” ਖਤਰਨਾਕ ਕੁੱਤਿਆਂ ਤੋਂ ਬੱਚੋ “

0
661

ਮੰਡੀ ਗੋਬਿੰਦਗੜ੍ਹ ” ਹਾਕਮ ਮੀਤ ” ਅਸੀਂ ਦੇਖਦੇ ਹਾ ਦਿਨੋ ਦਿਨ ਕੁੱਤਿਆਂ ਦੇ ਪਾਲਣ ਦਾ
ਰੁਝਾਨ ਇੱਥੇ ਤੱਕ ਵੱਧ ਗਿਆ ਹੈਂ ਕਿ ਅਸੀਂ ਬੱਚਿਆਂ ਨਾਲੋਂ ਜਿਆਦਾ ਉਤਸ਼ਾਹ ਕੁੱਤਿਆਂ ਨੂੰ ਦੇ
ਰਹੇ ਹਾ । ਜੋ ਸਾਡੇ ਲਈ ਖਤਰਨਾਕ ਘਾਤਕ ਸਾਬਤ ਹੋ ਰਹੇ ਨੇ ਅਸੀਂ ਇਹ ਸਭ ਕੁੱਝ ਜਾਣ ਦੇ ਹੋਏ
ਵੀ ਪਿੱਛੋਂ ਨਹੀਂ ਹੱਟ ਰਹੇ ਲੋਕਾਂ ਨੇ ਜਿਆਦਾ ਤਰ ਖਤਰਨਾਕ ਕੁੱਤਿਆਂ ਦਾ ਵਪਾਰ ਸੁਰੂ ਕਰ
ਦਿੱਤਾ ਹੈ । ਅਸੀਂ  ਸਿਰਫ਼ ਪੈਸਾ ਦੇਖ ਦੇ ਹਾਂ ਇਹ ਸੱਚ ਹੈ ਕਿ ਇਸ ਵਪਾਰ ਵਿੱਚ ਥੋੜ੍ਹਾ
ਬਹੁਤਾ ਪੈਸਾ ਜਰੂਰ ਕਮਾ ਲਵਾਂਗੇ,  ਅਸੀਂ ਇਹ ਨਹੀਂ ਸੋਚਦੇ ਇਸ ਲਾਲਚ ਵਿੱਚ ਆ ਕੇ ਇਕ ਦਿਨ
ਬਹੁਤ  ਵੱਡਾ ਘਾਟਾ ਖਾ ਲਵਾਂਗੇ ਜੇ ਘਾਟਾ ਨਾ ਪੂਰਾ ਹੋਣ ਵਾਲਾ ਅਤੇ  ਨਾ ਹੀ ਸਾਡੇ ਦਿਲ ਤੋਂ
ਸਹਾਰ ਹੋਣਾ ਉਸ ਤੋਂ ਬਾਅਦ ਅਸੀਂ ਵਪਾਰ ਵੀ ਬੰਦ ਕਰ ਦੇਵੈਗੇ ।
ਜੋ ਪਾਲੇ ਜਾ ਰਹੇ ਘਰਾਂ  ਵਿਚ ਕੁੱਤਿਆਂ ਦੇ ਨਾਂ ਇਸਤਰਾਂ ਹਨ , ਇਹ ਅਲੱਗ ਅਲੱਗ ਨਸਲਾਂ ਦੇ
ਕੁੱਤੇ ਨੇ ਜਿਵੇਂ  ਸੈਟ ਬਰਨਾਟ , ਲੈਬਰਾ ਡਾਂਗ , ਜਰਮਨ ਸੈਫਡ , ਲਾਨਾ ਅਪਸੋ, ਪਿੱਟ ਬੁਲ,
ਆਦਿ ਹਨ ਜਿਨ੍ਹਾਂ ਵਿੱਚ ‘ ਟੀ ‘ ਐਮ ‘ ਮਾਸਟਵ, ਹਰਲੀਕੁਈਨਜੁ ਤੋ ਇਲਾਵਾ ਅਪਰੀਕਨ ਕੋਕਰੀ ,
ਇਹ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ ਜੋ ਸਭ ਤੋ ਖਤਰਨਾਕ ਸਾਬਤ ਹੋ ਸਕਦੇ ਹਨ ।
ਜੇ ਆਪਾਂ ਇਹਨਾਂ ਕੁੱਤਿਆਂ ਨੂੰ ਆਮ ਦੀ ਤਰ੍ਹਾਂ ਘਰਾਂ ਵਿੱਚ ਰੱਖਦੇ ਹਾ ਇੱਕ  ਦਿਨ ਇਹ
ਸਾਡੇ ਉੱਪਰ ਹੀ ਜਾਨ ਲੇਵਾ ਹਮਲਾ ਕਰ ਸਕਦੇ ਨੇ  ।
ਜਿਵੇਂ ਕਿ  ਘਰ  ਵਿੱਚ ਰੱਖੇ ਹੋਏ ਪਿੱਟ ਬੁਲ  ਕੁੱਤੇ ਨੇ ਘਰ ਦੀ ਹੀ ਇਕ ਅੱਠ ਸਾਲਾਂ  ਬੱਚੀ
ਤੇ ਵਾਰ ਕਰ ਦਿੱਤਾ  ਜੋ ਕੇ ਬਹੁਤ ਗਹਿਲ ਹੋ ਚੁੱਕੀ ਸੀ ਅਤੇ ਉਸ ਬੱਚੀ ਦਾ ਮੂੰਹ ਦੇਖਣ ਯੋਗ
ਨਹੀ ਸੀ। ਇਸ ਤੋ ਇਲਾਵਾ ਹੋਰ ਵੀ ਬਹੁਤ ਖਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਵੇਂ ਕਿ
ਤਾਜਾ ਮਾਮਲਾ ਨਵਾਂ ਸ਼ਹਿਰ ਬੰਗਾ ਤੋ ਸਾਹਮਣੇ ਆਇਆ ਹੈ ਜਿੱਥੇ ਗਾਂਧੀ ਨਗਰ ਚ ਪਾਲਤੂ ਕੁੱਤੇ
( ਪਿੱਟ ਬੁੱਲ ) ਨੇ ਘਰ ਦੀ ਲੜਕੀ ਤਾਜਾਨ ਗੁਲਾਟੀ ਤੇ ਹਮਲਾ ਕਰਕੇ ਬੂਰੀ ਤਰ੍ਹਾਂ ਜਖਮੀ ਕਰ
ਦਿੱਤਾ ਉਸ ਦੀ  ਹਾਲਤ ਨਾਜ਼ੁਕ  ਦੇਖਿਆ ਉਸ ਨੂੰ  ਜਲੰਧਰ ਦੇ ਹਸਪਤਾਲ  ਵਿੱਚ ਭਰਤੀ  ਕਰਵਾਇਆ
ਗਿਆ ।
ਜੇ ਇਹਨਾਂ ਖਤਰਨਾਕ ਕੁੱਤਿਆਂ ਦੀ ਪੈਦਾ ਵਾਰ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਫਿਰ ਉਹ
ਦਿਨ ਦੂਰ ਨਹੀਂ ਜਦੋਂ ਸਾਨੂੰ  ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਾ ਬਹੁਤ ਹੀ ਮੁਸ਼ਕਿਲ ਹੋ
ਜਾਵੇਗਾ ।ਖਤਰਨਾਕ ਕੁੱਤਿਆਂ ਨੂੰ ਕਦੇ ਵੀ ਘਰ ਵਿੱਚ ਨਾ ਪਾਲੋ ਕਿਸੇ ਦਿਨ ਇਹ ਸਾਡੀ ਮੌਤ ਦਾ
ਹੀ ਕਰਨ ਬਣ ਸਕਦੇ ਹਨ । ” ਖਤਰਨਾਕ ਕੁੱਤਿਆਂ ਤੋਂ ਸਾਵਧਾਨ ਰਹੋ ” ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.