Breaking News

ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸਰਧਾ ਪੂਰਵਕ ਮਨਾਇਆ ਗਿਆ

ਸ਼ਾਹਕੋਟ 13 ਫਰਵਰੀ (ਪਿ੍ਤਪਾਲ ਸਿੰਘ)-ਇੱਥੋ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸਰਧਾ ਪੂਰਵਕ ਮਨਾਇਆ ਗਿਆ | ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ | ਜਿਸ ਵਿਚ ਲੋਕਲ ਜਥਿਆਂ ਦੇ ਕੀਰਤਨ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਨੇ ਕਥਾ ਰਾਹੀ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਜਾਣੂ ਕਰਵਾਉਦਿਆਂ ਕਿਹਾ ਕਿ ਸਾਨੂੰ ਭਗਤਾਂ ਦੇ ਦਰਸਾਏ ਰਸਤੇ ਉੱਪਰ ਚੱਲਣਾ ਚਾਹੀਦਾ ਹੈ | ਉਪਰੰਤ ਰਾਤ 8 ਵਜੇ ਤੋ ਰਾਤ 9,30 ਵਜੇ ਤੱਕ ਭਾਈ ਮਨਜੀਤ ਸਿੰਘ ਸ਼ਾਂਤ ਜਲੰਧਰ ਵਾਲਿਆ ਦੇ ਕੀਰਤਨੀ ਜਥੇ ਨੇ ਕੀਰਤਨ ਰਾਹੀ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਕਰਕੇ ਗੁਰੂ ਚਰਨਾ ਨਾਲ ਜੋੜਿਆ | ਇਸ ਮੌਕੇ ਮੁਖ ਸੇਵਾਦਾਰ ਦਲਜੀਤ ਸਿੰਘ ਠੇਕੇਦਾਰ ,ਭਾਈ ਕਮਲਜੀਤ ਸਿੰਘ,ਭਾਈ ਸ਼ਰਨਜੀਤ ਸਿੰਘ ਖਾਲਸਾ, ਡਾ ਅਰਵਿੰਦਰ ਸਿੰਘ,ਪਰਮਜੀਤ ਸਿੰਘ ਖਾਲਸਾ ,ਹਰਪਾਲ ਸਿੰਘ ਰੂਪਰਾ, ਭਾਈ ਹਰਵਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਖਾਲਸਾ, ਤਾਰਾ ਸਿੰਘ, ਗਿਆਨੀ ਮਨਮੋਹਣ ਸਿੰਘ,ਹਰਮਨਜੋਤ ਸਿੰਘ,ਹਰਮਿਲਨ ਸਿੰਘ, ਭਾਈ ਹਰਦੀਪ ਸਿੰਘ ਖਾਲਸਾ,ਲਖਵਿੰਦਰ ਸਿੰਘ,ਪਰਮਜੀਤ ਸਿੰਘ ਸੁਖੀਜਾ, ਜਗਜੀਤ ਸਿੰਘ , ਕੁਲਵਿੰਦਰ ਸਿੰਘ ,ਤਜਿੰਦਰ ਸਿੰਘ ਖਾਲਸਾ ਅਤੇ ਤੇਜ ਮੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਾ ਹਾਜ਼ਰ ਸਨ¢

Leave a Reply

Your email address will not be published. Required fields are marked *

This site uses Akismet to reduce spam. Learn how your comment data is processed.