਉਹ ਕਾਂਗਰਸੀ ਆਗੂਆਂ ਨੂੰ ਸੁਚੇਤ ਕਰਨ ਕਿ ਸਭ ਕੁਝ ਜਾਣਦੇ ਹੋਏ
ਨਸ਼ੇ ਦੇ ਕਿਸੇ ਵੀ ਸਮਗਲਰ ਨਾਲ ਇਸ ਤਰਾਂ ਫੋਟੋਆਂ ਪਾਕੇ ਪਾਰਟੀ ਦੇ ਅਕਸ ਨੂੰ ਧੱਬਾ ਨਾ
ਲਗਵਾਉਣ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.