ਤਨਖਾਹਾਂ ਤੇ ਲਾਈ ਪਾਬੰਦੀ ਖਿਲਾਫ ਅਧਿਆਪਕ ਜਥੇਬੰਦੀਆਂ ਵੱਲੋਂ ਖਜਾਨਾ ਦਫਤਰ ਦਾ ਘਿਰਾਓ

0
641

ਮਾਨਸਾ 01 ਫਰਵਰੀ (ਤਰਸੇਮ ਫਰੰਡ) ਤਨਖਾਹਾਂ ਤੇ ਲਾਈ ਰੋਕ ਤੋਂ ਅੱਕੇ ਅਧਿਆਪਕਾਂ ਵੱਲੋਂ ਅੱਜ
ਖਜਾਨਾ ਦਫਤਰ  ਮਾਨਸਾ ਦਾ ਘਿਰਾਓ ਕੀਤਾ ਅਤੇ ਜੋਰਦਾਰ ਨਾਅਰੇਬਾਜੀ ਕੀਤੀ ਗਈ। ਪਰ ਮੌਕੇ ਤੇ
ਖਜਾਨਾ ਅਫਸਰ ਮੌਜੂਦ ਨਾ ਹੋਣ ਕਾਰਨ ਮਸਲੇ ਦਾ ਕੋਈ ਹੱਲ ਨਹੀ ਹੋ ਸਕਿਆ। ਜਿਕਰਯੋਗ ਹੈ ਕਿ
ਪੰਜਾਬ ਸਰਕਾਰ ਵੱਲੋਂ ਖਜਾਨਾ ਦਫਤਰਾਂ ਨੂੰ ਤਨਖਾਹਾਂ ਜਾਰੀ ਨਾ ਕਰਨ ਦੇ ਫੋਨ ਸੰਦੇਸ ਦਿੱਤੇ
ਗਏ ਹਨ।ਜਿਸ ਕਾਰਨ ਪੰਜਾਬ ਦੇ ਲੱਖਾਂ ਮੁਲਾਜਮ ਤਨਖਾਹਾਂ ਤੋਂ ਵਾਂਝੇ ਹਨ।ਅਧਿਆਪਕ ਜਥੇਬੰਦੀਆਂ
ਵੱਲੋਂ ਅਗਲੀ ਰਣਨੀਤੀ ਉਲੀਕਣ ਲਈ ਬਾਬਾ ਬੂਝਾ ਸਿੰਘ ਭਵਨ ਵਿਖੇ ਮੀਟਿੰਗ ਬੁਲਾਈ ਗਈ ਹੈ।ਇਸ
ਸਮੇਂ ਸਿਕੰਦਰ ਸਿੰਘ ਧਾਲੀਵਾਲ, ਅਮੋਲਕ ਡੇਲੁਆਣਾ, ਗੁਰਪ੍ਰੀਤ ਦਲੇਲ ਵਾਲਾ, ਹਰਦੀੋਪ ਸਿੱਧੂ
ਅਦਿ ਆਗੂਆਂ ਸੰਬੋਧਨ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.