Breaking News

12ਵਾਂ ਕੁਸਤੀ ਦੰਗਲ ਕਰਵਾੲਿਅਾ

ਸੰਗਰੂਰ,18 ਮਾਰਚ  (ਕਰਮਜੀਤ ਰਿਸ਼ੀ):-  ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ
12ਵਾਂ ਕੁਸਤੀ ਦੰਗਲ  ਅਨਾਜ ਮੰਡੀ ਚੀਮਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵਿਸ਼ੇਸ ਤੋਰ
ਤੇ ਸੰਤ ਬਾਬਾ ਇਕਬਾਲ ਸਿੰਘ ਜੀ,ਭਾਈ ਹਰਬੇਅੰਤ ਸਿੰਘ ਜੀ ਗੁ.ਮਾਤਾ ਭੋਲੀ ਕੋਰ ਮਸਤੂਆਣਾ
ਸਾਹਿਬ ਵਾਲੇ ਸਿਰਕਤ ਕਰਨਗੇ। ਜਿਸ ਵਿੱਚ 5100 ਹਜਾਰ ਦੀ ਕਸਤੀ ਸੋਨੂੰ ਚੀਮਾ ਨੇ ਅਜੇ ਕੈਥਲ
ਨੂੰ ਚਿੱਤ ਕੀਤਾ,ਸ਼ੰਨੀ ਤਾਧਰਾ ਨੇ ਕਰਿਸਨ ਹਿਸ਼ਾਰ ,ਲਵੀ ਚੀਮਾ ਨੇ ਵਿੱਕੀ ਬਿਗੜਵਾਲ ,ਮਨਜੀਤ
ਰੋਣੀ ਨੇ ਜੀਤੀ ਬਿਗੜਵਾਲ ਨੂੰ ਚਿੱਤ ਕੀਤਾ। ਪੰਡਤ ਰਾੲੀੲੇਵਾਲ ਤੇ ਰਾਹੁਲ ਮਾਨਸਾ ਦੀ ਕੁਸ਼ਤੀ
ਬਰਾਬਰ ਰਹੀ।ੲਿਸ ਮੋਕੇ ਅਖਾੜੇ ਦਿੱਲੀ,ਕੈਥਲ,ਹਿਸ਼ਾਰ,ਮਲੇਰਕੋਟਲਾ,ਮਾਨਸਾ,ਬਾਬਾ
ਫੂਲਾਹੀ,ਧਾਦਰਾਂ,ਰੋਣੀ,ਬਿਰੜਵਾਲ,ਧੂਰੀ,ਭਦੋੜ ਨੇ ਹਾਜਰੀ ਲਵਾੲੀ। ਸੰਤ ਅਤਰ ਸਿੰਘ ਕੁਸਤੀ
ਕਮੇਟੀ ਸਰਪ੍ਰਸਤ ਜਗਤਾਰ ਸਿੰਘ ਗੋਲੂ ਨੇ ਦੱਸਿਆ ਕਿ ਇਹ ਕੁਸਤੀਆਂ ਹਰ ਸਾਲ ਕਰਵਾਈਆਂ ਜਾਦੀਆਂ
ਹਨ ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨ ਆਪਣੀਆਂ ਕੁਸਤੀਆਂ ਦਾ ਯੋਹਰ ਵਿਖਾਉਦੇ ਹਨ। ਇਸ ਮੋਕੇ
ਪਰਮਿੰਦਰ ਚੀਮਾ ਨੂੰ ਮਹੋਮਦ ਖਾਲਿਕ ਕੁਸ਼ਤੀ ਅੈਸੋਸੀੲੇਸਨ ਜਿਲਾ ਪ੍ਧਾਨ ਲੇਰਕੋਟਲਾ ਨੇ  ਵਿਸ਼ੇਸ਼
ਸਨਮਾਨਿਤ ਕੀਤਾ। ੲਿਸ ਮੋਕੇ ਜਸਵੀਰ ਸਿੰਘ ਚੇਅਰਮੈਨ ਪੀ.ਪੀ.ਐਸ.ਸਕੂਲ,ਪਰਮਜੀਤ ਸਿੰਘ
ਨਿੱਕਾ,ਜਸਪਾਲ ਸਿੰਘ ਵਿਰਕ, ਜਗਤਜੀਤ ਸਿੰਘ, ਵਿਸ਼ੇਸ਼ ਸਹਿਯੋਗ ਗੁਰਭਜਨ ਸਿੰਘ ਹੋਲਦਾਰ ਸੰਗਰੂਰ
,ਨਗਰ ਪੰਚਾਇਤ ਅਤੇ ਇਲਾਕਾਂ ਨਿਵਾਸੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.