Breaking News

ਰਾਮਪੁਰਾ ਫੂਲ ਵਿਖੇ ਮਹਾਨ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 10,11 ਤੇ 12 ਮਾਰਚ ਨੂੰ ।

ਰਾਮਪੁਰਾ ਫੂਲ 20 ਫਰਵਰੀ ( ਦਲਜੀਤ ਸਿੰਘ ਸਿਧਾਣਾ )
ਸਥਾਨਕ ਸਹਿਰ ਵਿਖੇ ਦੂਸਰਾ ਮਹਾਨ ਗੁਰੂ ਗ੍ਰੰਥ ਚੇਤਨਾ ਸਮਾਗਮ  ਮਿਤੀ 10,11 ਅਤੇ 12 ਮਾਰਚ
ਨੂੰ ਅਨਾਜ ਮੰਡੀ ਫੂਲ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਚ ਰਾਤ 7 ਤੋਂ 10 ਵਜੇ
ਤੱਕ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਥਾਂ ਤੇ ਕੀਰਤਨ ਕਰਕੇ ਸੰਗਤਾਂ ਨੂੰ
ਗੁਰ ਇਤਿਹਾਸ ਵਾਰੇ ਜਾਣਕਾਰੀ ਦੇਣਗੇ। ਸਮਾਗਮ ਦੇ ਆਖਰੀ ਦਿਨ 12 ਮਾਰਚ ਨੂੰ ਸਾਮ 5 ਵਜੇ
ਅੰਮ੍ਰਿਤ ਸੰਚਾਰ ਗੁਰਦੁਆਰਾ ਮਹਿਰਾਜ ਬਸਤੀ ਨੇੜੇ ਦੁਸਹਿਰਾ ਗਰਾਂਊਡ ਵਿਖੇ ਹੋਵੇਗਾ। ਇਹ
ਸਮਾਗਮ ਰਾਮਪੁਰਾ ਸਹਿਰ, ਫੂਲ ਟਾਊਨ ,ਗਿੱਲਕਲਾਂ, ਕਰਾੜਵਾਲਾ, ਭੂੰਦੜ, ਧਿੰਗੜ, ਜੇਠੂਕੇ
,ਰਾਮਪੁਰਾ ਪਿੰਡ , ਬੁਰਜ ਮਾਨਸਾਹੀਆਂ, ਰਾਈਆ, ਮਹਿਰਾਜ ,ਲਹਿਰਾ ਮੁਹੱਬਤ, ਚੋਟੀਆਂ, ਕੋਟੜਾਂ
ਕੌੜਾ, ਲਹਿਰਾ ਧੂਰਕੋਟ ਤੇ ਸਮੂੰਹ ਇਲਾਕਾ ਨਿਵਾਸੀ ਸਿੱਖ ਸੰਗਤ ਵੱਲੋ ਕਰਵਾਇਆ ਜਾ ਰਿਹਾ। ਇਸ
ਮੌਕੇ ਗੁਰਦੁਆਰਾ ਮਹਿਰਾਜ ਕਲੋਨੀ ਦੇ ਗ੍ਰੰਥੀ ਜਗਸੀਰ ਸਿੰਘ ਬੁੱਗਰ  ਨੇ ਦੱਸਿਆ ਕਿ ਅੱਜ
ਪੋਸਟਰ ਰਲੀਜ ਕਰਕੇ ਇਲਾਕੇ ਚ ਪ੍ਰਚਾਰ ਸੁਰੂ ਕਰ ਦਿੱਤਾ ਹੈ ਤੇ ਸਮਾਗਮ ਸਬੰਧੀ ਤਿਆਰੀਆ ਕਰਨ
ਲਈ ਹਰ ਐਤਵਾਰ ਸਾਮ ਤਿੰਨ ਵਜੇ ਗੁਰਦੁਆਰਾ ਮਹਿਰਾਜ ਕਲੋਨੀ ਰਾਮਪੁਰਾ ਫੂਲ ਵਿਖੇ ਹਫਤਾਵਰੀ
ਇਕੱਤਰਤਾਂ ਕੀਤੀ ਜਾਦੀ ਹੈ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.