ਘਨੌਰੀ ਕਲਾਂ ਵਿਖੇ ਨਾਟਕ ਮੇਲਾ 25 ਮਾਰਚ ਨੂੰ ।

0
325

ਸ਼ੇਰਪੁਰ ( ਹਰਜੀਤ ਕਾਤਿਲ / ਨਰਿੰਦਰ ਅੱਤਰੀ ) ਸਮਾਜ ਸੇਵਕ ਵੈੱਲਫੇਅਰ ਕਲੱਬ ਪਿੰਡ ਘਨੌਰੀ
ਕਲਾਂ ਦੇ ਪ੍ਰਧਾਨ ਸ੍ਰ. ਅਮਰੀਕ ਸਿੰਘ ਮਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਕਲੱਬ ਵੱਲੋਂ 23 ਮਾਰਚ ਦੇ ਸ਼ਹੀਦਾਂ , ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ
ਸ਼ਹੀਦੀ ਨੂੰ ਸਮਰਪਿਤ ਤੀਸਰਾ ਸੱਭਿਆਚਾਰਕ ਨਾਟਕ ਮੇਲਾ 25 ਮਾਰਚ ਦਿਨ ਐਤਵਾਰ ਨੂੰ ਲਟੀਆ ਪੱਤੀ
ਧਰਮਸ਼ਾਲਾ, ਪਿੰਡ ਘਨੌਰੀ ਕਲਾਂ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਕਰਵਾਇਆ ਜਾ
ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਮੌਕੇ ਜਿੱਥੇ ਧੂਰੀ ਇਲਾਕੇ ਦੀਆਂ ਵੱਖ ਵੱਖ ਸਮਾਜ ਸੇਵੀ
ਸੰਸਥਾਵਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਨਾਟਕ ਪਾਰਟੀ ਰੁਜ਼ਗਾਰ ਪ੍ਰਾਪਤੀ
ਸੱਭਿਆਚਾਰਕ ਮੰਚ ਮੋਗਾ ਵੱਲੋਂ ਸ਼ਹੀਦਾਂ ਦੇ ਜੀਵਨ ਸਬੰਧੀ ਨਾਟਕ ਪੇਸ਼ ਕੀਤੇ ਜਾਣਗੇ। ਇਸ ਮੌਕੇ
ਤੇ ਉਨ੍ਹਾਂ ਨਾਲ ਰਾਣਾ ਸਿੰਘ, ਪ੍ਰਗਟ ਸਿੰਘ, ਰਾਂਝਾ ਖਾਂ, ਗੁਰਸਾਗਰ ਸਿੰਘ, ਕਾਲਾ ਧਾਲੀਵਾਲ,
ਗੁਰਪ੍ਰੀਤ ਆਸ਼ਟ,ਅਤੇ ਜਸਵੀਰ ਜੱਸੀ ਹਾਜ਼ਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.