Home PUNJAB ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਦੇਰ ਰਾਤ ਦੇਹਾਂਤ

ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਦੇਰ ਰਾਤ ਦੇਹਾਂਤ

0
ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਦੇਰ ਰਾਤ ਦੇਹਾਂਤ

ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ
ਨੂੰ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਮਗਰੋ ਸ਼ਾਹਕੋਟ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖਲ
ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਨਾਜ਼ੁਕ ਦੇਖਦਿਆ ਡਾਕਟਰ ਵਲੋਂ ਜਲੰਧਰ ਰੈਫਰ ਕਰ
ਦਿੱਤਾ ਗਿਆ। ਜਿੱਥੇ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਉਨ੍ਹਾਂ ਦੀ ਦੇਰ ਰਾਤ ਮੌਤ ਹੋ
ਗਈ। ਜੱਥੇਦਾਰ ਅਜੀਤ ਸਿੰਘ 78 ਵਰ੍ਹਿਆਂ ਦੇ ਸਨ। ਉਹ ਸ਼ਾਹਕੋਟ ਹਲਕੇ ਤੋਂ ਲਗਾਤਾਰ ਪੰਜ ਵਾਰ
ਵਿਧਾਇਕ ਚੁਣੇ ਗਏ ਸਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜੱਥੇਦਾਰ ਸਨ। ਪੰਜ ਵਾਰ ਵਿਧਾਇਕ
ਰਹਿਣ ਦੌਰਾਨ ਉਹ ਜੇਲ ਮੰਤਰੀ, ਮੁੜ ਵਸੇਬਾ ਮੰਤਰੀ ਅਤੇ ਟ੍ਰਾਂਸਪੋਰਟ ਮੰਤਰਾਲੇ ਵਰਗੀਆਂ
ਅਹਿੰਮ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.