ਬੀਬੀ ਘਨੌਰੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਚੁਣੇ ਗਏ।

0
315

ਸ਼ੇਰਪੁਰ (ਹਰਜੀਤ ਕਾਤਿਲ) ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕਾ ਬੀਬੀ
ਹਰਚੰਦ ਕੌਰ ਘਨੌਰੀ ਕਲਾਂ ਨੂੰ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ
ਪਾਰਟੀ ਹਾਈ ਕਮਾਂਡ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਚੁਣੇ ਜਾਣ ਤੇ ਹਲਕਾ ਮਹਿਲ
ਕਲਾਂ ਦੇ ਕਾਂਗਰਸੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਿਛਲੇ ਲੰਮੇ ਸਮੇਂ
ਤੋਂ ਪਾਰਟੀ ਵਿੱਚ ਵਫ਼ਾਦਾਰੀ ਨਾਲ ਕੰਮ ਕਰਦੇ ਹੋਣ ਕਾਰਨ ਹਾਈਕਮਾਂਡ ਵੱਲੋਂ ਬੀਬੀ ਘਨੌਰੀ ਨੂੰ
ਆਲ ਇੰਡੀਆ ਕਾਂਗਰਸ ਦੇ ਪਹਿਲੇ ਐੱਸ ਸੀ ਮਹਿਲਾ ਮੈਂਬਰ ਨਿਯੁਕਤ ਕੀਤਾ ਗਿਆ ਹੈ । ਬੀਬੀ ਘਨੌਰੀ
ਦੀ ਇਸ ਨਿਯੁਕਤੀ ਨੂੰ ਲੈ ਕੇ ਐਂਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ ਸੰਜੇ ਸਿੰਗਲਾ, ਸਰਪੰਚ
ਜਸਮੇਲ ਸਿੰਘ ਬੜੀ, ਐਡਵੋਕੇਟ ਨਵਲਜੀਤ ਗਰਗ, ਜ਼ਿਲ੍ਹਾ ਪ੍ਰਧਾਨ ਜਸਪਾਲ ਜੱਸੀ ਪੰਜਗਰਾਈਆਂ,
ਹਰਦੀਪ ਸਿੰਘ ਹੈਪੀ ,ਦਰਬਾਰਾ ਸਿੰਘ ਟਿੱਬਾ ਸੇਵਕ ਸਿੰਘ ,ਅਮਰਜੀਤ ਸਿੰਘ ਹੇੜੀਕੇ ਆਦਿ ਸਮੂਹ
ਵਰਕਰਾਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.