ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ

0
699

ਮਾਨਸਾ  (ਤਰਸੇਮ ਫਰੰਡ )ਪਿੰਡ ਮਲਕਪੁਰ ਖਿਅਾਲਾ ਦੇ ਸਮੂਹ ਨਗਰ ਨਿਵਾਸੀਅਾਂ ਵੱਲੋਂ ਧੰਨ ਧੰਨ ਸੀ੍ ਗੁਰੂ ਰਵਿਦਾਸ ਜੀ ਦੇ 641 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੀ੍ ਗੁਰੂ ਗ੍ੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਭਾੲੀ ਸੁਖਦੇਵ ਸਿੰਘ ਜੀ ਖਾਲਸਾ ਹੈਡ ਗ੍ੰਥੀ ਗੁਰੂ ਘਰ ਮਲਕਪੁਰ ਖਿਅਾਲਾ ਵੱਲੋਂ ਪਾੲੇ ਗੲੇ।ੲਿਸ ਮੌਕੇ ਭਾੲੀ ਸੰਦੀਪ ਸਿੰਘ ਖਾਲਸਾ ਜੀ ਵੱਲੋਂ ਕੀਰਤਨ ਸਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ੳੁਹਨਾਂ ਨੇ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਦਾ ਸੰਖੇਪ ਰੂਪ ਵਿੱਚ ਵਰਣਨ ਕੀਤਾ ਅਤੇ ਸੰਗਤਾਂ ਨੂੰ ਗੁਰੂਅਾਂ ਪੀਰਾਂ ਅਤੇ ਭਗਤਾ  ਦੇ ਦਿੱਤੇ ਹੋੲੇ ਸਹੀ ਮਾਰਗਾਂ ਤੇ ਚੱਲਣ ਦਾ ੳੁਪਦੇਸ਼ ਦਿੱਤਾ।ਕੀਰਤਨ ਦੀਵਾਨ ਤੋਂ ੳੁਪਰੰਤ ਸਰਬੱਤ ਰਵਿਦਾਸ ਕਮੇਟੀ ਵੱਲੋਂ ਭਾੲੀ ਸੰਦੀਪ ਸਿੰਘ ਖਾਲਸਾ ਅਤੇ ਸਮੁੱਚੇ ਜਥੇ ਨੂੰ ਸਰੋਪੇ  ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ।ੲਿਸ ਮੌਕੇ ਪਿੰਡ ਵਾਸੀਅਾ ਵੱਲੋਂ ਸਾਰੀਅਾਂ ਸੰਗਤਾਂ ਨੂੰ ਲੰਗਰ ਛਕਾੲਿਅਾ ਗਿਅਾ।ੲਿਸ ਮੌਕੇ ਕਮੇਟੀ ਮੈਂਬਰ ਨਾਜ਼ਰ ਸਿੰਘ,ਲੱਖਾ ਸਿੰਘ,ਭਿੰਦਰ ਸਿੰਘ ਖਾਲਸਾ,ਬਿੱਟੂ ਸਿੰਘ,ਸੁਖਚੈਨ ਸਿੰਘ,ਸੱਤਪਾਲ ਸਿੰਘ ਪਿੰਡ ਦੇ ਸਰਪੰਚ ਨਰਪਿੰਦਰ ਸਿੰਘ ਅਤੇ ਪੰਚ ਅਾਦਿ ਹਾਜ਼ਰ ਰਹੇ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.