ਭੇਖ ,ਰੂਪ, ਰੰਗ ਤੇ ਸੰਪਰਦਾਵਾਂ ਇਹ ਛੋਟੀਆਂ ਗੱਲਾਂ, ਧਰਮ ਹੀ ਸੱਚ ਹੈ —- ਪਰਮ ਹੰਸ ਸੰਤ ਗੁਰਜੰਟ ਸਿੰਘ

0
721

ਰਾਮਪੁਰਾ ਫੂਲ ,17 ਮਾਰਚ ( ਦਲਜੀਤ ਸਿੰਘ ਸਿਧਾਣਾ )
ਇੱਥੋ ਨੇੜਲੇ ਪਿੰਡ ਕਰਾੜਵਾਲਾ ਵਿਖੇ ਧਾਰਮਿਕ ਅਸਥਾਨ ਇਕੋਤਰੀਸਰ ਵਿਖੇ ਸੰਤ ਬਾਬਾ ਦਰਵਾਰੀ
ਦਾਸ ਜੀ ਵੱਲੋਂ ਤੇ ਸੰਤ ਬਾਬਾ ਦਿਓਜ ਦਾਸ ਜੀ ਪ੍ਰਬੰਧਕ ਕਮੇਟੀ ਵੱਲੋ ਸਰਬੱਤ ਦੇ ਭਲੇ ਲਈ
ਮਹਾਨ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਚ ਕਥਾਂ ਕਰਦਿਆਂ ਗੁਰਦੁਆਰਾ ਸਹੀਦ ਗੰਜ ਸਹਿਬ
ਸਲ੍ਹੀਣਾ ਦੇ ਪਰਮ ਹੰਸ ਸੰਤ ਗੁਰਜੰਟ ਸਿੰਘ ਜੀ ਨੇ ਸੰਗਤ ਨੂੰ ਸਿੱਖ ਕੌਮ ਚ ਪੈ ਰਹੇ ਭਾਈਚਾਰਕ
ਵਖਰੇਵਿਆਂ ਵਾਰੇ ਵਚਨ ਕਰਦਿਆਂ ਕਿਹਾ ਕਿ ਭੇਖ ,ਰੂਪ, ਰੰਗ ਤੇ ਸੰਪਰਦਾਵਾਂ ਇਹ ਗੱਲਾਂ ਛੋਟੀਆਂ
ਹਨ ਧਰਮ ਹੀ ਸੱਚ ਹੈ । ਸਾਨੂੰ ਧਰਮ ਦੇ ਮਾਰਗ ਸਿਮਰਨ,ਸੰਤੋਖ, ਜਾਪ ਸਿਮਰਨ ਕਰਦਿਆਂ ਗੁਰੂ ਦੇ
ਭੈਅ ਚ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭੈਅ ਨਾਲ ਭਾਵਨਾ ਉਤਪੰਨ ਹੁੰਦੀ ਹੈ ਤੇ ਫੇਰ ਹੀ
ਵਿਆਕਤੀ ਕੁਦਰਤ ਨਾਲ ਇੱਕਮਿਕ ਹੁੰਦਾ ਹੈ। ਇਸ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ ਅਖੰਡ ਪਾਠ ਸਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਸਮਾਗਮ ਚ ਪਹੁੰਚੇ ਸਮੂੰਹ ਸੰਪਰਦਾਵਾਂ ਦੇ
ਮੁੱਖੀ, ਸੰਤ ਮਹਾਤਮਾਂ ਤੇ ਚਾਰਾਂ ਪਿੰਡਾਂ ਦੀ ਆਈ ਸੰਗਤ ਦਾ ਧੰਨਵਾਦ ਕਰਦਿਆਂ ਸੰਤ ਬਾਬਾ
ਲਾਲ  ਦਾਸ ਜੀ ਲੰਗੇਆਣਾ ਨੇ ਦੱਸਿਆ ਕਿ ਇਸ ਅਸਥਾਨ ਤੇ ਸ੍ਰੀ ਸਹਿਜ ਪਾਠ ਦੇ ਪਾਠਾਂ ਦੀ ਲੜੀ
ਚਾਲੂ ਹੈ ਜਿੰਨਾ ਦੇ ਭੋਗ ਆਉਣ ਵਾਲੀ ਮੱਸਿਆ ਨੂੰ ਪਾਏ ਜਾਣਗੇ। ਇਸ ਮੌਕੇ ਆਈਆਂ ਸੰਗਤਾਂ ਦਾ
ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਪਹੁੱਚੇ ਹੋਏ ਮਹਾਂਪੁਰਖਾਂ ਤੇ ਹੋਰ ਮਾਣਯੋਗ
ਸਖਸੀਅਤਾ ਦਾ ਸਨਮਾਨ ਕੀਤਾ । ਸਨਮਾਨ ਪ੍ਰਾਪਤ ਕਰਨ ਵਾਲੀਆਂ ਸਖਸੀਅਤਾ ਚ  ਪਰਮ ਹੰਸ ਸੰਤ
ਗੁਰਜੰਟ ਸਿੰਘ ਜੀ ਸਲੀਣੇ ਵਾਲੇ,ਸਟੇਜ ਸੰਚਾਲਕ ਦੀ ਸੇਵਾ ਨਿਭਾ ਰਹੇ ਸੰਤਾਂ ਦੇ ਗੜਵਈ
ਜੱਥੇਦਾਰ ਅਵਤਾਰ ਸਿੰਘ ਖੋਸਾਂ , ਸੰਤ ਬਾਬਾ ਲਾਲ ਦਾਸ ਜੀ ਲੰਗੇਆਣਾ, ਸੰਤ ਬਾਬਾ ਦਰਬਾਰੀ ਦਾਸ
ਜੀ, ਪਹਿਰੇਦਾਰ ਦੇ ਦਲਜੀਤ ਸਿੰਘ ਸਿਧਾਣਾ , ਸੰਤ ਬਾਬਾ ਸਾਧੂ ਰਾਮ ਜੀ ਵਿਵੇਕ ਆਸਰਮ, ਸੰਤ
ਬਾਬਾ ਰਾਮ ਨਰਾਇਣ ਜੀ ਵਿਵੇਕ ਆਸਰਮ ਦਾ ਵਿਸੇਸ ਸਨਮਾਨ ਕੀਤਾ। ਇਸ ਮੌਕੇ ਗੁਰੂ ਕਾ ਲੰਗਰ
ਅਤੁੱਟ ਵਰਤਾਇਆ ਗਿਆ। ਸੰਤ ਬਾਬਾ ਲਾਲ ਦਾਸ ਜੀ ਲੰਗੇਆਣਾ ਨੇ ਦੱਸਿਆ ਕਿ ਇਸ ਅਸਥਾਨ ਤੇ ਨਾਮ
ਸਿਮਰਨ ਤੇ ਗੁਰਬਾਣੀ ਦੇ ਕਥਾਂ ਕੀਰਤਨ ਲੜੀਵਾਰ ਜਾਰੀ ਰਹਿਣਗੇ । ਇਸ ਮੌਕੇ  ਸ੍ਰੋਮਣੀ ਅਕਾਲੀ
ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕਈ ਨੇ ਵਿਸੇਸ ਤੌਰ ਤੇ ਹਾਜਰੀ ਭਰੀ ਤੇ ਹੌਰਨਾ ਤੋ ਇਲਾਵਾ
ਅਮਨਦੀਪ ਸਿੰਘ, ਉਦੇ ਸਿੰਘ, ਗੁਰਤੇਜ ਸਿੰਘ,ਬੋਗੜ ਸਿੰਘ, ਭੋਲਾ ਸਿੰਘ, ਸੁਖਦੇਵ ਸਿੰਘ,
ਇੰਦਰਜੀਤ ਸਿੰਘ, ਲਾਭ ਸਿੰਘ ਮੈਬਰ ,ਨਛੱਤਰ ਸਿੰਘ, ਜਗਸੀਰ ਸਿੰਘ, ਹਰਵਿੰਦਰ ਸਿੰਘ, ਰਾਜਪਾਲ
ਸਿੰਘ ਸੁਖਦੇਵ ਸਿੰਘ, ਨਛੱਤਰ ਸਿੰਘ, ਮੇਹਰ ਸਿੰਘ,ਅਜੈਬ ਸਿੰਘ, ਕੌਰ ਸਿੰਘ,ਅਰਸਪ੍ਰੀਤ ਸਿੰਘ,
ਪਿੰਡ ਚੋਟੀਆਂ ਤੋ ਗ੍ਰੰਥੀ ਹਰਪ੍ਰੀਤ ਸਿੰਘ, ਬੂਟਾ ਸਿੰਘ, ਹਰਨਾਮ ਸਿੰਘ ਮੱਲੀ, ਹਰਜੀਤ ਸਿੰਘ,
ਜਗਜੀਤ ਸਿੰਘ, ਭੋਲਾ ਸਿੰਘ , ਪਿੰਡ ਬੁਰਜਮਾਨਸਾਹੀਆਂ ਤੋ ਸੰਤੋਖ ਸਿੰਘ, ਬੋਹੜੀ ਸਿੰਘ ,ਸੋਨੂ
ਸਿੰਘ ਤੇ ਪਿੰਡ ਬੁੱਗਰ ਤੋ ਪਾਲ ਸਿੰਘ ਤੇ ਜੀਤ ਸਿੰਘ ਹਾਜਰ ਹੋਏ। ਅਖੀਰ ਤੇ ਬਾਬਾ ਦਿਓਜਦਾਸ
ਪ੍ਰਬੰਧਕ ਕਮੇਟੀ ਦੇ ਸਮੂੰਹ ਮੈਬਰਾਂ ਤੇ ਬਾਬਾ ਲਾਲ ਦਾਸ ਲੰਗੇਆਣਾ ਨੇ ਆਈਆ ਸੰਗਤਾਂ ਦਾ
ਧੰਨਵਾਦ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.