ਪੱਲੇਦਾਰਾਂ ਵੱਲੋਂ ਕਾਂਗਰਸ ਸਰਕਾਰ ਖਿਲਾਫ ਪਨਗਰੇਨ ਗਡਾਊਂਨ ਅੱਗੇ ਕੀਤੀ ਰੋਸ ਰੈਲੀ ਅਤੇ ਨਾਰੇਬਾਜੀ

0
654

ਮਾਨਸਾ  (ਤਰਸੇਮ ਸਿੰਘ ਫਰੰਡ )
ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਮਾਨਸਾ ਦੇ ਪਨਗਰੇਨ ਗਡਾਊਂਨ ਅੱਗੇ ਧਰਨਾ ਦੇ ਕੇ
ਪੰਜਾਬ ਸਰਕਾਰ ਅਤੇ ਫੂਡ ਸੈਕਟਰੀ ਖਿਲਾਫ ਰੋਅ ਭਰਪੂਰ ਨਾਰੇਬਾਜੀ ਕੀਤੀ ਗਈ। ਮਾਨਸਾ ਖੁਰਦ ਤੋਂ
ਮੇਨ ਰੋਡ ਨੂੰ ਜਾਂਦੀ ਸੜਕ ਉਪਰ ਬਣੇ ਗਡਾਊਂਨ ਵਿੱਚੋਂ ਆਟਾ ਦਾਲ ਸਕੀਮ ਤਹਿਤ ਵੰਡੀ ਜਾਣ ਵਾਲੀ
ਸੜਕ ਡਿੱਪੂ ਹੋਲਡਰਾਂ ਨੂੰ ਸਿੱਧੇ ਤੌਰ ਤੇ ਚਕਾਈ ਜਾ ਰਹੀ ਸੀ ਜਿਸ ਦਾ ਪਤਾ ਚਲਦੇ ਹੀ
ਪੱਲੇਦਾਰਾਂ ਨੇ ਇਸ ਦਾ ਵਿਰੋਧ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਕੱਤਰ ਸਿੰਦਰਪਾਲ
ਚਕੇਰੀਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੱਲੇਦਾਰਾਂ ਨਾਲ
ਬਹੁਤ ਸਾਰੇ ਵਾਅਦੇ ਕੀਤੇ ਸਨ ਉਹਨਾਂ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਸਗੋਂ ਪੱਲੇਦਾਰ ਜੋ ਕੰਮ ਪਿਛਲੇ ਲੰਬੇ ਸਾਲਾਂ ਤੋਂ ਕਰ ਰਹੇ ਸਨ ਉਹ ਵੀ ਜਬਰੀ ਖੋਹਿਆ ਜਾ ਰਿਹਾ
ਹੈ। ਫੂਡ ਸੈਕਟਰੀ ਪੰਜਾਬ ਵੱਲੋਂ 23.01.2018 ਨੂੰ ਇੱਕ ਲੇਟਰ ਜਾਰੀ ਕਰਕੇ ਐਲਾਨ ਕਰ ਦਿੱਤਾ
ਕਿ ਡਿੱਪੂ ਹੋਲਡਰ ਗਡਾਊਨਾਂ ਵਿੱਚੋਂ ਖੁਦ ਕਣਕ ਆਪਣੇ ਵਾਹਨਾਂ ਰਾਹੀਂ ਲਿਜਾਣਗੇ ਜਿਸ ਦੀ
ਪੇਮੈਂਟ ਸਰਕਾਰ ਉਹਨਾਂ ਨੂੰ ਕਰੇਗੀ। ਪਹਿਲਾਂ ਤੋਂ ਹੀ ਅੰਤਾਂ ਦੀ ਗਰੀਬੀ ਨਾਲ ਜੂਝ ਰਿਹਾ
ਪੱਲੇਦਾਰ ਵਰਗ ਜੋ ਥੋੜਾ ਬਹੁਤ ਕੰਮ ਕਰਕੇ ਰੋਟੀ ਕਮਾ ਰਿਹਾ ਸੀ। ਕਾਂਗਰਸ ਸਰਕਾਰ ਉਹ ਵੀ ਹੌਲੀ
ਹੌਲੀ ਖੋਹ ਰਹੀ ਹੈ। ਜਿਸ ਖਿਲਾਫ ਪੰਜਾਬ ਪੱਧਰ ਤੇ ਇੱਕ ਬਹੁਤ ਵੱਡਾ ਸੰਘਰਸ਼ ਜਲਦੀ ਹੀ ਵਿੰਢਿਆ
ਜਾਵੇਗਾ ਤਾਂ ਜੋ ਕਾਂਗਰਸ ਨੂੰ ਉਹਨਾਂ ਨਾਲ ਕੀਤੇ ਵਾਅਦੇ ਯਾਦ ਦਿਵਾਏ ਜਾ ਸਕਣ ਅਤੇ
ਪੱਲੇਦਾਰਾਂ ਨਾਲ ਧੱਕੇਸ਼ਾਹੀ ਬੰਦ ਕਰਵਾਈ ਜਾਵੇ। ਇਸ ਮੌਕੇ ਕਰਮਾ ਸਿੰਘ ਪ੍ਰਧਾਨ, ਕੁਲਦੀਪ
ਸਿੰਘ ਸਕੱਤਰ, ਬਿੰਦਰ ਸਿੰਘ ਕੈਸ਼ੀਅਰ, ਜਸਵੀਰ ਸਿੰਘ ਸਾਬਕਾ ਪ੍ਰਧਾਨ, ਦਰਸ਼ਨ ਸਿੰਘ ਪ੍ਰਧਾਨ,
ਸਤਗੁਰ ਸਿੰਘ, ਮੱਖਣ ਸਿੰਘ ਅਹਿਮਦਪੁਰ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਵਿੱਚ ਪੱਲੇਦਾਰ ਹਾਜ਼ਰ
ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.