Breaking News

ਸੁਨਾਮ ਦੇ ਸ਼ਹੀਦ ਊਧਮ ਸਿੰਘ ਦੇ ਨਾਮ ‘ਤੇ ਰੇਲਗੱਡੀ ਚਲਾਉਣ ਦਾ ਰੇਲਮੰਤਰੀ ਦੇ ਨਾਮ ਭਗਵੰਤ ਮਾਨ ਨੂੰ ਸੌਂਪਿਆਂ ਮੰਗ ਪੱਤਰ

ਸੰਗਰੂਰ,

​8

ਫਰਵਰੀ (ਕਰਮਜੀਤ ਰਿਸ਼ੀ)

​ ​

ਇਲਾਕੇ ਦੀ ਅੱਗਰਵਾਲ ਸਭਾ ਦਾ

​14

ਮੈਂਬਰੀ ਵਫਦ ਪ੍ਰਧਾਨ ਰਵਿਕਮਲ ਗੋਇਲ, ਚੀਫ ਪੇਂਟਰਨ ਮਨਪ੍ਰੀਤ ਬਾਂਸਲ ਅਤੇ ਸੰਸਦ ਭਵਨ ਵਿਜਿਟ ਚੇਅਰਮੈਨ ਜਤਿੰਦਰ ਜੈਨ ਦੀ ਅਗੁਵਾਈ ਵਿੱਚ ਲੋਕ ਸਭਾ ਦੇ ਵਜਟ ਸੈਂਸ਼ਨ ਦੀ ਕਾਰਵਾਹੀ ਸੰਸਦ ਭਵਨ ਤੋ ਸਿੱਧੇ ਵੇਖ ਕੇ ਪਰਤਿਆ । ਪਹਿਲੀ ਵਾਰ ਸੰਸਦ ਭਵਨ ਦੀ ਕਾਰਵਾਹੀ ਦੇਖਣ ਤੇ ਖ਼ੁਸ਼ ਹੋਏ ਅਤੇ ਸੁਨਾਮ ਦੇ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਰੇਲਗੱਡੀ ਚਲਾਣ ਦਾ ਮੰਗ ਪੱਤਰ ਦੇਸ਼ ਦੇ ਰੇਲਮੰਤਰੀ ਲਈ ਸੌਂਪਣ ਤੋ ਬਾਦ ਪਰਤੇ ਮੈਬਰਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਸਿਆਂ ਕਿ ਸੰਗਰੂਰ ਦੇ ਆਪ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਵਲੋਂ ਮੈਬਰਾਂ ਨੂੰ ਖ਼ੁਦ ਗੇਟ ਤੇ ਆਕੇ ਸਵਾਗਤ ਕਰਦੇ ਹੋਏ ਭਵਨ ਵਿੱਚ ਲੈ ਜਾਇਆ ਗਿਆ ਅਤੇ ਖ਼ੁਦ ਗਾਈਡ ਬਣਦਿਆਂ ਪਾਰਲਿਆਮੇਂਟਰ ਹਾਉਸ ਦੇ ਹਰ ਇੱਕ ਦਫਤਰ ਦਾ ਦੌਰਾ ਕਰਵਾਇਆ ਗਿਆ ਅਤੇ ਕੁੱਝ ਵੱਖਰੀ ਛਵੀ ਰੱਖਣ ਵਾਲੇ ਦੇਸ਼ ਦੇ ਵੱਖ-ਵੱਖ ਰਾਜਾ ਦੇ ਲੋਕ ਸਭਾ ਮੈਬਰਾਂ ਨਾਲ ਮਿਲਵਾਇਆ ਗਿਆ । ਵਫਦ ਦੇ ਮੈਬਰਾਂ ਨੇ ਦਸਿਆਂ ਕਿ ਲੋਕ ਸਭਾ ਦੀ ਕਾਰਜਕਾਲ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ  ਦਾ ਭਾਸ਼ਣ ਅੱਖਾਂ ਦੇ ਸਾਹਮਣੇ ਵੇਖਣਾ ਅਤੇ ਸੁਣਨਾ ਵੀ ਇੱਕ ਨਾ ਭੁਲਣ ਵਾਲੇ ਪਲ ਸਨ।ਉਨ੍ਹਾਂ ਨੇ ਦਸਿਆਂ ਕਿ ਸੈਸਨ ਦੇ ਦੌਰਾਨ ਰਾਜਨਾਥ ਸਿੰਘ, ਸੋਨਿਆ ਗਾਂਧੀ, ਰਾਹੁਲ ਗਾਂਧੀ, ਸ਼ਸੀæ ਥਰੂਰ, ਮੁਲਾਇਮ ਸਿੰਘ  ਯਾਦਵ, ਜੋਤੀ ਰਾਜ ਸੰਧਿਆ ਜਿਹੇ ਅਨੇਕਾਂ ਦਿੱਗਜਾਂ ਨੂੰ ਦੇਖਣ ਨੂੰ ਮਿਲੇ।

ਪ੍ਰਧਾਨ ਰਵੀ ਗੋਇਲ, ਜਰਨਲ ਸਕੱਤਰ ਟੀਕੇ ਗੁਪਤਾ, ਸਕੱਤਰ ਜਤਿੰਦਰ ਜੈਨ, ਅੱਗਰਵਾਲ  ਸਭੇ ਦੇ ਯੁਵਾ ਵਿੰਗ ਪ੍ਰਧਾਨ ਅਨਿਲ ਗੋਇਲ ਨੇ ਕਿਹਾ ਕਿ ਸੁਨਾਮ ਦੇ ਜਮਪਲ ਅਤੇ ਦੇਸ਼ ਦੇ ਮਹਾਨ ਸਪੁੱਤ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਵਿੱਚ ਹੋਏ ਕਤਲੇਆਮ ਦਾ ਬਦਲਾ ਲਿਆ ਸੀ ਅਤੇ ਉਨ੍ਹਾ ਦੇ ਪਿਤਾ ਰੇਲਵੇ ਵਿਭਾਗ ਵਿੱਚ ਕੰਮ ਕਰਦੇ ਹੋਣ ਦੇ ਚੱਲਦਿਆਂ ਅੱਗਰਵਾਲ ਸਭਾ ਵਲੋਂ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਨਾਮ ਮੰਗ ਪੱਤਰ ਸੰਗਰੂਰ ਦੇ ਏਮਪੀ ਭਗਵੰਤ ਮਾਨ ਨੂੰ ਸੌਂਪ ਕੇ ਮੰਗ ਕੀਤੀ ਗਈ ਕਿ ਸ਼ਹੀਦ ਦੇ ਨਾਮ ਉੱਤੇ ਇੱਕ ਗੱਡੀ ਅਮ੍ਰਿਤਸਰ ਤੋ ਚੱਲ ਕੇ ਸੁਨਾਮ ਦੇ ਰਸਤੇ ਹੋ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਚਲਾਈ ਜਾਵੇ ਅਤੇ  ਦਿੱਲੀ ਬੀਕਾਨੇਰ ਏਕਸਪ੍ਰੇਸ ਦਾ ਸ਼ਹੀਦ ਦੇ ਸ਼ਹਿਰ ਸੁਨਾਮ ਵਿੱਚ ਠਹਰਾਵ ਨੂੰ ਯਕੀਨੀ ਬਣਾਇਆਂ ਜਾਵੇ । ਭਗਵੰਤ ਮਾਨ ਨੇ ਇਸ ਮੰਗ ਨੂੰ ਜਾਇਜ ਠਹਰਾਉਦੇ ਹੋਏ ਖ਼ੁਦ ਵੀ ਇਸ ਮੰਗ ਨੂੰ ਸੰਸਦ ਵਿੱਚ ਉਠਾ ਕੇ ਪੁਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਕਤ ਦੇ ਨਾਲ ਨਾਲ ਹੁਕੂਮਤ ਰਾਏ ਜਿੰਦਲ, ਪਰਮਾਨੰਦ ਕਾਂਸਲ, ਰਾਜੀਵ ਬਿੰਦਲ ਵਿਨੋਦ ਗੋਇਲ, ਮੁਨੀਸ਼ ਬਾਂਸਲ, ਜੀਵਨ ਰੋਕੀ, ਗੋਬਿੰਦ ਗੋਇਲ ਮੌਜੂਦ ਸਨ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.