ਨਿਚੌੜ ਵਾਲੀ ਸ਼ਰਾਬ ਵੇਚਕੇ ਠੇਕੇਦਾਰ ਕਰ ਰਹੇ ਨੇ ਲੋਕਾਂ ਦੀ ਸਹਿਤ ਨਾਲ ਖਿਲਵਾੜ ,ਘਟੀਆ ਸ਼ਰਾਬ

0
554

ਮਾਨਸਾ  ( ਤਰਸੇਮ ਸਿੰਘ ਫਰੰਡ ) ਇਥੋਂ ਦੇ ਸ਼ਰਾਬ ਠੇਕੇਦਾਰਾ ਵੱਲੋਂ ਅਤਿ ਘਟੀਆ ਦਰਜੇ ਦੀ
ਸ਼ਰਾਬ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਸ਼ਰਾਬ ਪੀਣ ਵਾਲੇ ਨਿਚੋੜ ਵਾਲੀ ਸ਼ਰਾਬ
ਕਹਿੰਦੇ ਹਨ ।  ਇਸ ਸਬੰਧੀ ਬਾਬਾ ਵਿਸ਼ਵ ਕਰਮਾਂ ਵੈਲਫੈਅਰ ਸੁਸਾਇਟੀ ਰਜਿ, ਦੇ ਪ੍ਰਧਾਨ ਸ੍ਰ
ਬਲਵਿੰਦਰ ਸਿੰਘ ਭੁਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਥੋਂ ਦੇ ਇਲਾਕੇ ਵਿੱਚ ਜਿੰਨੇ ਵੀ
ਸ਼ਰਾਬ ਦੇ ਠੇਕੇਦਾਰ ਹਨ ਵੱਲੋਂ ਸ਼ਰਾਬ ਦੀਆਂ ਬੋਤਲਾਂ ਵਿਚੋਂ ਸ਼ਰਾਬ ਕੱਢਕੇ ,ਸ਼ਰਾਬ ਦੀਆਂ
ਬੋਤਲਾਂ ਨੂੰ ਪੂਰਾ ਕਰਨ ਲਈ ਇਸ ਵਿੱਚ ਕਿਸੇ ਕੈਮੀਕਲ ਤੋਂ ਤਿਆਰ ਕੀਤਾ ਡਿਸਟਲ ਵਾਟਰ ਬੋਤਲਾਂ
ਵਿਚੋਂ ਕੱਢੀ ਗਈ ਸ਼ਰਾਬ ਦੀ ਜਗਾਂ ਉਸਨੂੰ ਬੋਤਲਾਂ ਵਿੱਚ ਪਾਕੇ ਵੇਚਿਆ ਜਾ ਰਿਹਾ ਹੈ ਦੀ ਪੂਸਟੀ
ਕਰਨ ਲਈ ਇੱਕ ਠੇਕੇ ਤੇ ਗਏ ਜਿਥੋਂ ਠੇਕੇ ਤੇ ਕੰਮ ਕਰਦੇ ਕਰਿੰਦੇ ਤੋਂ ਦੋ ਬੋਤਲ ਸ਼ਰਾਬ ਖ੍ਰੀਦ
ਕੀਤੀ ਜਿਹੜੀ ਕਿ ਨਿਚੌੜ ਵਾਲੀ ਸ਼ਰਾਬ ਸੀ । ਜਦੋਂ ਕਰਿੰਦੇ ਨੂੰ ਬੋਤਲ ਬਦਲੀ ਕਰਕੇ ਹੋਰ ਬੋਤਲ
ਦੇਣ ਬਾਰੇ ਕਿਹਾ ਤਾਂ ਅੱਗੋਂ ਕਰਿੰਦੇ ਨੇ ਇਹ ਬੋਤਲਾਂ ਬਦਲੀ ਕਰਨ ਤੋਂ ਇੰਨਕਾਰ ਕਰ ਦਿੱਤਾ ।
ਇਸਤੋਂ ਬਾਅਦ ਜਦੋ ਸ਼ਰਾਬ ਦੇ ਮਾਲਕ ਠੇਕੇਦਾਰਾਂ ਨਾਲ ਫੋਨ ਸ਼ਰਾਬ ਦੀਆਂ ਬੋਤਲਾਂ ਬਦਲੀ ਕਰਨ
ਸਬੰਧੀ ਗੱਲ ਕੀਤੀ ਤਾਂ ਠੇਕੇਦਾਰ ਦੇ ਕਹਿਣ ਤੇ ਸ਼ਰਾਬ ਦੀਆਂ ਬੋਤਲਾਂ ਬਦਲੀ ਤਾਂ ਕਲ ਦਿੱਤੀਆਂ
ਪਰ ਨਿਚੌੜ ਤੋਂ ਤਿਆਰ ਕੀਤੀਆਂ ਸ਼ਰਾਬ ਦੀਆਂ ਬੋਤਲਾਂ ਵੀ ਬੋਤਲਾਂ ਵੀ ਕਰਿੰਦਿਆਂ ਵੱਲੋਂ
ਨਿਧੱੜਕ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਵੇਚਕੇ ਲੋਕਾਂ ਦੀ ਸਹਿਤ ਨਾਲ ਖਿਲਵਾੜ ਤਾਂ ਕੀਤਾ ਹੀ
ਜਾ ਰਿਹਾ ਹੈ ਇਸਦੇ ਨਾਲ ਹੀ ਲੋਕਾਂ ਦੀ ਭਾਰੀ ਲੁੱਟ ਵੀ ਕੀਤੀ ਜਾ ਰਹੀ ਹੈ । ਜਿਸ ਵੱਲ ਅੱਜ
ਤੱਕ ਨਾਂ ਤਾਂ ਕਦੇ ਇਥੋਂ ਦੇ ਸਹਿਤ ਵਿਭਾਗ ਨੇ ਧਿਆਨ ਦਿੱਤਾ ਤੇ ਨਾਂ ਹੀ ਕਦੇ ਜਿਲਾ ਪ੍ਰਸ਼ਾਸਨ
ਨੇ ਧਿਆਨ ਦਿੱਤਾ ।  ਜਦੋਂ ਕਰਿੰਦਿਆਂ ਵੱਲੋਂ ਨਿਚੌੜ ਵਾਲੀ ਸ਼ਰਾਬ ਵੇਚੇ ਜਾਣ ਦੀ ਗੱਲ
ਠੇਕੇਦਾਰ ਨਾਲ ਫੋਨ ਤੇ ਕੀਤੀ ਤਾਂ ਉਸਨੇ ਨੇ ਕਿਹਾ ਕਿ ਇਹ ਤਾਂ ਸਾਰੇ ਹੀ ਕਰਕੇ ਨੇ
…………..।  ਸ੍ਰ ਬਲਵਿੰਦਰ ਸਿੰਘ ਭੁਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ,,ਆਬਕਾਰੀ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਤੇ ਚੀਫ ਜਸਟਿਸ ਪੰਜਾਬ ਐਂਡ
ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਮੰਗ ਕੀਤੀ ਹੈ ਕਿ ਨਿਚੌੜ ਵਾਲੀ ਸ਼ਰਾਬ ਵੇਚਕੇ ਲੋਕਾਂ ਦੀ
ਸਹਿਤ ਨਾਲ ਖਿਲਵਾੜ ਕਰਨ ਵਾਲੇ ਸ਼ਰਾਬ ਠੇਕਦਾਰਾਂ ਖਿਲਾਫ ਕਾਰਵਾਈ ਕੀਤੀ ਜਾਵੇ । ਇਸ ਮਾਮਲੇ
ਸਬੰਧੀ ਇਥੋਂ ਆਬਕਾਰੀ ਅਧਿਕਾਰੀ ਨਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀ
ਹੋ ਸਕਿਆ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.