ਬਾਬਾ ਧਿਆਨ ਦਾਸ ਸਟੇਡੀਅਮ ਵਿਖੇ ਰੰਗਾਰਾਮ ਪੋ੍ਗਰਾਮ ਕਰਵਾਇਆ ਗਿਆ

0
543

ਗੁਰਜੰਟ ਸ਼ੀਂਹ ਝੁਨੀਰ 20 ਫਰਵਰੀ
ਲ਼ੋਕ ਭਲਾਈ ਸਭਾ ਕਮੇਟੀ ਝੁਨੀਰ ਵੱਲੋਂ ਬਾਬਾ ਧਿਆਨ ਦਾਸ ਖੇਡ ਸਟੇਡੀਅਮ ਵਿਖੇ ਇਕ ਰੰਗਾ ਰੰਗ ਸੱਭਿਆਚਾਰਕ ਪੋ੍ਗਰਾਮ ਕਰਵਾਇਆ ਗਿਆ ਜਿਸ ਵਿਚ ਮੇਘਾ ਮਾਣਕ, ਜੈਸਮੀਨ ਅਖਤਰ ,ਬਲਕਾਰ ਅਣਖੀਲਾ ਤੋਂ ਇਲਾਵਾ ਪੰਜਾਬ ਦੇ ਮਸਹੂਰ ਲੋਕ ਗਾਇਕ ਦੋੋਗਾਣਾ ਜੋੜੀ ਵੀਰ ਸੁਖਵੰਤ ਬੀਬਾ ਰੇਨੂੰ ਰਣਜੀਤ ਨੇ ਵਿਸੇਸ ਤੌਰ ਤੇ ਪਹੁੰਚ ਕਿ ਲੋਕਾਂ ਦਾ ਖੂਬ ਮਨੋਰੰਜਨ ਕੀਤਾ|ਵੀਰ ਸੁਖਵੰਤ ਦੀ ਜੋੜੀ ਨੇ “ਮੈਨੂੰ ਕੁੜੀਆਂ ਮੇਹਣੇ ਮਾਰਦੀਆਂ,ਤੇਰਾ ਯਾਰ ਸਿਰੇ ਦਾ ਦੇਸੀ” ਗਾਣਾ ਲਾ ਕਿ ਸਾਰਾ ਮੇਲਾ ਹੀ ਲੁੱਟ ਲਿਆ|ਪੋ੍ਗਰਾਮ ਨੂੰ ਸੁਣਨ ਲਈ ਜਿੱਥੇ ਇਸ ਇਲਾਕੇ ਦੇ ਲੋਕਾਂ ਦਾ ਤਾਂਤਾ ਲੱਗਿਆ ਰਿਹਾ|ਪੋ੍ਗਰਾਮ ਸਵੇਰੇ ਬਾਰਾਂ ਵਜੇ ਤੋਂ ਸੁਰੁ ਹੋ ਕਿ ਸਾਮ ਦੇ ਸੱਤ ਵਜੇ ਤੱਕ ਚਲਿਆ|ਪੋ੍ਗਰਾਮ ਦੇ ਮੁਖ ਮਹਿਮਾਨ
ਨਿਰਮਲ ਸਿੰਘ ਮਾਨ ਥਾਣਾ ਮੁਖੀ ਝੁਨੀਰ,ਹਰਪੀ੍ਤ ਸਿੰਘ ਥਾਣਾ ਮੁਖੀ ਜੌੜਕੀਆਂ, ਜਸਵੀਰ ਸਿੰਘ ਚਹਿਲ ਥਾਣਾ ਮੁਖੀ ਜੋਗਾ, ਐਸ ਐਸ ਪੀ ਮਾਨਸਾ ਰੀਡਰ ਜਗਮੇਲ ਸਿੰਘ , ਗੁਰਦੀਪ ਸਿੰਘ ਝੰਡੂਕੇ ਇੰਚਾਰਜ ਚੌਂਕੀ ਬਹਿਣੀਵਾਲ ਅਤੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਭੀਖੀ,ਸਹਾਇਕ ਥਾਣੇਦਾਰ ਲਾਭ ਸਿੰਘ ਚੋਟੀਆਂ ਨੇ ਵਿਸੇਸ ਤੌਰ ਤੇ ਪਹੁੰਚ ਕਿ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਏ|ਉੱਥੇ ਪੁਲਿਸ ਨੇ ਲੰਬਾ ਸਮਾਂ ਹਾਜਰੀ ਭਰ ਕੇ ਸੱਭਿਆਚਾਰਕ ਪੋ੍ਗਰਾਮ ਦਾ ਆਨੰਦ ਲਿਆ|ਇਸ ਮੌਕੇ ਵਿਸੇਸ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ|ਇਸ ਮੌਕੇ ਪ੍ਧਾਨ ਬਿੰਦਰ ਬਾਸੀ,ਪੱਪੂ ਸਿੰਘ, ਬਲਵਿੰਦਰ ਸਿੰਘ ਚੌਹਾਨ, ਰਾਜੂ ਅਰੋੜਾ, ਦਵਿੰਦਰ ਸਿੰਘ ਬਰਨਾਲਾ, ਇੰਸਪੈਕਟਰ ਪੀਆਰਟੀਸੀ ਮਨਜੀਤ ਸਿੰਘ, ਇੰਸਪੈਕਟਰ ਪੀਆਰਟੀਸੀ. ਭੂਰਾ ਸਿੰਘ, ਜੱਗਾ ਖੌਖਰ, ਮੇਜਰ ਖੌਖਰ, ਜਸਪਾਲ ਸਿੰਘ ਮਾਨ ਭੈਣੀ ਬਾਘਾ, ਬਾਰ ਐਸ਼ੋਸ਼ੀਏਸ਼ਨ ਸਰਦੂਲਗੜ੍ਹ ਦੇ ਪ੍ਧਾਨ ਐਡਵੋਕੇਟ ਸਹਿਜਪਾਲ ਸਿੰਘ,ਸੀਨੀਅਰ ਐਡਵੋਕੇਟ ਜਸਪਾਲ ਗੋਇਲ ਮਾਨਸਾ, ਕਾਕਾ ਸਿੰਘ ਵੈਦ ਮੋਫਰ ,ਰਿਟਾਇਰਡ ਡੀਐਸਪੀ ਜਗਜੀਵਨ ਸਿੰਘ ਮਾਖਾ, ਅਮਨਦੀਪ ਸਿੰਘ ਝੁਨੀਰ, ਜੱਗਾ ਸਿੰਘ ਸਰਪੰਚ, ਸਾਬਕਾ ਸਰਪੰਚ ਜਗਵਿੰਦਰ ਸਿੰਘ ਰਾਮਾਂਨੰਦੀ, ਲਾਲ ਸਿੰਘ ਸਰਪੰਚ ਉਡਤ ਭਗਤ ਰਾਮ, ਸੁਖਪਾਲ ਸਿੰਘ ਸਰਪੰਚ ਦਲੇਲਵਾਲਾ, ਇੰਦਰਜੀਤ ਸਿੰਘ ਗੋਲੂ ਢਿਲੋਂ ਝੁਨੀਰ, ਮਨਜੀਤ ਸਿੰਘ ਦੁਲੋਵਾਲ ਆਦਿ ਹਾਜਿਰ ਸਨ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.