ਸਹਿਕਾਰੀ ਬੈਂਕ ਇੰਪਲਾਈਜ ਯੂਨੀਅਨ ਨੇ ਸਾਹਿਬ ਸਿੰਘ ਮੈਨੇਜਰ ਨੂੰ ਵਿਦਾਇਗੀ ਪਾਰਟੀ ਦਿੱਤੀ

0
282

ਮਾਨਸਾ 01 ਫਰਵਰੀ ( ਤਰਸੇਮ ਸਿੰਘ ਫਰੰਡ ) ਸਾਹਿਬ ਸਿੰਘ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ
ਮਾਨਸਾ 60 ਸਾਲ ਦੀ ਉਮਰ ਹੋਣ ਉਪਰੰਤ ਸੇਵਾ ਮੁਕਤ ਹੋਏ। ਦੀ ਮਾਨਸਾ ਸੈਂਟਰਲ ਕੋਆਪ੍ਰੇਟਿਵ
ਬੈਂਕ ਇੰਪਲਾਈਜ ਯੂਨੀਅਨ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ
ਦੌਰਾਨ ਅਜੀਤ ਇੰਦਰ ਸਿੰਘ ਮੋਫਰ ਸਾਬਕਾ ਐਮ.ਐਲ.ਏ, ਹਰਵਿੰਦਰ ਸਿੰਘ ਢਿੱਲੋਂ ਐਮ.ਡੀ., ਵਿਸ਼ਾਲ
ਗਰਗ ਜਿਲ੍ਹਾ ਮੈਨੇਜਰ ਅਤੇ ਧੰਨਾ ਸਿੰਘ ਅਕਲੀਆ ਸੀ.ਈ.ਓ. ਨੇ ਸਾਹਿਬ ਸਿੰਘ ਵੱਲੋਂ ਤਨਦੇਹੀ
ਨਾਲ ਨਿਭਾਈਆਂ ਬੈਂਕ ਸੇਵਾਵਾਂ ਦੀ ਪ੍ਰਸੰਸਾ ਕੀਤੀ। ਮੇਵਾ ਰਾਮ ਬੁੱਕਣ ਪ੍ਰਧਾਨ ਬੈਂਕ
ਇੰਪਲਾਈਜ ਯੂਨੀਅਨ ਨੇ ਯੂਨੀਅਨ ਦੀ ਨੁਮਾਇੰਦਗੀ ਕਰਦਿਆਂ ਸਾਹਿਬ ਸਿੰਘ ਨੂੰ ਸੋਨੇ ਦਾ ਕੜਾ ਪਾ
ਕੇ ਸਨਮਾਨ ਦਿੱਤਾ। ਪ੍ਰੇਮ ਕੁਮਾਰ ਸ਼ਰਮਾ, ਵਿਨੋਦ ਕਾਠ, ਸੁਰਿੰਦਰ ਪਾਲ ਸ਼ਰਮਾ, ਦੀਪਕ ਕੁਮਾਰ,
ਰਵੀ ਗੋਇਲ, ਮੋਹਿਤ ਕੁਮਾਰ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ, ਚਰਨਜੀਤ ਸਿੰਘ , ਸੰਜੀਵ
ਕੁਮਾਰ ਅਤੇ ਹੋਰ ਕਈ ਅਧਿਕਾਰੀਆਂ ਨੇ ਸਾਹਿਬ ਸਿੰਘ ਨਾਲ ਕੀਤੇ ਕੰਮਾਂ ਦੇ ਤਜਰਬਿਆਂ ਨੂੰ
ਸਾਂਝਾ ਕੀਤਾ। ਇਸ ਮੌਕੇ ਸਤਪਾਲ ਵਰਮਾ ਸਾਬਕਾ ਵਾਇਸ ਚੇਅਰਮੈਨ, ਲਾਲ ਸਿੰਘ ਮਾਖਾ ਸਾਬਕਾ
ਡਾਇਰੈਕਟਰ, ਬਲਜੀਤ ਸਿੰਘ, ਅਮਰਜੀਤ ਸਿੰਘ ਮਾਨਸ਼ਾਹੀਆ, ਪਰਮਜੀਤ ਸਿੰਘ ਸਿੱਧੂ, ਨਾਹਰ ਸਿੰਘ
ਸਾਬਕਾ ਬੈਂਕ ਅਧਿਕਾਰੀ, ਸ਼ਮਸ਼ੇਰ ਸਿੰਘ ਮੈਨੇਜਰ ਡੀ.ਸੀ.ਯੂ, ਬੂਟਾ ਰਾਮ ਬੁੱਕਣ ਅਤੇ ਮਥੁਰਾ
ਦਾਸ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਸਾਹਿਬ ਸਿੰਘ ਨੂੰ ਬੇਦਾਗ ਸੇਵਾ ਮੁਕਤੀ ਦੀ ਵਧਾਈ
ਦਿੱਤੀ। ਬੈਂਕ ਸਟਾਫ,ਸਕੱਤਰ ਸਭਾਵਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸਾਹਿਬ ਸਿੰਘ ਨੂੰ
ਬੇ—ਸ਼ੁਮਾਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.