ਅਕਾਲੀ ਦਲ ਵਲੋ ਕਿਸਾਨ ਕਰਜ਼ਾ ਮੁਆਫੀ ਤੇ ਕਾਗਰਸ ਖਿਲਾਫ ਫਾਜ਼ਿਲਕਾ ਤੋ ਪੋਲ ਖੋਲ੍ਰ ਰੈਲੀ ਦੀ ਸ਼ੁਰੂਆਤ

0
503

ਫਾਜਿਲਕਾ(ਰਾਜਿੰਦਰ ਵਧਵਾ)ਅਕਾਲੀ ਦਲ ਵਲੋ ਕਿਸਾਨ ਕਰਜ਼ਾ ਮੁਆਫੀ ਤੇ ਕਾਗਰਸ ਖਿਲਾਫ ਫਾਜ਼ਿਲਕਾ
ਤੋ ਪੋਲ ਖੋਲ੍ਰ ਰੈਲੀ ਦੀ ਸ਼ੁਰੂਆਤ ਕੀਤੀ ਗਈ ਇਸ ਦੋਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ
ਬਾਦਲ ਨੇ ਕਾਗਰਸ਼ ਨੂੰ ਲੰਬੇ ਹੱਥੀ ਲੈਦਿਆ ਵੱਡੇ ਸ਼ਬਦੀ ਹਮਲੇ ਕੀਤੇ ਸ ਸੁਖਬੀਰ ਸਿੰਘ ਬਾਦਲ ਨੇ
ਕਿਹਾ ਕਿ ਕਾਂਗਰਸ ਨੇ ਪਹਿਲਾ ਲੋਕਾ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਤਾ ਲੈ ਲਈ ਫਿਰ ਉਹ
ਵਾਅਦੇ ਪੂਰੇ ਤਾ ਕੀ ਕਰਨੇ ਸੀ ਸਗੋ ਅਕਾਲੀ ਦਲ ਵਲੋ ਸੁਰੂ ਕੀਤੀਆ ਲੋਕ ਭਲਾਈ ਸਕੀਮਾ ਨੂੰ ਵੀ
ਬੰਦ ਕਰਵਾ ਦਿੱਤਾ ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੋਣਾ ਤੋ ਪਹਿਲਾ ਤਾ ਕੈਪਟਨ ਨੇ ਕਿਹਾ
ਸੀ ਕਿ ਕਿਸਾਨਾ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇਗਾ ਭਾਵੇ ਉਹ ਸਰਕਾਰੀ ਬੈਕ ਦਾ ਹੋਵੇ ਜਾ
ਕੋਆਪਰੇਟਿਵ ਜਾ ਹੋਰ ਪਰ ਹੁਣ ਸਿਰਫ ਕੋਆਪਰੇਟਿਵ ਬੈਕ ਦਾ ਹੀ ਕਰਜਾ ਮੁਆਫ ਕੀਤਾ ਗਿਆ ਉਹ ਵੀ
ਸਿਰਫ ਨਾ ਮਾਤਰ  ਉਨ੍ਰਾ ਅੱਗੇ ਬੋਲਦਿਆ ਕਿਹਾ ਕਿ ਅਕਾਲੀ ਦਲ ਵਲੋ ਪਿੰਡਾ ਨੂੰ ਜਾਰੀ ਕੀਤੀਆ
ਗ੍ਰਾਂਟਾ ਵੀ ਕਾਗਰਸ ਨੇ ਵਾਪਸ ਲੈ ਲਈਆ ।ਅੱਗੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ
ਪੰਜਾਬ ਕਾਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੁਲਸ ਦੀ ਮਿਲੀ ਭੁਗਤ ਨਾਲ ਅਕਾਲੀ ਵਰਕਰਾ ਤੇ ਝੂਠੇ
ਪਰਚੇ ਦਰਜ ਕਰਵਾਏ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਗੁੰਡਾ ਗਰਦੀ ਵਧੀ ਹੈ ਤਾ
ਇਸ ਦਾ ਕਾਰਨ ਸੁਨੀਲ ਜਾਖੜ ਹੀ ਹੈ ਸਿੱਖ ਕਤਲ਼ੇਆਮ ਤੇ ਬੋਲਦੇ ਹੋਏ ਸ ਸੁਖਬੀਰ ਸਿੰਘ ਬਾਦਲ ਨੇ
ਕਿਹਾ ਕਿ ਟਾਈਟਲਰ ਦੀ ਵੀਡੀਓ ਵਾਇਰਲ ਹੋਣ ਤੋ ਬਾਅਦ ਇਹ ਸਾਫ ਹੋ ਗਿਆ ਹੈ ਕਿ ਇਹ ਕਤਲੇਆਮ
ਗਾਧੀ ਪਰਿਵਾਰ ਦੀ ਸ਼ੈਅ ਤੇ ਹੋਇਆ ਸੀ ।ਟਾਈਟਲਰ ਆਪ ਇਕ ਵੀਡੀਓ ਵਿਚ ਕਹਿ ਰਿਹਾ ਹੈ ਕਿ ਉਸ ਨੇ
100 ਤੋ ਵੱਧ ਸਿੱਖਾ ਦਾ ਕਤਲ ਕਰ ਦਿੱਤਾ ਅਤੇ ਉਸ ਨਾਲ ਰਾਜੀਵ ਗਾਧੀ ਗੱਡੀ ਵਿਚ ਮੋਜੂਦ ਸੀ
ਆਪਣੇ ਸੰਬੋਧਨ ਵਿਚ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ
ਅਕਾਲੀ ਦਲ ਭਾਜਪਾ ਗਠਜੋੜ ਅਟੁੱਟ ਹੈ ਉਨ੍ਰਾ ਲੋਕਾ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾ
ਸਮੇ ਜੋ ਗਲਤੀ ਹੋਈ ਉਹ ਲੋਕ ਸਭਾ ਚੋਣਾ ਵਿਚ ਨਾ ਕਰਨ ਤਾ ਕਿ ਕਾਗਰਸ ਨੂੰ ਲੋਕਾ ਨਾਲ ਕੀਤੇ ਗਏ
ਧੋਖੇ  ਦਾ ਬਦਲਾ ਲੈ ਸਕਣ ।ਉਨ੍ਰਾ ਕਿਹਾ ਕਿ 1984 ਦੇ ਦਿੱਲੀ ਕਤਲੇਆਮ ਦੇ ਪਿੱਛੇ ਕਾਗਰਸ ਸੀ
ਇਹ ਸਾਬਤ ਹੋ ਗਿਆ ਹੈ ਇਸ ਲਈ ਲੋਕ ਕਾਗਰਸ ਨੂੰ ਇਸਦੀ ਸਜਾ ਦੇਣ ਉਨ੍ਰਾ ਕਿਹਾ ਕਿ ਸੂਬੇ ਵਿਚ
ਕਿਸਾਨਾ ਦੀਆ ਖੁਦਕੁਸ਼ੀਆ ਲਈ ਕਾਗਰਸ ਜਵਾਬਦੇਹ ਹੈ ਅਬੋਹਰ ਤੋ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ
ਕਿਹਾ ਕਿ ਕਾਗਰਸ ਸਰਕਾਰ ਝੂਠ ਦੀ ਬੁਨਿਆਦ ਤੇ ਬਣ ਕੇ ਆਈ ਹੈ ਅਤੇ ਹੁਣ ਲੋਕਾ ਨੂੰ ਸਮਝ ਆ ਗਿਆ
ਹੈ ਕਿ ਉਹ ਧੋਖਾ ਖਾ ਗਏ ਕਾਗਰਸ ਦੀ ਪੋਲ ਖੁਲ ਗਈ ਹੈ ਸ਼੍ਰੋਮਣੀ ਅਕਾਲੀ ਦਲ ਸਹਿਰੀ ਦੇ ਪ੍ਰਧਾਨ
ਅਸ਼ੋਕ ਅਨੇਜਾ ਅਤੇ ਦਿਹਾਤੀ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ ਨੇ ਵੱਡੀ ਗਿਣਤੀ ਵਿਚ ਪਹੁੰਚੇ
ਅਕਾਲੀ ਅਤੇ ਭਾਜਪਾ ਆਗੂਆ ਅਤੇ ਵਰਕਰਾ ਦਾ ਧੰਨਵਾਦ ਕੀਤਾ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.