ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਬਿੰਜੋਕੀ ਖੁਰਦ ‘ਚ ਬੂਟੇ ਲਗਾਏ ਗਏ

0
451

ਮਾਲੇਰਕੋਟਲਾ 11 ਫਰਵਰੀ () ਮਾਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਬਿੰਜੋਕੀ ਖੁਰਦ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਜਿੱਥੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਜਿਵੇਂ ਪਿੰਡ ਦੀ ਸਫਾਈ, ਮੈਡੀਕਲ ਕੈਂਪ, ਗਰੀਬ ਲੋਕਾਂ ਦੀ ਸਹਾਈਤਾ ਇਸੇ ਤਰ੍ਹਾਂ ਅੱਜ ਪਿੰਡ ਬਿੰਜੋਕੀ ਖੁਰਦ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਪਿੰਡ ਦੀ ਸਫਾਈ ਲਈ ਪ੍ਧਾਨ ਮੁਹੰਮਦ ਅਸ਼ਰਫ ਦੀ ਅਗਵਾਈ ਵਿੱਚ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਬੂਟੇ ਲਗਾਏ ਗਏ| ਪ੍ਧਾਨ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਬੂਟੇ ਲਗਾਉਣਾ ਬਹੁਤ ਜਰੂਰੀ ਹੈ| ਕਲੱਬ ਦੇ ਪ੍ਧਾਨ ਨੇ ਪਿੰਡ ਦੇ ਲੋਕਾਂ ਨੰੂ ਕਲੱਬ ਵੱਲੋਂ ਕੀਤੀ ਪਿੰਡ ਦੇ ਵਿਕਾਸ ਲਈ ਸਫਾਈ ਅਤੇ ਲੋਕ ਭਲਾਈ ਦੇ ਕੀਤੇ ਕੰਮਾਂ ਬਾਰੇ ਜਾਣੂ ਕਰਵਾਇਆ| ਇਸ ਮੌਕੇ ਕਲੱਬ ਦੇ ਪ੍ਧਾਨ ਮੁਹੰਮਦ ਅਸ਼ਰਫ, ਇੰਜਨੀਅਰ ਮੁਹੰਮਦ ਅਸਲਮ, ਪੈ੍ਸ ਸਕੱਤਰ ਮੁਹੰਮਦ ਅਸ਼ਫਾਕ, ਨਦੀਮ ਅਖਤਰ, ਸ਼ਹਿਬਾਜ, ਹਲੀਮ ਮੌਰੀਸ਼ਨ, ਮੁਹੰਮਦ ਅਰਸ਼ਦ, ਮੁਹੰਮਦ ਕਾਸਿਫ, ਮੁਹੰਮਦ ਸਾਦਿਕ, ਮਹਿਮੂਦ, ਸ਼ਹਿਬਾਜ ਅਲੀ, ਮੁਹੰਮਦ ਸਾਜਿਦ, ਬੂਟਾ ਸਿੰਘ, ਜਾਹਿਦ, ਸੋਨੀ, ਨਾਸਰ, ਡਾ.ਸ਼ਕੀਲ, ਜੂਬੈਰ, ਜੁਲਫਕਾਰ, ਹਰਵਿੰਦਰ ਸ਼ਿੰਘ, ਡਾ.ਅਨਵਰ ਮੌਜੂਦ ਸਨ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.