ਦੂਲੋਵਾਲ ਵਿਖੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ

0
363

ਮਾਨਸਾ  ( ਤਰਸੇਮ ਸਿੰਘ ਫਰੰਡ ) ਸਰਕਾਰੀ ਮਿਡਲ ਸਕੂਲ ਦੂਲੋਵਾਲ ਵਿਖੇ ਸ੍ਰੀ ਗੋਪਾਲ ਚੰਦ ਮੁਖ
ਅਧਿਆਪਕ ਜੀ ਦੀ ਅਗਵਾਈ ਵਿੱਚ ਸੁੰਦਰ ਲਿਖਾਈ ਮੁਕਾਬਲਾ ਕਰਾਇਆ ਗਿਆ। ਇਹ ਮੁਕਾਬਲਾ ਵਿਸ਼ੇਸ਼ ਤੌਰ
ਤੇ ਜਗਜੀਤ ਸਿੰਘ ਪੰਜਾਬੀ ਮਾਸਟਰ ਸ.ਹ.ਸ. ਕੋਟ ਧਰਮੂ ਦੁਆਰਾ ਉਲੀਕਿਆ ਗਿਆ ਸੀ ਤੇ ਜੱਜ ਮੈਂਟ
ਦਾ ਕੰਮ ਵੀ ਜਗਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਪੀ.ਟੀ.ਆਈ ਦੁਆਰਾ ਨਿਭਾਇਆ ਗਿਆ। ਵਰਨਣ ਯੋਗ
ਹੈ ਕਿ ਜਗਜੀਤ ਸਿੰਘ ਪੰਜਾਬੀ ਮਾਸਟਰ ਭਾਵੇਂ ਕੋਟ ਧਰਮੂ ਸਕੂਲ ਵਿਖੇ ਡਿਊਟੀ ਨਿਭਾਅ ਰਹੇ ਹਨ
ਪਰ ਪਿਛਲੇ ਤਿੰਨ ਮਹੀਨੇ ਤੋਂ ਇਸ ਸਕੂਲ ਵਿੱਚ ਸਵੇਰ ਦੀ ਸਭਾ ਤੋਂ ਪਹਿਲਾਂ ਬੱਚਿਆਂ ਨੂੰ
ਸੁੰਦਰ ਲਿਖਾਈ ਦੀ ਕੋਚਿੰਗ ਦੇ ਰਹੇ ਹਨ। ਜਗਜੀਤ ਸਿੰਘ ਦੁਆਰਾ ਪਹਿਲੀਆਂ ਚਾਰ ਪੁਜ਼ੀਸਨਾਂ
ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਇਨਾਮ ਵੀ ਵੰਡੇ ਗਏ। ਪੁਜੀਸ਼ਨਾਂ ਦਾ
ਵੇਰਵਾ ਇਸ ਪ੍ਰਕਾਰ ਹੈ , ਪਹਿਲਾ ਸਥਾਨ ਸਿਮਰਜੀਤ ਕੌਰ ਛੇਵੀਂ, ਦੂਸਰਾ ਸਥਾਨ ਰੁਪਿੰਦਰ ਕੌਰ,
ਤੀਸਰਾ ਸਥਾਨ ਖੁਸ਼ਦੀਪ ਕੌਰ ਅਤੇ ਚੌਥਾ ਸਥਾਨ ਦੀਪਾ ਕੌਰ ਨੇ ਹਾਸਿਲ ਕੀਤਾ। ਇਸ ਮੌਕੇ ਲਖਵਿੰਦਰ
ਕੌਰ ਪੰਜਾਬੀ ਮਿਸਟ੍ਰੈਸ, ਅੰਜਨਾ ਬਾਲਾ ਸਾਇੰਸ ਮਿਸਟ੍ਰੈਸ, ਰੇਨੂੰ ਬਾਲਾ ਐਸ.ਐਸ. ਮਿਸਟ੍ਰੈਸ,
ਬਲਜੀਤ ਕੌਰ ਆਰਟ ਐਂਡ ਕਰਾਫਟ ਟੀਚਰ, ਸੁਖਵਿੰਦਰ ਸਿੰਘ ਪੀ.ਟੀ.ਆਈ., ਹਾਜ਼ਰ ਸਨ। ਸ੍ਰੀ ਗੋਪਾਲ
ਚੰਦ ਮੁੱਖ ਅਧਿਆਪਕ ਦੁਆਰਾ ਵਿਚਾਰ ਪੇਸ਼ ਕਰਦਿਆਂ ਸ੍ਰੀ ਜਗਜੀਤ ਸਿੰਘ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.