ਪਿੰਡ ਰੋਡੇ ‘ਚ ਗੁ: ਸੰਤ ਖ਼ਾਲਸਾ ਦੇ ਉਦਘਾਟਨ ਪ੍ਰਤੀ ਸੰਗਤ ‘ਚ ਭਾਰੀ ਉਤਸ਼ਾਹ ।

0
575

ਰੋਡੇ / ਸਮਾਲਸਰ ( ਮੋਗਾ) 17 ਫਰਵਰੀ (   ) ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ
ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਯਾਦ ‘ਚ ਉਹਨਾਂ ਦੇ ਜਨਮ ਅਸਥਾਨ ਨਗਰ ਪਿੰਡ ਰੋਡੇ ਵਿਖੇ
ਉੱਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦੇ 22 ਫਰਵਰੀ ਨੂੰ ਹੋ ਰਹੇ ਉਦਘਾਟਨ ਸਮਾਗਮ ਪ੍ਰਤੀ ਸਿੱਖ
ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਸਮਾਗਮ ਦੀਆਂ ਤਿਆਰੀਆਂ
ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ
ਖ਼ਾਲਸਾ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ
ਗੁਰਦਵਾਰਾ ਸਾਹਿਬ ਦੇ ਉਦਘਾਟਨ ‘ਚ ਪੂਰੀ ਸ਼ਰਧਾ ਨਾਲ  ਹੁਮ ਹੁੰਮਾ ਕੇ ਹਿੱਸਾ ਲੈਣ ਪ੍ਰਤੀ
ਕੀਤੀ ਗਈ ਅਪੀਲ ਦੇ ਮੱਦੇ ਨਜ਼ਰ ਸੰਗਤਾਂ ਦੀ ਸ਼ਾਨਦਾਰ ਸਵਾਗਤ ਲਈ ਅੱਜ ਪਿੰਡ ਰੋਡੇ ਨਗਰ ਦੀਆਂ
ਪੰਚ ਪੰਚਾਇਤਾਂ ਵੱਲੋਂ ਬਹੁਗਿਣਤੀ ਮਾਈਆਂ ਸੈਂਕੜੇ ਨਗਰ ਨਿਵਾਸੀਆਂ ਵੱਲੋਂ ਆਪ ਮੁਹਾਰੇ ਨਾਮ
ਸਿਮਰਨ ਕਰਦਿਆਂ ਅਤੇ ਚੜ੍ਹਦੀਕਲਾ ਦੇ ਜੈਕਾਰੇ ਗੁੰਜਾਉਂਦਿਆਂ ਪਿੰਡ ਦੀਆਂ ਗਲੀਆਂ, ਘਰਾਂ,
ਸਕੂਲ, ਬਾਜ਼ਾਰਾਂ, ਖਾਲੀ ਤੇ ਖੇਡ ਗਰਾਊਂਡਾਂ ਅਤੇ ਫਿਰਨੀਆਂ ਉੱਤੇ ਸਮੂਹਿਕ ਰੂਪ ‘ਚ ਝਾੜੂ
ਲਗਾਉਂਦਿਆਂ ਸਫ਼ਾਈ ਮੁਹਿੰਮ ਚਲਾਈ ਗਈ। ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਆਪਣੇ ਟਰੈਕਟਰਾਂ
ਆਦਿ ਨਾਲ ਪਿੰਡ ਨੂੰ ਆਉਂਦੀਆਂ ਲਿੰਕ ਸੜਕਾਂ ‘ਤੇ ਮਿਟੀ ਆਦਿ ਪਾ ਕੇ ਰਸਤਿਆਂ ਦੀ ਮੁਰੰਮਤ
ਕੀਤੀ ਗਈ। ਸੜਕਾਂ ਅਤੇ ਘਰਾਂ ਉੱਤੇ ਲੱਗੇ ਕੇਸਰੀ ਝੰਡਿਆਂ ਅਤੇ ਸਜਾਵਟੀ ਲੜੀਆਂ ਨਾਲ ਪੂਰਾ
ਪਿੰਡ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ। ਨਵ ਵਿਆਹੇ ਦੁਲਹਨ ਵਾਂਗ ਸਜਾਏ ਗਏ ਨਗਰ ‘ਚ ਗੁਰਦਵਾਰਾ
ਸਾਹਿਬ ਦੇ ਉਦਘਾਟਨ ਪ੍ਰਤੀ ਹਰ ਨਗਰ ਨਿਵਾਸੀ ਨੂੰ ਵਿਆਹ ਵਰਗਾ ਚਾਅ ਚੜ੍ਹਿਆ ਦੇਖਿਆ ਗਿਆ। ਜਿਸ
ਨੇ ਇਹ ਅਹਿਸਾਸ ਕਰਾ ਦਿੱਤਾ ਕਿ ਇੱਕ ਕੌਮੀ ਨਾਇਕ ਪ੍ਰਤੀ ਉਹਨਾਂ ਦੇ ਦਿਲਾਂ ‘ਚ ਸ਼ਰਧਾ ਦਾ
ਅਥਾਹ ਸਮੁੰਦਰ ਹਿਲੋਰੇ ਲੈ ਰਿਹਾ ਹੈ। 20 ਫਰਵਰੀ ਨੂੰ ਇੱਕ ਨਗਰ ਕੀਰਤਨ ਜਿਸ ‘ਤੇ ਫੁੱਲਾਂ ਦੀ
ਵਰਗਾ ਕੀਤੀ ਜਾਵੇਗੀ, ਰਾਹੀਂ ਗੁਰਦਵਾਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਉਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ। 22
ਫਰਵਰੀ ਨੂੰ 10 ਵਜੇ ਸ੍ਰੀ ਅਖੰਡ ਪਾਠ ਦੀ ਸੰਪੂਰਨਤਾ ਉਪਰੰਤ ਭਾਰੀ ਦੀਵਾਨ ਸਜਾਇਆ ਜਾਵੇਗਾ।
ਹਫ਼ਤਾ ਭਰ ਚਲਣ ਵਾਲੇ ਉਕਤ ਸਮਾਗਮਾਂ ‘ਚ ਆਈਆਂ ਸੰਗਤਾਂ ਦੀ ਸੇਵਾ ਅਤੇ ਲੰਗਰ ਸੇਵਾ ਲਈ ਦਮਦਮੀ
ਟਕਸਾਲ ਅਤੇ ਸਮੂਹ ਨਗਰ ਨਿਵਾਸੀ ਪੱਬਾਂ ਭਾਰ ਹੋਏ ਦੇਖੇ ਗਏ ਹਨ। ਦਮਦਮੀ ਟਕਸਾਲ ਦੇ ਮੁਖੀ
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਸੰਤ ਭਿੰਡਰਾਂਵਾਲਿਆਂ
ਦੀ ਮਹਾਨ ਸ਼ਖਸੀਅਤ ਹੈ ਉਸੇ ਹੀ ਸ਼ਾਨ ਨਾਲ ਉਹਨਾਂ ਦੀ ਯਾਦ ‘ਚ ਉੱਸਾਰੇ ਗਏ ਗੁਰਦਵਾਰਾ ਸਾਹਿਬ
ਦਾ ਉਦਘਾਟਨ ਵੀ ਇਤਿਹਾਸਕ ਹੋਣਾ ਚਾਹੀਦਾ ਹੈ। ਉਹਨਾਂ  ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ
ਆਪਣੀ ਕੁਰਬਾਨੀ ਦੇ ਕੇ ਸੁੱਤੀ ਕੌਮ ਨੂੰ ਜਗਾਈ ਹੈ। ਕਲਗੀਧਰ ਦੇ ਸਪੁੱਤਰਾਂ ਨੇ ਦੁਨੀਆ ਨੂੰ
ਇਹ ਵੀ ਦੱਸ ਦਿੱਤਾ ਕਿ ਸਿੱਖ ਨਾ ਕੇਵਲ ਅਠਾਰਵੀ ਸਦੀ ‘ਚ ਸਗੋਂ ਵੀਹਵੀਂ ਸਦੀ ਅਤੇ ਅੱਜ ਵੀ
ਜ਼ਾਲਮ ਹਕੂਮਤਾਂ ਦੇ ਜਬਰ ਦਾ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਮੂੰਹ ਤੋੜਵਾਂ ਜਵਾਬ ਦੇਣ ਦੀ
ਸਮਰੱਥਾ ਰੱਖਦੇ ਹਨ। ਇਸ ਮੌਕੇ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.