ਯੂ ਪੀ ਦੇ ਮੁੱਖ ਮੰਤਰੀ ਨੇ ਇਲਾਹਾਬਾਦ ਹਾਈਕੋਰਟ ਦੀ ਟਿੱਪਣੀ ਪਿਛੋਂ ਲਿਆ ਫੈਸਲਾ ,

0
593

ਮਾਨਸਾ (ਤਰਸੇਮ ਸਿੰਘ ਫਰੰਡ ) ਉਤਰ ਪ੍ਰਦੇਸ਼ ਇਲਾਹਾਬਾਦ ਹਾਈਕੋਰਟ ਦੀ ਟਿੱਪਣੀ ਪਿਛੋਂ ਮੁੱਖ
ਮੰਤਰੀ ਯੋਗੀ ਅਦਿਯਾਨਾਥ ਅਤੇ ਦੇਸ਼ ਦੇ ਮਾਨ ਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ
ਵੱਲੋਂ ਕਿਹਾ ਗਿਆ ਹੈ ਕਿ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨਾ ਉਹਨਾਂ ਦੇ ਮਾਨ ਸਨਮਾਨ ਨੂੰ
ਠੇਸ ਪਹੁੰਚਾਉਣਾ ,,,ਅਪਰਾਧ ਹੈ । ਲਖਨਊ ਦੇ ਇੱਕ ਹਿੰਦੀ ਅਖਬਾਰ ਦੇ ਪ੍ਰਤੀਨਿਧ ਅਨੁਸਾਰ
ਪ੍ਰਧਾਨ ਮੰਤਰੀ ਵੱਲੋਂ ਇਹ ਘੋਸ਼ਣਾ ਕੀਤੀ ਗਈ ਹੈ । ਉਹਨਾਂ ਕਿਹਾ ਕਿ ਅਗਰ ਕੋਈ ਵਿਆਕਤੀ
ਪੱਤਰਕਾਰਾਂ ਨਾਲ ਅਪਮਾਨ ਜਨਕ ਤਰੀਕੇ ਨਾਲ ਪੇਸ਼ ਆਉਂਦਾ ਹੈ ਜਾਂ ਉਸਨੂੰ ਧਮਕਾਉਣ ਦੀ ਕੋਸ਼ਿਸ਼
ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਮਾਮਲਾ ਦਰਜ ਹੋਵੇਗਾ ਅਤੇ 24 ਘੰਟਿਆਂ ਅੰਦਰ ਜੇਲ ਭੇਜਿਆ
ਜਾਵੇਗਾ । ਧਮਕਾਉਣ ਵਾਲੇ ਵਿਕਤੀ ਨੂੰ 50 ਹਜਾਰ ਰੁਪਏ ਜੁਰਮਾਨਾਂ ਅਤੇ ਤਿੰਨ ਸਾਲ ਦੀ ਸਜਾ ਹੋ
ਸਕਦੀ ਹੈ । ਉਹਨਾਂ ਅੱਗੇ ਕਿਹਾ ਕਿ ਅਜਿਹੇ ਵਿਆਕਤੀ ਨੂੰ ਅਸਾਨੀ ਨਾਲ ਜਮਾਨਤ ਵੀ ਨਹੀ ਮਿਲ
ਸਕੇ ਗੀ । ਸ੍ਰੀ ਮੋਦੀ ਨੇ ਕਿਹਾ ਕਿ ਪੱਤਰਕਾਰ ਦੇਸ਼ ਅਤੇ ਸਮਾਜ ਦਾ ਮਹੱਤਵਪੂਰਨ ਅੰਗ ਹੈ
ਜਿਸਨੂੰ ਮਾਨ ਸਨਮਾਨ ਦੇਣਾਂ ਜਰੂਰੀ ਹੈ । ਮੁੱਖ ਮੰਤਰੀ ਸ੍ਰੀ ਯੋਗੀ ਨੇ ਕਿਹਾ ਕਿ ਅਗਰ ਉਹਨਾਂ
ਦੇ ਰਾਜ ਵਿੱਚ ਕਿਸੇ ਵੀ ਪੱਤਰਕਾਰ ਨੂੰ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕੀਤਾ
ਜਾ ਸਕਦਾ ਹੈ । ਉਹਨਾਂ ਕਿਹਾ ਕਿ ਪੱਤਰਕਾਰਾਂ ਨਾਲ ਸਨਮਾਨ ਜਨਕ ਤਰੀਕੇ ਨਾਲ ਗੱਲ ਕਰਨੀ
ਚਾਹੀਦੀ ਹੈ ਵਰਨਾ ,,,ਆਪਕੋ ਮਹਿੰਗਾ ਪੜ ਸਕਤਾ ਹੈ ,,। ਮਾਨ ਯੋਗ ਹਾਈਕੋਰਟ ਅਤੇ ਪ੍ਰਧਾਨ
ਮੰਤਰੀ ਵੱਲੋਂ ਜਾਰੀ ਅਦੇਸ਼ਾ ਨੂੰ ,ਦੇਸ਼ ਦੇ ਬਾਕੀ ਰਾਜਾਂ ਵੱਲੋਂ ਵੀ ਲਾਗੂ ਕਰ ਦੇਣਾਂ ਚਾਹੀਦਾ
ਹੈ । ਮੀਡੀਆ ਕਲੱਬ ਮਾਨਸਾ ਦੇ ਪੱਤਰਕਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ  ਹੈ  ਕਿ
ਕੈਪਟਨ ਅਮ੍ਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੀ ਪ੍ਰਧਾਨ ਮੰਤਰੀ ਦੇ ਇਹਨਾਂ ਅਦੇਸ਼ਾ ਨੂੰ
ਕਾਨੂੰਨੀ ਘੇਰੇ ਵਿੱਚ ਲਿਆ ਕੇ ਲਾਗੂ ਕਰ ਦੇਣਾਂ ਚਾਹੀਦਾ ਹੈ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.