-ਅਪ੍ਰੈਲ ਤੋਂ ਜਨਵਰੀ 2018 ਤੱਕ ਲਾਭਪਾਤਰੀਆਂ ਨੂੰ 83848 ਫਰਦਾਂ ਜ਼ਾਰੀ : ਜ਼ਿਲ੍ਹਾ ਸਿਸਟਮ ਮੈਨੇਜ਼ਰ

0
377

ਮਾਨਸਾ, 02 ਫਰਵਰੀ (ਤਰਸੇਮ ਸਿੰਘ ਫਰੰਡ ) : ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਜਲਦੀ ਅਤੇ
ਬਿਹਤਰ ਸੇਵਾਵਾਂ ਦੇਣ ਦੇ ਮਨਸੂਬੇ ਨਾਲ ਜ਼ਿਲ੍ਹੇ ਅੰਦਰ ਖੋਲ੍ਹੇ ਗਏ ਫਰਦ ਕੇਂਦਰਾਂ ਦਾ ਲੋਕਾਂ
ਨੂੰ ਕਾਫੀ ਲਾਭ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਸਟਮ ਮੈਨੇਜ਼ਰ
ਪੰਜਾਬ ਲੈਂਡ ਰਿਕਾਰਡ ਸੋਸਾਇਟੀ ਇੰਜੀਨਿਅਰ ਪ੍ਰਸ਼ਾਂਤ ਗਰਗ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ
ਸਬੰਧੀ ਜਾਣਕਾਰੀ ਮੌਕੇ ‘ਤੇ ਹੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਖੋਲ੍ਹੇ ਗਏ ਫਰਦ ਕੇਂਦਰ
ਜ਼ਿਲ੍ਹਾ ਵਾਸੀਆਂ ਲਈ ਕਾਫ਼ੀ ਲਾਭਦਾਇਕ ਸਿੱਧ ਹੋ ਰਹੇ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ
ਚੱਲ ਰਹੇ 7 ਫ਼ਰਦ ਕੇਂਦਰਾਂ ਤੋਂ ਅਪ੍ਰੈਲ ਤੋਂ ਜਨਵਰੀ 2018 ਤੱਕ ਕੁੱਲ 83848 ਫਰਦਾਂ ਲੋਕਾਂ
ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਫਰਦਾਂ ਮੁਹੱਈਆ ਕਰਵਾਉਣ ‘ਤੇ ਪ੍ਰਾਪਤ ਫੀਸ ਵਜੋਂ 1
ਕਰੋੜ 95 ਹਜ਼ਾਰ 600/- ਰੁਪਏ ਦੀ ਰਾਸ਼ੀ ਇਕੱਤਰ ਹੋਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ
ਆਮ ਲੋਕਾਂ ਦੀ ਖੱਜਲ-ਖੁਆਰੀ ਦੂਰ ਕਰਨ ਦੀ ਸੋਚ ਸਦਕਾ ਇਨ੍ਹਾਂ ਫਰਦ ਕੇਂਦਰਾਂ ਰਾਹੀਂ ਜ਼ਮੀਨੀ
ਰਿਕਾਰਡ ਲਈ ਸਬੰਧਤ ਵਿਅਕਤੀਆਂ ਨੂੰ ਫਰਦ ਦੀ ਕਾਪੀ ਮੌਕੇ ‘ਤੇ ਹੀ ਮੁਹੱਈਆ ਕਰਵਾ ਦਿੱਤੀ
ਜਾਂਦੀ ਹੈ, ਜਿਸ ਨਾਲ ਲੋਕਾਂ ਸਮੇਂ ਦੇ ਨਾਲ-ਨਾਲ ਧਨ ਦੀ ਬੱਚਤ ਹੋ ਰਹੀ ਹੈ ।
ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੇ ਜ਼ਮੀਨ ਦੀ ਫਰਦ ਦੀ ਕਾਪੀ ਲੈਣੀ ਹੋਵੇ, ਉਹ ਅਰਜ਼ੀ ਦੇ ਕੇ
ਮਿੰਟਾਂ ਵਿੱਚ ਹੀ ਤਸਦੀਕ ਕੀਤੀ ਕਾਪੀ ਪ੍ਰਾਪਤ ਕਰ ਸਕਦਾ ਹੈ । ਉਨ੍ਹਾਂ ਦੱਸਿਆ ਕਿ ਜ਼ਮੀਨਾਂ
ਦੀਆਂ ਸਾਰੀਆਂ ਫਰਦਾਂ ਵੈਬਸਾਈਟ ‘ਤੇ www.plrs.org.in (ਡਬਲਿਊ ਡਬਲਿਊ ਡਬਲਿਊ ਡਾਟ
ਪੀਐਲਆਰਐਸ ਡਾਟ ਓਆਰਜੀ ਡਾਟ ਇਨ) ‘ਤੇ ਅਪਲੋਡ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ
ਕਿਸੇ ਵਿਅਕਤੀ ਨੇ ਆਪਣੀ ਜ਼ਮੀਨ ਦਾ ਰਿਕਾਰਡ ਚੈੱਕ ਕਰਨਾ ਹੋਵੇ, ਤਾਂ ਉਹ ਇਸ ਵੈਬਸਾਈਟ ‘ਤੇ ਜਾ
ਕੇ ਆਪਣਾ ਪਿੰਡ ਅਤੇ ਖੇਵਟ ਨੰਬਰ ਐਂਟਰ ਕਰ ਕੇ ਸਾਰਾ ਰਿਕਾਰਡ ਦੇਖ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਮੁਲਕ ਤੋਂ ਬਾਹਰ ਬੈਠੇ ਪ੍ਰਵਾਸ਼ੀ ਭਾਰਤੀਆਂ ਲਈ ਵੀ ਕਾਫ਼ੀ
ਲਾਹੇਵੰਦ ਹੈ ਕਿਉਂਕਿ ਉਹ ਆਪਣੀ ਜ਼ਮੀਨ ਦੇ ਰਿਕਾਰਡ ‘ਤੇ ਦੂਰ ਬੈਠੇ ਹੀ ਆਪਣੀ ਨਜ਼ਰ ਰੱਖ ਸਕਦੇ
ਹਨ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਉਨ੍ਹਾਂ ਦੇ ਰਿਕਾਰਡ ਨਾਲ ਛੇੜਛਾੜ ਨਾ ਕਰ ਸਕੇ। ਉਨ੍ਹਾਂ
ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹੇ ‘ਚ ਬਣੇ ਫਰਦ ਕੇਂਦਰਾਂ
ਵਿੱਚ ਏ.ਸੀ., ਲੋਕਾਂ ਦੇ ਪੀਣ ਲਈ ਸਾਫ਼ ਪਾਣੀ, ਬੈਠਣ ਲਈ ਕੁਰਸੀਆਂ ਆਦਿ ਦਾ ਖ਼ਾਸ ਪ੍ਰਬੰਧ
ਕੀਤਾ ਗਿਆ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.