”ਪੰਘੂੜਾ ਘਰ” ਵਿਖੇ ਮਿਲੀ ਨਵਜਨਮੀ ਬੱਚੀ

0
637


ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਅੱਜ ਸ਼ਾਮ ਜੱਚਾ-ਬੱਚਾ ਹਸਪਤਾਲ
ਵਿਚਲੇ ਪੰਘੂੜਾ ਘਰ ਵਿਖੇ ਮਿਲੀ ਨਵਜਨਮੀ ਬੱਚੀ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ
ਪ੍ਰਾਪਤ ਹੋਈ ਨਵਜਨਮੀ ਬੱਚੀ 1-2 ਦਿਨਾ ਦੀ ਹੈ ਅਤੇ ਗਰਭ ਦੇ 9 ਮਹੀਨੇ ਪੂਰੇ ਹੋਣ ਤੋਂ
ਬਾਅਦ ਹੀ ਬੱਚੀ ਦੇ ਜਨਮ ਲਿਆ ਹੈ। ਉਹਨਾਂ ਦੱਸਿਆ ਕਿ ਨਵਜਨਮੀ ਬੱਚੀ ਨੂੰ ਬੱਚਿਆ ਦੇ
ਡਾਕਟਰਾਂ ਦੇ ਦੇਖਰੇਖ ਵਿੱਚ ਜੱਚਾ-ਬੱਚਾ ਹਸਪਤਾਲ ਵਿਖੇ ਹੀ ਰੱਖਿਆ ਗਿਆ ਹੈ। ਇਸ ਦੌਰਾਨ
ਉਹਨਾਂ ਬੱਚੀ ਦੀ ਸਿਹਤ ਪੱਖੋ ਹਾਲਤ ਦਾ ਹਸਪਤਾਲ ਵਿਖੇ ਜਾਇਜਾ ਵੀ ਲਿਆ। ਉਹਨਾਂ ਦੇ ਨਾਲ
ਉਹਨਾਂ ਦੀ ਧਰਮ ਪਤਨੀ ਡਾ. ਗਗਨ ਕੁੰਦਰਾ ਆਈ.ਆਰ.ਐਸ. ਡਿਪਟੀ ਕਮਿਸ਼ਨਰ, ਸੰਗਰੂਰ ਵੀ
ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਪੰਜਾਬ ਵਿੱਚ 5 ਚਾਇਲਡ ਅਡੋਪਸ਼ਨ ਕੇਂਦਰ ਹਨ,
ਇਸ ਨਵਜਨਮੀ ਬੱਚੀ ਨੂੰ ਭਲਕੇ ਸੰਤ ਗੰਗਾਰਾਮ ਭੂਰੀ ਵਾਲੇ ਆਸ਼ਰਮ ਤਲਵੰਡੀ ਖੁਰਦ,
ਲੁਧਿਆਣਾ ਵਿਖੇ ਭੇਜਿਆ ਜਾਵੇਗਾ, ਜਿੱਥੇ ਇਸ ਬੱਚੀ ਦਾ ਪਾਲਣ-ਪੋਸ਼ਨ ਹੋਵੇਗਾ ਅਤੇ ਇਸ
ਆਸ਼ਰਮ ਤੋਂ ਕੋਈ ਵੀ ਮਾਪੇ ਕਾਨੂੰਨੀ ਕਾਰਵਾਈ ਮੁੰਕਮਲ ਕਰਨ ਉਪਰੰਤ ਇਸ ਨਵਜਨਮੀ ਬੱਚੀ
ਨੂੰ ਗੋਦ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਕਿਸੇ ਵਿਅਕਤੀ ਦੁਆਰਾ ਨਵਜਨਮੀ ਬੱਚੀ ਨੂੰ ਪੰਘੂੜਾ ਘਰ ਦੇ ਅੱਗੇ
ਲਗਾਈ ਖਿੜਕੀ ਵਿੱਚ ਰੱਖਣ ਉਪਰੰਤ ਉੱਥੇ ਲਗਾਈ ਗਈ ਘੰਟੀ ਵਜਾਈ ਗਈ, ਘੰਟੀ ਦੀ ਆਵਾਜ
ਸੁਣਨ ਤੇ ਉੱਥੇ ਤਾਇਨਾਤ ਹਸਪਤਾਲ ਦੇ ਸਟਾਫ ਵੱਲੋਂ ਤੁਰੰਤ ਬੱਚੀ ਨੂੰ ਚੁੱਕ ਲਿਆ ਗਿਆ।
ਹਸਪਤਾਲ ਦੇ ਸਟਾਫ ਵੱਲੋਂ ਬੱਚੀ ਨੂੰ ਤੁਰੰਤ ਫਸਟ ਏਡ ਇਲਾਜ ਮੁਹੱਈਆ ਕਰਵਾਇਆ ਗਿਆ ਅਤੇ
ਬੱਚਿਆ ਦੇ ਮਾਹਿਰ ਡਾਕਟਰ ਦੁਆਰਾ ਬੱਚੀ ਦੀ ਸਿਹਤ ਦਾ ਮੁਆਇਨਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ
ਲੋਕਾਂ ਵੱਲੋਂ ਨਵਜਾਤ ਬੱਚਿਆਂ ਨੂੰ ਸੜਕਾਂ, ਕੂੜੇ ਦੇ ਢੇਰਾਂ ਅਤੇ ਰਸਤਿਆਂ ਵਿੱਚ
ਸੁੱਟਣ ਦੀ ਪ੍ਰਵਿਰਤੀ ਨੂੰ ਰੋਕਣ ਦੇ ਮੰਤਵ ਨਾਲ 17 ਅਕਤੂਬਰ 2017 ਨੂੰ ਸਥਾਨਕ
ਜੱਚਾ-ਬੱਚਾ ਹਸਪਤਾਲ ਵਿੱਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ‘ਪੰਘੂੜਾ
ਘਰ’ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾ) ਡਾ. ਹਿਮਾਂਸ਼ੂ ਗੁਪਤਾ, ਐਸ.ਐਮ.ਓ. ਡਾ. ਜਸਵੀਰ
ਅੋਲਖ, ਡਾ. ਭਾਰਤੀ, ਸੈਕਟਰੀ ਰੈੱਡ ਕਰਾਸ ਸੁਸਾਇਟੀ ਸ੍ਰੀ ਵਿਜੈ ਗੁਪਤਾ, ਜ਼ਿਲ੍ਹਾ ਬਾਲ
ਸੁਰੱਖਿਆ ਅਫਸਰ ਸ੍ਰੀ ਅਭਿਸ਼ੇਕ ਸਿੰਗਲਾ ਅਤੇ ਹਸਪਤਾਲ ਦਾ ਸੰਬੰਧਤ ਸਟਾਫ ਮੌਜੂਦ ਸੀ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.