ਆਜ਼ਾਦ ਮੈਦਾਨ ਮੁੰਬਈ ਵਿਖੇ ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਜ਼ਬਰਦਸਤ ਰੋਸ ਧਰਨਾ ।

0
669

ਮੁੰਬਈ 16 (  ) ਮੁੰਬਈ ਅਤੇ ਨਿਊ ਮੁੰਬਈ ਦੀਆਂ ਸਿੱਖ ਸੰਗਤਾਂ ਵੱਲੋਂ ਆਜ਼ਾਦ ਮੈਦਾਨ ਵਿੱਚ
ਮਹਾਰਾਸ਼ਟਰਾ ਸਿੱਖ ਐਸੋਸੀਏਸ਼ਨ ਅਤੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦਵਾਰਾਜ ਦੀ ਅਗਵਾਈ ‘ਚ
’84 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਵੱਲੋਂ 100 ਸਿੱਖਾਂ ਨੂੰ ਮਾਰਨ ਦੇ ਹੋਏ
ਖ਼ੁਲਾਸੇ ਉਪਰੰਤ ਟਾਈਟਲਰ ਨੂੰ ਖੂਨੀ ਟਾਈਟਲਰ ਦੇ ਨਾਮ ਨਾਲ ਬੁਲਾਏ ਜਾਣ ਅਤੇ ਉਹਨਾਂ ਦੀ ਤੁਰੰਤ
ਗ੍ਰਿਫਤਾਰੀ ਨੂੰ ਲੈ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮੁਜ਼ਾਹਰਾਕਾਰੀਆਂ
ਵੱਲੋਂ ਗਵਰਨਰ ਆਫ਼ ਮਹਾਰਾਸ਼ਟਰ ਅਤੇ ਮੁੱਖ ਮੰਤਰੀ ਮਹਾਰਾਸ਼ਟਰ ਨੂੰ ਮੰਗ ਪੱਤਰ ਸੌਂਪੇ ਗਏ। ਇਸ
ਮੁੱਦੇ ਨੂੰ ਲੈ ਕੇ ਮੁੰਬਈ ਦੀਆਂ ਸੰਗਤਾਂ ਦੇ ਵਫ਼ਦ ਵੱਲੋਂ 18 ਫਰਵਰੀ ਨੂੰ ਪ੍ਰਧਾਨ ਮੰਤਰੀ
ਸ੍ਰੀ ਨਰਿੰਦਰ ਮੋਦੀ ਨੂੰ ਮਿਲਿਆ ਜਾ ਰਿਹਾ ਹੈ।
ਇਸ ਬਾਰੇ ਜਾਣ ਕਾਰੀ ਦਿੰਦਿਆਂ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬਲ ਅਤੇ
ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦਵਾਰਾਜ ਦੇ ਚੇਅਰਮੈਨ ਸ: ਜਸਪਾਲ ਸਿੰਘ ਸਿੱਧੂ ਨੇ ਦੱਸਿਆ
ਰੋਸ ਧਰਨੇ ਦੌਰਾਨ ਮੰਗ ਕੀਤੀ ਗਈ ਕਿ ਸਟਿੰਗ ਆਪਰੇਸ਼ਨ ‘ਚ ਹੋਏ ਖ਼ੁਲਾਸੇ ਨੂੰ ਲੈ ਕੇ ਟਾਈਟਲਰ
ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਖ਼ਤ ਸਜਾ ਦਿੱਤੀ ਜਾਵੇ ਤਾਂ ਕਿ ਸਿੱਖ ਕੌਮ ਨੂੰ
ਇਨਸਾਫ਼ ਮਿਲ ਸਕੇ। ਸਚਖੰਡ ਤਖ਼ਤ ਹਜ਼ੂਰ ਸਾਹਿਬ ਨੰਦੇੜ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਅਤੇ
ਵਿਧਾਇਕ ਤਾਰਾ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 18 ਫਰਵਰੀ
ਨੂੰ ਹੋ ਰਹੀ ਫੇਰੀ ਮੌਕੇ ਉਹਨਾਂ ਨੂੰ ਮਿਲ ਕੇ ਇਸ ਬਾਰੇ ਮੰਗ ਪੱਤਰ ਦਿੱਤਾ ਜਾਵੇਗਾ। ਦਿਲੀ
‘ਚ ਕਤਲੇਆਮ ਦੇ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਆਪਣੇ ਦੁਖੜੇ ਸੁਣਾਏ।
ਆਗੂਆਂ ਨੇ ਦੱਸਿਆ 7 ਮਾਰਚ ਨੂੰ ਨਵੀਂ ਮੁੰਬਈ ਦੇ ਵਾਸ਼ੀ ਟਾਊਨ ਵਿੱਚ ਇੱਕ ਵਾਰ ਫਿਰ ਰੋਸ
ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਰੋਸ ਮੁਜ਼ਾਹਰਾ ਕਰ ਰਹੇ ਧਰਨਾਕਾਰੀਆਂ ਨੇ ਟਾਈਟਲਰ ਦੇ ਨਾਮ ਨਾਲ
ਖੂਨੀ ਲਾਉਂਦਿਆਂ ਖੂਨੀ ਟਾਈਟਲਰ ਦੇ ਨਾਮ ‘ਤੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ।ਉਹਨਾਂ ਹੱਥਾਂ
ਵਿੱਚ ਤਖ਼ਤੇ ਫੜੇ ਹੋਏ ਸਨ ਜਿਨ੍ਹਾਂ ‘ਤੇ ਜਗਦੀਸ਼ ਟਾਈਟਲਰ ਨੂੰ ਫਾਂਸੀ ਦੇਣ, ਟਾਈਟਲਰ ਨੂੰ
ਗ੍ਰਿਫਤਾਰ ਕਰੋ, ਸਿੱਖਾਂ ਇਨਸਾਫ਼ ਦਿਓ, ਕੀ ਸਿੱਖ ਕੌਮ ਨੂੰ ’84 ਦਾ ਇਨਸਾਫ਼ ਮਿਲੇਗਾ? ਦੋਸ਼ੀਆਂ
ਨੂੰ ਫਾਂਸੀ ਦਿਓ ਆਦਿ ਲਿਖੇ ਹੋਏ ਸਨ।
ਇਸ ਮੌਕੇ ਮਲਕੀਤ ਸਿੰਘ ਬਲ, ਗਿਆਨ ਸਿੰਘ, ਕਾਬਲ ਸਿੰਘ, ਅਵਤਾਰ ਸਿੰਘ ਦੁਲਥ, ਜਸਵਿੰਦਰ ਸਿੰਘ
ਸੈਣੀ, ਅਮਰੀਕ ਸਿੰਘ ਸਾਹਨ, ਇੰਦਰਜੀਤ ਸਿੰਘ ਬਲ, ਚਰਨਦੀਪ ਸਿੰਘ ਹੈਪੀ ਸਿੰਘ, ਦਲਬੀਰ ਸਿੰਘ,
ਅਵਤਾਰ ਸਿੰਘ ਸੰਧੂ, ਅਮਰਪਾਲ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.