ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਧਾਇਕਾਂ ਤੋਂ ਅਸਤੀਫੇ ਲੈ ਕੇ ਜਨਤਾ ਤੋਂ ਮੁੜ ਫਤਵਾ ਲੈਣ —- ਕੈਂਥ

0
599

ਚੰਡੀਗੜ੍ਹ,16 ਫਰਵਰੀ        ਆਮ ਆਦਮੀ ਪਾਰਟੀ ਦੇ ਨੈਸ਼ਨਲ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ
ਸਾਥੀਆਂ ਨਾਲ ਕੋਰਟ ਵਿੱਚ ਮਾਫੀਨਾਮਾ ਦਾਇਰ ਕਰਕੇ ਕਬੂਲ ਕਰਿਆ ਕਿ ਮੈ ਅਤੇ ਮੇਰੇ  ਸਾਥੀਆਂ
ਵੱਲੋਂ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਉਤੇ ਝੂਠੇ ਕੁੜ ਪ੍ਰਚਾਰ (ਮੈ ਇਕ ਨਹੀਂ
ਹਜਾਰ ਵਾਰ ਕਹਿੰਦਾ ਹਾਂ ਕਿ ਮਜੀਠੀਆ ਨਸ਼ੇ ਦਾ ਤਸ਼ਕਰ ਹੈ) ਕਰਦਾ ਸੀ ਹੁਣ ਮੈਂ  ਇਨ੍ਹਾਂ
ਇਲਜਾਮਾ ਨੂੰ ਮੈਂ ਹੁਣ ਵਾਪਿਸ ਲੈਂਦਾ ਹਾਂ ਅਤੇ ਉਹ ਰਾਜਨੀਤੀਕ ਸਨ  ,ਨੈਸ਼ਨਲ ਸਡਿਊਲਡ ਕਾਸਟ
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਤੇ
ਘਟੀਆਂ ਕਿਸਮ ਦੀ ਰਾਜ ਕਰਨ ਦੀ ਸਿਆਸਤ ਹੈ।
ਸ੍ਰ ਕੈਂਥ ਨੇ ਕਿਹਾ ਕਿ ਸੱਤਾ ਪ੍ਰਾਪਤ ਕਰਨ ਲਈ ਹਜਾਰਾਂ ਪੰਜਾਬੀਆਂ ਨੂੰ ਆਪਣੀ ਸਾਨੋ ਸ਼ੌਕਤ
ਨੂੰ ਚਮਕਾਉਣ ਲਈ ਅਰਵਿੰਦ ਕੇਜਰੀਵਾਲ ਨੇ ਅਜਿਹੇ ਮੁੱਦਿਆਂ ਦਾ ਸਹਾਰਾ ਲਿਆ ਜਿਨ੍ਹਾਂ ਦਾ
ਪਾਰਟੀ ਕੋਲ ਕੋਈ ਸਾਰਥਿਕ ਸਬੰਧਤ ਸਬੂਤ ਹੀ ਨਹੀਂ ਹਨ,ਸਗੋਂ ਪੰਜਾਬੀਆਂ ਨੂੰ ਹੌਛੀ ਰਾਜਨੀਤੀ
ਦਾ ਸ਼ਿਕਾਰ ਬਣਾਇਆ ਅਤੇ ਉਨ੍ਹਾਂ ਦੇ ਜਜ਼ਬਾਤਾ ਨਾਲ ਖੱਲਵਾੜ ਕੀਤਾ ਹੈ।
ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ,ਫਰੇਬ,ਧੋਖੇ ਅਤੇ ਸੁਪਨਿਆਂ ਨੂੰ ਦਿਖਾ ਕੇ
ਲੁਟਣ ਵਾਲੀ ਲੁਟੇਰਿਆਂ ਦੀ ਪਾਰਟੀ ਹੈ।
ਸ੍ਰ ਕੈਂਥ ਨੇ ਕਿਹਾ ਕਿ ਚੋਣਾਂ ਵਿੱਚ ਸਿਆਸੀ ਤਕਰੀਰਾਂ ਵਿੱਚ ਅਰਵਿੰਦ ਕੇਜਰੀਵਾਲ ਕਹਿਦਾ ਸੀ
ਕਿ ਵਿਕਰਮ ਮਜੀਠੀਆ ਸ੍ਰੋਮਣੀ ਆਕਾਲੀ ਦਾ ਆਗੂ ਨਸ਼ੇ ਦਾ ਤਸ਼ਕਰ ਹੈ ਨੂੰ ਹੁਣ ਆਪਣੀ ਪਾਰਟੀ ਦੇ
18 ਵਿਧਾਇਕਾਂ ਦਾ ਅਸਤੀਫਾ ਲੈ ਕੇ ਪੰਜਾਬ ਦੀ ਜਨਤਾ ਤੋਂ ਮੁੜ ਫਤਵਾ ਲੈਣਾ ਚਾਹੀਦਾ ਹੈਅਤੇ
ਪੰਜਾਬੀਆਂ ਤੋਂ ਨੈਤਿਕ ਆਧਾਰ ਤੇ ਜਨਤਕ ਮਾਫੀ ਮੰਗਣੀ ਚਾਹੀਦੀ ਹੈ । ਸ੍ਰੋਮਣੀ ਆਕਾਲੀ ਦਲ ਦੇ
ਆਗੂਆਂ ਨਾਲ ਕੀਤੇ ਗੁਪਤ ਸਮਝੌਤੇ ਨੂੰ ਵੀ ਜੱਗ ਜਾਹਰ ਕਰਨਾ ਚਾਹੀਦਾ ਹੈ। ਪੰਜਾਬ ਦੇ ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਪਰਮਜੀਤ ਸਿੰਘ ਕੈਂਥ ਨੇ ਕਿਹਾ ਅਰਵਿੰਦ
ਕੇਜਰੀਵਾਲ ਸਮੇਤ ਦਿੱਲੀ ਵਾਲਿਆਂ ਦੀ ਟੀਮ ਨੇ ਪੰਜਾਬ ਦੀਆਂ ਚੋਣਾਂ ਦੇ ਸਮੇਂ ਕੀਤੀ ਔਰਤਾਂ
ਨਾਲ ਬਦਫੈਲੀ ਅਤੇ ਭ੍ਰਿਸ਼ਟਾਚਾਰ ਦੀ ਵੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.