ਸਬ ਇੰਸਪੈਕਟਰ ਦੀ ਅਪਮਾਨਜਨਕ ਸ਼ਬਦਾਵਲੀ ਖਿਲਾਫ ਜੰਡਿਆਲਾ ਪ੍ਰੈਸ ਕਲੱਬ ਦੇ ਪੱਤਰਕਾਰਾਂ ਵਲੋਂ ਧਰਨਾ

0
557

ਜੰਡਿਆਲਾ ਗੁਰੂ 3 ਫਰਵਰੀ ਵਰਿੰਦਰ ਸਿੰਘ :- ਜੰਡਿਆਲਾ ਗੁਰੂ ਦੇ ਇਕ ਮੁਹੱਲੇ ਵਿਚ ਨਸ਼ਾ ਕਿਉਂ
ਨਹੀਂ ਰੁਕ ਰਿਹਾ ਇਸ ਸਬੰਧੀ ਜੰਡਿਆਲਾ ਪੁਲਿਸ ਚੌਂਕੀ ਵਿਚ ਬੈਠੇ ਇਕ ਅਫਸਰ ਦਾ ਕਹਿਣਾ ਹੈ ਕਿ
ਅਗਰ ਮੀਡੀਆ ਨੇ ਨਸ਼ੇ ਦੇ ਸਮਗਲਰਾਂ ਖਿਲਾਫ ਖਬਰਾਂ ਲਗਾਈਆਂ ਤਾਂ ਉਹਨਾਂ ਦਾ ਕੋਈ ਵੀ ਕੰਮ
ਪੁਲਿਸ ਦਫਤਰਾਂ ਵਿੱਚ ਨਹੀਂ ਹੋਵੇਗਾ ।

ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਅੱਜ ਸ਼ਾਮ ਪੁਲਿਸ ਚੌਂਕੀ ਜੰਡਿਆਲਾ
ਗੁਰੂ ਪੱਤਰਕਾਰ ਮਦਨ ਮੋਹਨ ਨਾਲ ਗਏ  ਤਾਂ ਸਾਹਮਣੇ ਬੈਠੇ ਚੌਂਕੀ ਸਬ ਇੰਸਪੈਕਟਰ ਲਖਬੀਰ ਸਿੰਘ
ਨੇ ਗਰਮ ਤਲਖੀ ਨਾਲ ਅਪਮਾਨਜਨਕ ਸ਼ਬਦਾਵਲੀ ਵਰਤਦੇ ਹੋਏ ਹੁਕਮ ਚਾੜ੍ਹ ਦਿੱਤਾ ਕਿ ਅਗਰ ਤੁਸੀਂ
ਨਸ਼ੇ ਦੇ ਸਮਗਲਰਾਂ ਸਬੰਧੀ ਖਬਰਾਂ ਲਗਾਈਆਂ ਤਾਂ ਕੋਈ ਵੀ ਤੁਹਾਡੇ ਕਲੱਬ ਦਾ ਬੰਦਾ ਚੌਂਕੀ ਨਾ
ਵੜੇ । ਇਥੇ ਇਹ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਵਰਿੰਦਰ ਸਿੰਘ ਮਲਹੋਤਰਾ ਵਲੋਂ ਇਕ ਮੁਹੱਲੇ
ਵਿਚ ਨਸ਼ਾ ਨਾ ਬੰਦ ਹੋਣ ਸਬੰਧੀ ਖਬਰ ਲਗਾਈ ਸੀ । ਅੱਜ ਦੇਰ ਸ਼ਾਮ ਜੰਡਿਆਲਾ ਪ੍ਰੈਸ ਕਲੱਬ ਦੇ
ਸਮੂਹ ਪੱਤਰਕਾਰ ਭਾਈਚਾਰੇ ਵਲੋਂ ਚੇਅਰਮੈਨ ਸੁਰਿੰਦਰ ਅਰੋੜਾ ਅਤੇ ਕੁਲਦੀਪ ਸਿੰਘ ਭੁੱਲਰ ਮੀਤ
ਪ੍ਰਧਾਨ ਦੀ ਅਗਵਾਈ ਹੇਠ ਸਬ ਇੰਸਪੈਕਟਰ ਲਖਬੀਰ ਸਿੰਘ ਦੀ ਅਪਮਾਨਜਨਕ ਸ਼ਬਦਾਵਲੀ ਦੇ ਖਿਲਾਫ
ਜ਼ੋਰਦਾਰ ਪ੍ਰਦਰਸ਼ਨ ਪੁਲਿਸ ਚੌਂਕੀ ਦੇ ਬਾਹਰ ਕੀਤਾ । ਮੌਕੇ ਤੇ ਪਹੁੰਚੇ ਐਸ ਐਚ ਉ ਹਰਸੰਦੀਪ
ਸਿੰਘ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਡੀ ਐਸ ਪੀ ਜੰਡਿਆਲਾ
ਗੁਰਪ੍ਰਤਾਪ ਸਿੰਘ ਸਹੋਤਾ ਦੇ ਧਿਆਨ ਵਿਚ ਇਹ ਮਸਲਾ ਲਿਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ
ਕੀਤੀ ਜਾਵੇਗੀ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.