” ਰੰਗ ਦੇ ਬਸੰਤੀ ” ਪੋਸਟਰ ਰਿਲੀਜ਼ ।

0
409

ਸ਼ੇਰਪੁਰ (ਹਰਜੀਤ ਕਾਤਿਲ) ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ, ਪਬਲਿਕ ਮਹਿਲ ਮੰਡਲ
ਪੰਜਾਬ, ਮਗਨਰੇਗਾ ਮਜ਼ਦੂਰ ਯੂਨੀਅਨ ਅਤੇ ਗ੍ਰਾਮ ਪੰਚਾਇਤ ਪਿੰਡ ਗੁੰਮਟੀ ਦੇ ਸਾਂਝੇ ਯਤਨਾ ਸਦਕਾ
23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮ ਦਾ ਅੱਜ ਪਿੰਡ ਵਾਸੀਆਂ ਵੱਲੋਂ
ਸ਼ਾਨਦਾਰ ਪੋਸਟਰ ਰਿਲੀਜ ਕੀਤਾ ਗਿਆ ।
ਪਿੰਡ ਗੁੰਮਟੀ ਦੀ ਧਰਮਸ਼ਾਲਾ ਵਿਖੇ 23 ਮਾਰਚ ਨੂੰ ਕਰਵਾਏ ਜਾ ਰਹੇ ਇਨਕਲਾਬੀ ਪ੍ਰੋਗਰਾਮ
ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬਰਖਾ ਸਿੰਘ ਗਰੇਵਾਲ, ਸਰਪੰਚ ਜਰਨੈਲ ਸਿੰਘ
ਚੌਹਾਨ ਅਤੇ ਪਰਜੀਤ ਕੌਰ ਗੁੰਮਟੀ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸਵਾਮੀ
ਸੱਚਦਾਨੰਦ ਗੁਰਮਾ ਵਾਲੇ ਹੋਣਗੇ। ਸਾਬਕਾ ਵਿਧਾਇਕ ਕਾਮਰੇਡ ਚੰਦ ਸਿੰਘ ਚੋਪੜਾ , ਡਾਕਟਰ ਲਾਲ
ਸਿੰਘ ਧਨੌਲਾ ਸੂਬਾ ਮੀਤ ਪ੍ਰਧਾਨ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕਾਮਰੇਡ ਮੇਜਰ ਸਿੰਘ
ਸੂਬਾ ਕਮੇਟੀ ਮੈਂਬਰ ਆਜ਼ਾਦੀ ਦੇ ਪ੍ਰਵਾਨੇ , ਸਰਦਾਰ ਭਗਤ ਸਿੰਘ ਰਾਜਗੁਰੂ, ਸੁਖਦੇਵ ਹੁਰਾਂ
ਦੇ ਜੀਵਨ ਅਤੇ ਵਿਚਾਰਾਂ ਤੋਂ ਜਾਣੂ ਕਰਵਾਉਣਗੇ। ਇਸ ਮੌਕੇ ਚੇਤਨਾ ਕਲਾ ਕੇਂਦਰ ਬਰਨਾਲਾ ਦੇ
ਨਿਰਦੇਸ਼ਕ ਹਰਵਿੰਦਰ ਦੀਵਾਨਾ ਦੀ ਟੀਮ ਵੱਲੋਂ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ
ਜਾਣਗੀਆਂ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.