ਪਹਿਲਵਾਨ ਅਬਦੁਲ ਗੱਫਾਰ ਨੇ ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਿਆ

0
526

ਮਾਲੇਰਕੋਟਲਾ 16 ਮਾਰਚ () 108 ਸੰਤ ਬਾਬਾ ਹਰੀ ਸਿੰਘ ਨੈਕੀਵਾਲੇ ਪਿੰਡ ਮਨਨਹਾਨਾ ਜਿਲ੍ਹਾ ਹੁਸ਼ਿਆਰਪੁਰ ‘ਚ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ਚੋਂ ਲਗਭਗ 100 ਪਹਿਲਵਾਨਾਂ ਨੇ ਸ਼ਿਰਕਤ ਕੀਤੀ| ਜਿਸ ਵਿੱਚ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਤੋਂ ਉਸਤਾਦ ਇਸਹਾਕ ਪਹਿਲਵਾਨ ਦੇ ਅਖਾੜੇ ਅਤੇ ਉਸਤਾਦ ਪੱਪੂ ਪਹਿਲਵਾਨ ਦੇ ਸਗਿਰਦ ਅਬਦੁਲ ਗਫਾਰ ਉਰਫ ਕਾਲੀਆ ਪਹਿਲਵਾਨ ਪੋਤਰਾ ਹਾਜੀ ਮੁਹੰਮਦ ਮੁਸ਼ਤਾਕ ਡਾਇਰੀ ਵਾਲੇ ਨੇ 60 ਕਿਲੋ ਵਰਗ ‘ਚ ਪਹਿਲਵਾਨ ਜਸਕਰਨ ਪਟਿਆਲਾ ਨੰੂ ਚਿੱਤ ਕਰਕੇ ਪੰਜਾਬ ਬਾਲ ਕੇਸਰੀ ਖਿਤਾਬ ਤੇ ਕਬਜਾ ਕੀਤਾ| ਜਿਕਰਯੋਗ ਹੈ ਕਿ ਕਾਲੀਆ ਪਹਿਲਵਾਨ ਨੇ ਇਹ ਖਿਤਾਬ ਜਿੱਤਕੇ ਅਪਣੇ ਸ਼ਹਿਰ ਅਤੇ ਅਲ-ਫਲਾਹ ਪਬਲਿਕ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ| ਮਾਲੇਰਕੋਟਲਾ ਪਹੁੰਚਣ ਤੇ ਪਹਿਲਵਾਨ ਅਬਦੁਲ ਗਫਾਰ ਉਰਫ ਕਾਲੀਆ ਨੰੂ ਮੁਹੰਮਦ ਖਾਲਿਦ ਥਿੰਦ ਪ੍ਧਾਨ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ, ਮੁਹੰਮਦ ਇਰਫਾਨ ਅੰਜੁਮ ਸਕੱਤਰ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ, ਸਾਬਰ ਅਲੀ ਜੁਬੈਰੀ ਮੈਨੇਜਰ ਅਲ-ਫਲਾਹ ਪਬਲਿਕ ਸਕੂਲ, ਪਿ੍ੰਸੀਪਲ ਮੁਹੰਮਦ ਅਸਰਾਰ ਨਿਜ਼ਾਮੀ, ਉਸਤਾਦ ਪੱਪੂ ਪਹਿਲਵਾਨ, ਰਾਜੂ ਪਹਿਲਵਾਨ, ਜਮਾਲਦੀਨ ਪਹਿਲਵਾਨ, ਮੁਹੰਮਦ ਸਲੀਮ ਭੋਲਾ, ਮੁਹੰਮਦ ਨਦੀਮ ਡੀ.ਪੀ.ਈ, ਮੁਹੰਮਦ ਇਸਹਾਕ ਡੀ.ਪੀ.ਈ ਵੱਲੋਂ ਸਨਮਾਨਿਤ ਕੀਤਾ ਗਿਆ| ਪੰਜਾਬ ਬਾਲ ਕੇਸਤਰੀ ਖਿਤਾਬ ਜਿੱਤਣ ਤੇ ਪਿ੍ੰਸੀਪਲ ਰਿਹਾਨਾ ਨਕਵੀ ਅਲ-ਫਲਾਹ ਪਬਲਿਕ ਸਕੂਲ, ਮੈਬਰਜ਼ ਅਲ-ਫਲਾਹ ਐਜੁਕੇਸ਼ਨਲ ਟਰੱਸਟ (ਰਜਿ.), ਖਾਨ ਪਹਿਲਵਾਨ ਉਰਫ ਪੈਡਰੋ, ਅਲ-ਫਲਾਹ ਸਪੋਰਟਸ ਕਲੱਬ (ਰਜਿ.) ਵੱਲੋਂ ਕਾਲੀਆ ਪਹਿਲਵਾਨ ਨੰੂ ਮੁਬਾਰਕਬਾਦ ਦਿੱਤੀ ਗਈ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.