ਬਿੱਟੂ ਅਤੇ ਆਸ਼ੂ ਨੇ ਮੰਡ ਨੂੰ ਨਗਰ ਨਿਗਮ ਚੋਣਾਂ ਵਿੱਚ ਕੰਮ ਕਰਨ ਲਈ ਵੱਧ ਚੜ੍ਹ ਕੇ ਦਿੱਤਾ ਥਾਪੜਾ*

0
582

* ਸਾਰੇ ਮਨਮੁਟਾਵ ਦੂਰ ਕਰਕੇ ਕਾਂਗਰਸ ਪਾਰਟੀ ਦੀ ਹਮੇਸ਼ਾ ਸੇਵਾ ਕਰਾਂਗਾ:- ਮੰਡ*
ਲੁਧਿਆਣਾ 14ਫ਼ਰਵਰੀ { }:- ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਵਿੱਚ ਹਲਕਾ ਪੱਛਮੀ ਦੇ ਵਾਰਡਾਂ
70,71,72 ਅਤੇ 73 ਵਿੱਚ ਕੌਂਸਲਰ ਉਮੀਦਵਾਰਾਂ ਦੇ ਹਕ ਵਿੱਚ ਚੋਣ ਪ੍ਰਚਾਰ ਕਰਨ ਆਏ ਲੁਧਿਆਣਾ
ਤੋਂ ਸੰਸਦ ਮੈਂਬਰ ਸ੍ਰ ਰਵਨੀਤ ਬਿੱਟੂ ਅਤੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਗੁਰਸਿਮਰਨ ਸਿੰਘ
ਮੰਡ ਨੂੰ ਵੱਧ ਚੜ੍ਹ ਕੇ ਚੋਣਾ ਵਿੱਚ ਪ੍ਰਚਾਰ ਕਰਨ ਅਤੇ ਕਾਂਗਰਸ ਪਾਰਟੀ ਵਿੱਚ ਰੈਗੂਲਰ ਕੰਮ
ਕਰਨ ਲਈ ਥਾਪੜਾ ਦਿੱਤਾ ਹੈ।
ਸ੍ਰ ਮੰਡ ਨੇ ਮੈਂਬਰ ਪਾਰਲੀਮੈਂਟ ਬਿੱਟੂ ਅਤੇ ਵਿਧਾਇਕ ਆਸ਼ੂ ਦਾ ਧੰਨਵਾਦ ਕਰਦਿਆਂ ਕਿਹਾ ਕਿ
ਸਾਰੇ ਮਨਮੁਟਾਵ ਦੂਰ ਕਰਕੇ ਕਾਂਗਰਸ ਪਾਰਟੀ ਦੀ ਹਮੇਸ਼ਾ ਸੇਵਾ ਕਰਾਂਗਾ..
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਦੀਪ ਢੱਲ ਵਿਕਾਸ ਨਗਰ ਮੰਦਰ ਕਮੇਟੀ ਦੇ ਜਨਰਲ ਸਕੱਤਰ,
ਭਵਜੋਤ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.