Breaking News

ਦਸਮੇਸ ਪਬਲਿਕ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਲੰਬੀ(ਹਰਮੇਲ ਚੰਨੂ ਰਾਜਿੰਦਰ ਵਧਵਾ) ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੰਬੀ ਵਿਖੇ
ਸਕੂਲ ਪ੍ਰਿੰਸੀਪਲ ਸ ਤਸਵਿੰਦਰ ਸਿੰਘ ਮਾਨ ਦੀ ਅਗਵਾਈ ਵਿਚ ਸਮੂਹ ਸਟਾਫ ਤੇ ਵਿਦਿਆਰਥੀਆ ਦੇ
ਯੋਗਦਾਨ ਨਾਲ ਸਲਾਨਾ ਇਨਾਮ ਵੰਡ ਸਮਾਗਮ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ।ਇਸ ਮੋਕੇ
ਬੱਚਿਆ ਨੇ ਸੱਭਿਆਚਾਰਕ ਪ੍ਰੋਗਰਾਮ ਵਿਚ ਸਕਿੱਟਾ ,ਗੀਤ ,ਸੰਗੀਤ ਕੋਰੀਓਗ੍ਰਾਫੀ ਗਿੱਧਾ ਤੇ
ਭੰਗੜਾ ਪੇਸ ਕੀਤਾ ਇਸ ਮੋਕੇ ਸਕੂਲ ਦੀ ਸਲਾਨਾ ਰਿਪੋਰਟ ਵਿਚ ਦੱਸਿਆ ਗਿਆ ਕਿ ਗਿਆਰ੍ਰਵੀ ਕਲਾਸ
ਦੀ ਵਿਦਿਆਰਥਣ ਮੰਜੂ ਰਾਣੀ ਨੇ ਈਵੈਂਟ 5 ਕਿੱਲੋਮੀਟਰ ਵਾਕ ਭਾਰਤ ਵਿਚੋ ਪਹਿਲਾ ਸਥਾਨ ਪ੍ਰਾਪਤ
ਕੀਤਾ ਨੂੰ ਸੀਮਾ ਸੁਰੱਖਿਆ ਬਲ ਵਿਚ ਸਰਕਾਰੀ ਨੋਕਰੀ ਮਿਲਣਾ ਸਕੂਲ ਵਾਸਤੇ ਮਾਣ ਵਾਲੀ ਗੱਲ ਹੈ
ਇਸ ਤੋ ਇਲ਼ਾਵਾ ਸਕੂਲ ਦੀਆ ਨੋਵੀ ਕਲਾਸ ਦੀਆ ਵਿਦਿਆਰਥਣਾ ਵਿਚ ਪਵਨਦੀਪ ਕੋਰ ਅਤੇ ਹਰਮੀਤ ਕੋਰ
ਨੇ ਸਟੇਟ ਵਾਲੀਬਾਲ ਵਿਚ ਨਿਕਿਤਾ ਨੇ ਸਟੇਟ ਈਵੈਂਟ 600 ਮੀਟਰ ਵਿਚ ਗੋਲਡ ਮੈਡਲ ਪ੍ਰਾਪਤ ਕੀਤੇ
ਅਤੇ ਪੂਨਮ ਨੇ ਸਟੇਟ ਹਾਕੀ ਖੇਡ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਸਲਾਨਾ ਰਿਪੋਰਟ ਵਿਚ ਅੱਗੇ
ਦੱਸਿਆ ਕਿ ਉਕਤ ਪ੍ਰਾਪਤੀਆ ਤੇ ਮੰਜੂ ਰਾਣੀ ਨੂੰ ਜ਼ਿਲ੍ਰੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਰਾ
ਸਿੱਖਿਆ ਅਫਸਰ ਵਲੋ ਸਨਮਾਨਿਤ ਕੀਤਾ ਅਤੇ ਨੈਸਨਲ ਤੇ ਸਟੇਟ ਮੈਡਲ ਲੈਣ ਵਾਲੀਆ ਵਿਦਿਆਰਥਣਾ ਨੂੰ
26 ਜਨਵਰੀ 2018 ਗਣਤੰਤਰ ਦਿਵਸ ਮੋਕੇ ਮਲੋਟ ਚ ਐੱਸ ਡੀ ਐੱਮ ਮਲੋਟ ਨੇ ਸਨਮਾਨਿਤ ਕੀਤਾ ਮੁੱਖ
ਮਹਿਮਾਨ ਡਾ ਸਤਨਾਮ ਸਿੰਘ ਜੱਸਲ ਪ੍ਰੋਫੈਸਰ ਅਤੇ ਸਾਬਕਾ ਮੁਖੀ ਪੰਜਾਬੀ ਯੂਨੀਵਰਸਿਟੀ ਰਿਜਨਲ
ਸੈਟਰ ਬਠਿੰਡਾ ਨੇ ਵੱਖ ਵੱਖ ਆਈਟਮਾ ਪੇਸ਼ ਕਰਨ ਵਾਲੇ ਬੱਚਿਆ ਦੀ ਸਲਾਘਾ ਕੀਤੀ ਉਨ੍ਰਾ ਸਕੂਲ
ਦੀਆ ਵਿਦਿਆਰਥਣਾ ਵਲੋ ਸਟੇਟ ਤੇ ਨੈਸਨਲ ਪੱਧਰ ਤੇ ਪ੍ਰਾਪਤੀ ਕਰਨ ਤੇ ਸਕੂਲ ਦੇ ਪ੍ਰਿੰਸੀਪਲ ਤੇ
ਸਟਾਫ ਨੂੰ ਮੁਬਾਰਕਬਾਦ ਦਿੱਤੀ ਵਿਸ਼ੇਸ ਮਹਿਮਾਨ ਡਾ ਰਵਿੰਦਰ ਸਿੰਘ ਮਾਨ ਮੈਨੇਜਿੰਗ ਡਾਇਰੈਕਟਰ
,ਮੈਬਰ ਬੋਰਡ ਆਫ ਡਾਇਰੈਕਟਰ (ਪੀ ਐੱਸ ਈ ਬੀ) ਮੋਹਾਲੀ ਨੇ ਕਿਹਾ ਕਿ ਪੜ੍ਰਾਈ ਦੇ ਨਾਲ ਨਾਲ
ਸਕੂਲ ਵਲੋ ਸਲਾਨਾ ਇਨਾਮ ਵੰਡ ਸਮਾਗਮ ਕਰਾਉਣਾ ਸ਼ਲਾਘਾਯੋਗ ਕਦਮ ਹੈ ਇਸ ਤਰ੍ਰਾ ਬੱਚਿਆ ਵਿਚ
ਪੜ੍ਰਾਈ ਲਈ ਹੋਰ ਵੀ ਊਰਜਾ ਪੈਦਾ ਹੁੰਦੀ ਹੈ ਸਮਾਗਮ ਦੇ ਆਖਰ ਵਿਚ ਮੁੱਖ ਮਹਿਮਾਨ ਵਿਸ਼ੇਸ
ਮਹਿਮਾਨਾ ਪ੍ਰੈੱਸ ਦੇ ਨੁਮਾਇੰਦਿਆ ਤੇ ਵੱਖ ਵੱਖ ਖੇਤਰਾ ਵਿਚ ਮੱਲਾ ਮਾਰਨ ਵਾਲੇ ਬੱਚਿਆ ਨੂੰ
ਸਨਮਾਨਿਤ ਕੀਤਾ ਗਿਆ ਸਕੂਲ ਪ੍ਰਿੰਸੀਪਲ ਸ ਤਸਵਿੰਦਰ ਸਿੰਘ ਮਾਨ ਨੇ ਮੁੱਖ ਮਹਿਮਾਨ ਵਿਸ਼ੇਸ
ਮਹਿਮਾਨ ਬੱਚਿਆ ਦੇ ਮਾਤਾ ਪਿਤਾ ਤੇ ਹੋਰ ਮਹਿਮਾਨਾ ਨੂੰ ਜੀ ਆਇਆ ਕਿਹਾ ਇਸ ਮੋਕੇ ਹੋਰ
ਮਹਿਮਾਨਾ ਵਿਚ ਸ ਗੁਰਪਾਲ ਸਿੰਘ ਬਰਾੜ , ਸ ਸਮਸੇਰ ਸਿੰਘ ਮਾਨ (ਕੈਨੇਡਾ) ਸ਼੍ਰੀਮਤੀ
ਚੰਦਨਪ੍ਰੀਤ ਕੋਰ ਮਾਨ ,ਚੋਧਰੀ ਜਸਵੰਤ ਸਿੰਘ ਲੰਬੀ ,ਪ੍ਰਤਾਪ ਸਿੰਘ ਸੰਦੂ ,ਰਣਜੋਧ ਸਿੰਘ
ਅਕਾਲੀ ਆਗੂ ਲੰਬੀ ,ਮਾਸਟਰ ਨਵਜੀਤ ਸਿੰਘ ,ਜਗਮੀਤ ਸਿੰਘ ਨੀਟੂ ,ਡਾਕਟਰ ਬਲਦੇਵ ਸਿੰਘ
ਲੰਬੀ,ਲੱਡੂ ਮਾਨ ,ਰਾਹੁਲ ਮੇਹਤਾ ਵਾਈਸ ਪ੍ਰਿੰਸੀਪਲ ,ਮੈਡਮ ਅਰਸ਼ਦੀਪ ਕੋਰ ,ਜਸਵਿੰਦਰ ਕੋਰ
ਰਣਜੀਤ ਕੋਰ, ਅਤੇ ਸਕੂਲ ਦੇ ਸਮੂਹ ਸਟਾਫ ਮੈਬਰ  ਬੱਚਿਆ ਦੇ ਮਾਤਾ ਪਿਤਾ ਵੀ  ਮੋਜੂਦ ਸਨ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.