Home politics ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਦੀ ਚੋਣ ਕੀਤੀ

ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਦੀ ਚੋਣ ਕੀਤੀ

0
ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਦੀ ਚੋਣ ਕੀਤੀ

ਮਾਨਸਾ   (ਤਰਸੇਮ ਸਿੰਘ ਫਰੰਡ ) ਸ਼ਹਿਰ ਮਾਨਸਾ ਦੇ ਪਿੰਡ ਮਾਨਸਾ ਦੇ ਗੁਰੂ ਦਵਾਰਾ ਬਾਗ ਵਾਲ਼ਾ
ਵਿਖੇ ਉਥੋਂ ਦੀ ਪ੍ਰਬੰਧਕ ਕਮੇਟੀ ਨੇ ਨਵੇਂ ਸਿਰੇ ਤੋਂ ਪ੍ਰਬੰਧਕੀ ਬੋਰਡ ਬਨਾਉਣ ਤੇ
ਗੁਰੂਦਵਾਰਾ ਦੇ ਅਗਲੇ ਪ੍ਰਬੰਧਾਂ ਲਈ ਤਿੰਨ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਹੈ । ਇਸ
ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਸ੍ਰ ਸੁਖਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਸ਼ਹਿਰ
ਮਾਨਸਾ ਹੋਂਦ ਵਿਚ ਆਉਣ ਤੋਂ ਪਹਿਲਾਂ ਮਾਨਸਾ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ ਇਸ ਇਲਾਕੇ
ਵਿੱਚ ਬਾਗ ਬਹੁਤ ਹੁੰਦੇ ਸੀ ਇਸ ਲਈ ਇਸ ਗੁਰੂਦਵਾਰਾ ਸਹਿਬ ਦਾ ਨਾਮ ,ਗੁਰੂਦਵਾਰਾ ਬਾਗ ਵਾਲ਼ਾ
ਦੇ ਨਾਮ ਜਾਣਿਆ ਜਾਂਦਾ ਹੈ ।ਉਹਨਾਂ ਦੱਸਿਆ ਕਿ ਇਥੋਂ ਦੀ ਪੁਰਾਣੀ ਪ੍ਰਬੰਧਕੀ ਕਮੇਟੀ ਦੇ
ਮੈਂਬਰਾਂ ਦੀ ਸਰਬਸੰਮਤੀ ਨਾਲ ਨਵੇਂ ਸਿਰੇ ਤੋਂ ਚੋਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦੀ ਚੋਣ
ਕੀਤੀ ਗਈ ਹੈ ਜੋ ਆਪਣੀ ਦੇਖ ਰੇਖ ਹੇਠ ਅਗਲੇ ਮੈਂਬਰਾਂ ਦੀ ਨਿਯੁਕਤੀ ਕਰੇਗੀ । ਨਾਲ ਹੀ ਅਗਲੇ
ਪ੍ਰੋਗਰਾਮਾਂ ਦੀ ਰੂਪ ਰੇਖਾ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਉਲੀਕੇਗੀ । ਤਿੰਨ ਮੈਂਬਰੀ
ਕਮੇਟੀ ਵਿੱਚ ਸੁਖਵਿੰਦਰ ਸਿੰਘ ਮਾਨ ਤੋਂ ਇਲਾਵਾ ,ਘਨੀ ਸਿੰਘ ਤੇ ਗੁਡੀ ਕੌਰ ਖਾਲਸਾ ਚੁਣੇ ਗਏ
। ਇਸ ਮੌਕੇ ਸ੍ਰ ਪ੍ਰਕਾਸ਼ ਸਿੰਘ ਮਾਨ ਐਡਵੋਕੇਟ ,ਬੱਬੂ ਸਿੰਘ ,ਜੱਸਾ ਸਿੰਘ ,ਬਲਵਿੰਦਰ ਸਿੰਘ
,ਸਿੰਗਾਰਾ ਸਿੰਘ ,ਜਗਸੀਰ ਸਿੰਘ ਮਾਨ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.