ਜਿੱਥੇ ਸੰਤ ਭਿੰਡਰਾਂਵਾਲਿਆਂ ਨੇ ਪਹਿਲਾ ਕਦਮ ਰੱਖਿਆ ਉਹ ਧਰਤੀ ਸਾਡੇ ਲਈ ਪੂਜਣਯੋਗ : ਬਾਬਾ ਹਰਨਾਮ ਸਿੰਘ ਖ਼ਾਲਸਾ।

0
666

ਰੋਡੇ ( ਮੋਗਾ) 20 ਫਰਵਰੀ (  ) ਦਮਦਮੀ ਟਕਸਾਲ ਦੇ ਚੌਧਵੇ ਮੁਖੀ ਅਮਰ ਸ਼ਹੀਦ ਸੰਤ ਜਰਨੈਲ
ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਵਿਖੇ ਉੱਸਾਰੇ ਗਏ ਗੁਰਦਵਾਰਾ ਸੰਤ
ਖ਼ਾਲਸਾ ਵਿਖੇ ਦਮਦਮੀ ਟਕਸਾਲ ਵੱਲੋਂ ਇੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਦੇ ਰੂਪ ‘ਚ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕੀਤਾ ਗਿਆ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁਖਵਾਕ
ਲਿਆ।ਅਰਦਾਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ।ਗੁ: ਗੁਰੂਸਰ ਸਾਹਿਬ
ਪਾਤਿਸ਼ਾਹੀ ਛੇਵੀਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ
ਅਗਵਾਈ ‘ਚ ਨਗਰ ਕੀਰਤਨ ਆਰੰਭ ਹੋਇਆ। ਵਿਸ਼ਾਲ ਅਤੇ ਅਲੌਕਿਕ ਨਗਰ ਕੀਰਤਨ ਦੌਰਾਨ ਸੰਗਤ ਦੀ ਸ਼ਰਧਾ
ਅਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਜਿਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਵੱਲੋਂ ਗੱਡੀਆਂ
ਕਾਰਾਂ, ਟਰੈਕਟ ਟਰਾਲੀਆਂ ਅਤੇ ਸੈਂਕੜੇ ਮੋਟਰ ਸਾਈਕਲਾਂ ਸਮੇਤ ਆਪ ਮੁਹਾਰੇ ਸ਼ਾਮਿਲ ਹੋ ਕੇ
ਪੂਰੀ ਸ਼ਰਧਾ ਭਾਵਨਾ ਨਾਲ ਹਿੱਸਾ ਲਿਆ। ਇਸ ਮੌਕੇ ਵੱਡੇ ਵੱਡੇ ਆਲੀਸ਼ਾਨ ਗੇਟ ਤੇ ਕੇਸਰੀ ਝੰਡੇ
ਸਜਾਏ ਗਏ, ਥਾਂ ਥਾਂ ਕਤਾਰਾਂ ਬੰਨ੍ਹ ਕੇ ਉਡੀਕ ਰਹੀਆਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ
ਗਈ। ਇਸ ਮੌਕੇ ਗੁਰ ਸ਼ਬਦ ਅਤੇ ਜੈਕਾਰਿਆਂ ਦੀ ਗੂੰਜ ਨਾਲ ਸਾਰਾ ਇਲਾਕਾ ਖ਼ਾਲਸਾਈ ਰੰਗ ਵਿੱਚ
ਰੰਗਿਆ ਗਿਆ ਜੋ ਅਦਭੁਤ ਨਜ਼ਾਰਾ ਪੇਸ਼ ਕਰ ਰਿਹਾ ਸੀ।
22 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦਵਾਰਾ ਸਾਹਿਬ ਦਾ ਉਦਘਾਟਨ
ਕੀਤਾ ਜਾਣਾ ਹੈ ਜਿਸ ਬਾਰੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਬਾਬਾ ਹਰਨਾਮ ਸਿੰਘ ਖ਼ਾਲਸਾ
ਨੇ ਕਿਹਾ ਕਿ ਬਾਬਾ ਏ ਕੌਮ ਸੰਤ ਭਿੰਡਰਾਂਵਾਲਿਆਂ ਨੇ ਕੌਮੀ ਸੰਘਰਸ਼ ਦੀ ਅਗਵਾਈ ਕਰਦਿਆਂ
ਗੁਰਧਾਮਾਂ ਦੀ ਪਵਿੱਤਰਤਾ ਅਤੇ ਖ਼ਾਲਸਾ ਪੰਥ ਦੀ ਆਨ ਸ਼ਾਨ ਦੀ ਖ਼ਾਤਰ, ਆਪਣੇ ਸੂਰਬੀਰ ਯੋਧੇ ਸਾਥੀ
ਸਿੰਘਾਂ ਨਾਲ ਸ਼ਹੀਦੀ ਦਿੱਤੀ।ਉਹਨਾਂ ਅਣਗਿਣਤ ਪ੍ਰਾਣੀਆਂ ਦੇ ਨਸ਼ੇ ਛੁਡਵਾਏ, ਸਿੱਖ ਨੌਜਵਾਨਾਂ
ਦੇ ਸਾਬਤ ਸੂਰਤ ਕੇਸ ਰਖਵਾਏ, ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ,
ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੂੰ ਸ਼ੁੱਧ ਗੁਰਬਾਣੀ ਦੀ ਸੰਥਿਆ ਅਤੇ ਕਥਾ ਕੀਰਤਨ ਗੁਰਮਤਿ
ਵਿੱਦਿਆ ਦੇ ਕੇ ਵਿਦਵਾਨ ਤਿਆਰ ਕੀਤੇ।ਅਜਿਹੇ ਮਹਾਪੁਰਸ਼ਾਂ ਦੇ ਅਗੇ ਸ਼ਰਧਾ ਨਾਲ ਹਰੇਕ ਦਾ ਸਿਰ
ਝੁਕ ਦਾ ਹੈ। ਉਹਨਾਂ ਕਿਹਾ ਕਿ ਮਹਾਨ ਯੋਧੇ ਵੱਲੋਂ ਪਹਿਲਾ ਕਦਮ ਰਹੇ ਜਾਣ ਵਾਲੀ ਇਹ ਧਰਤੀ
ਸਾਡੇ ਲਈ ਪੂਜਣਯੋਗ ਹੈ ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ 22 ਫਰਵਰੀ ਦੇ ਉਦਘਾਟਨ ਸਮਾਰੋਹ ‘ਚ ਹਾਜ਼ਰੀਆਂ ਭਰਨ
ਲਈ ਸੰਗਤਾਂ ‘ਚ ਭਾਰੀ ਉਤਸ਼ਾਹ ਹੈ। ਜਿਸ ਵਿੱਚ ਪੰਜਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ੍ਰੀ
ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ
ਗੋਬਿੰਦ ਸਿੰਘ ਲੌਂਗੋਵਾਲ, ਦਿਲੀ ਕਮੇਟੀ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ, ਉਦਾਸੀ ਨਿਰਮਲੇ
ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਰਾੜਾ ਸਾਹਿਬ ਸੰਪਰਦਾ, ਨਾਨਕਸਰ ਸੰਪਰਦਾ, ਹਰਖੋਵਾਲ
ਸੰਪਰਦਾ, ਸੰਤ ਮਹਾਂ ਪੁਰਸ਼, ਸਿੱਖ ਵਿਦਵਾਨ ਸਕਾਲਰ ਤੋਂ ਇਲਵਾ ਪੰਥ ਦੀਆਂ ਮਹਾਨ ਹਸਤੀਆਂ
ਹਾਜ਼ਰੀਆਂ ਭਰਨੀਆਂ।ਉਹਨਾਂ ਸਿੰਘ ਸਭਾਵਾਂ, ਰਾਜਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ
ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

ਇਸ ਮੌਕੇ  ਸਿੰਘ ਸਾਹਿਬ ਜਸਬੀਰ ਸਿੰਘ ਰੋਡੇ, ਭਾਈ ਈਸ਼ਰ ਸਿੰਘ ਤੇ ਭਾਈ ਇੰਦਰਜੀਤ ਸਿੰਘ
ਸਪੁੱਤਰਾਨ ਸੰਤ ਭਿੰਡਰਾਂਵਾਲਾ, ਭਾਈ ਜਗਤਾਰ ਸਿੰਘ, ਭਾਈ ਕੁਲਦੀਪ ਸਿੰਘ, ਸੁਖ ਹਰਪ੍ਰੀਤ
ਸਿੰਘ,( ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ), ਭਾਈ ਗੁਰਚਰਨ ਸਿੰਘ ਅਰਦਾਸੀਆ,ਕੈਪਟਨ ਹਰਚਰਨ
ਸਿੰਘ, ਸੰਤ ਬਾਬਾ ਸੁਰਜੀਤ ਸਿੰਘ ਮਹੋਵਾਲੇ,ਸੰਤ ਪ੍ਰਦੀਪ ਸਿੰਘ ਬੋਰੋਵਾਲ, ਸੰਤ ਸੁਰਜੀਤ ਸਿੰਘ
ਸੋਧੀ,ਕੁਲਦੀਪ ਸਿੰਘ ਮਹਿਰੋ, ਸਰਪੰਚ ਜਗਦੀਪ ਸਿੰਘ ਰੋਡੇ, ਗਿਆਨੀ ਹਰਦੀਪ ਸਿੰਘ, ਭਾਈ
ਗੁਰਵਿੰਦਰ ਸਿੰਘ ਨਿਊਜ਼ੀਲੈਂਡ, ਜਥੇ: ਸੁਖਦੇਵ ਸਿੰਘ ਅਨੰਦਪੁਰ, ਜਥੇ: ਜਰਨੈਲ ਸਿੰਘ ਮਹਿਤਾ
ਚੌਕ, ਭਾਈ ਦਲਬੀਰ ਸਿੰਘ, ਭਾਈ ਮੇਜਰ ਸਿੰਘ, ਗੁਰਪ੍ਰੀਤ ਸਿੰਘ ਕੈਨੇਡਾ, ਗਿਆਨੀ ਜੀਵਾ ਸਿੰਘ,
ਗਿਆਨੀ ਬਲਵਿੰਦਰ ਸਿੰਘ, ਸ: ਜਤਿੰਦਰ ਸਿੰਘ ਐਕਸੀਅਨ, ਭਾਈ ਅਮੋਲਕ ਸਿੰਘ ਅਖਾੜਾ, ਸਾਹਿਬ
ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ ਤੇ ਪ੍ਰੋ: ਸਰਚਾਂਦ ਸਿੰਘ
ਆਦਿ  ਮੌਜੂਦ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.