Breaking News

ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ 2 ਅਪ੍ਰੈਲ ਨੂੰ ਦਲਿਤ ਜਥੇਬੰਦੀਆਂ ਦੀ ਹੜਤਾਲ ਦਾ ਸਮਰਥਨ

ਮਾਨਸਾ, 27 ਮਾਰਚ ( ਤਰਸੇਮ ਸਿੰਘ ਫਰੰਡ )  ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਮਾਨਸਾ ਵਿਚ
ਚੱਲ ਰਹੇ ਰਾਸ਼ਟਰੀ ਮਹਾਂਸੰਮੇਲਨ ਵਿਚ ਦੇਸ਼ ਭਰ ਵਿਚ ਆਰ ਐਸ ਐਸ ਵੱਲੋਂ ਰਾਮ ਨੌਵੀਂ ਤਿਉਂਹਾਰ
ਮੌਕੇ ਨੂੰ ਘੱਟ ਗਿਣਤੀਆਂ ਦੇ ਖਿਲਾਫ਼ ਨਫ਼ਰਤ ਅਤੇ ਹਿੰਸਾ ਫੈਲਾਉਣ ਦੀ ਸਾਜ਼ਿਸ ਦੇ ਤੌਰ ‘ਤੇ
ਵਰਤੋਂ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ ਗਈ। ਪੱਛਮੀ ਬੰਗਾਲ ਅਤੇ ਦੇਸ਼ ਦੇ ਕਈ ਹੋਰ ਸੂਬਿਆਂ
ਵਿਚ ਰਾਮ ਨੌਵੀਂ ਦੇ ਜਲੂਸ਼ ਦੀ ਆੜ ਵਿਚ ਆਰ ਐਸ ਐਸ ਦੇ ਕਾਰਕੁਨਾਂ ਨੇ  ਇਕ ਮੁਸਲਿਮ ਮਜ਼ਦੂਰ ਦੀ
ਹੱਤਿਆ ਕੀਤੀ, ਮੌਲਾਨਾ ਆਜ਼ਾਦ ਦੇ ਬੁੱਤਾਂ ਦੀ ਭੰਨ ਤੋੜ ਕੀਤੀ, ਪਾਰਟੀ ਨੇ ਕਿਹਾ ਕਿ ਇਹ ਸੰਘ
ਵੱਲੋਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਤੇ ਹਿੰਦੂ ਬਹੁਲਤਾ ਨੂੰ ਭ੍ਰਮਿਤ ਕਰਨ ਦੀ ਸਾਜਿਸ਼
ਹੈ। ਜਨਤਾ ਨੂੰ ਇਸਦਾ ਵਿਰੋਧ ਕਰਨਾ ਚਾਹੀਦੀ ਅਤੇ ਆਪਣੇ ਤਿਉਂਹਾਰਾਂ ਨੂੰ ਰਾਜਨੀਤਿਕ ਸਾਜਿਸ਼ਾਂ
ਦਾ ਅੱਡਾ ਬਣਾਉਣ ਤੋਂ ਬਚਾਉਣਾ ਹੋਵੇਗਾ।

ਅੱਜ ਸੰਮੇਲਨ ਦੀ ਕਾਰਵਾਈ ਸਬੰਧੀ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਆਇਸਾ ਦੀ ਆਗੂ ਕਾਮਰੇਡ
ਸੁਚੇਤਾ ਡੇ ਨੇ ਕਿਹਾ ਕਿ ਮੌਜੂਦਾ ਸਰਕਾਰ ਸਾਜਿਸ਼ ਰਾਹੀਂ ਨਵੀਂ ਪੀੜੀ ਨੂੰ ਗੁਣਵਤਾਪੂਰਣ
ਸਿੱਖਿਆ ਤੋਂ ਵਾਂਝੇ ਕਰਨ ਵਿਚ ਲੱਗੀ ਹੋਈ ਹੈ। ਇਸਦੇ ਲਈ ਫੰਡ ਘੱਟਾਏ, ਸੀਟ ਘਟਾਉਣ ਤੋਂ ਲੈ
ਕੇ ਰਾਖਵਾਂਕਰਨ ਨੂੰ ਕਮਜੋਰ ਕਰਨ ਵਰਗੇ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕੈਂਪਸਾਂ
ਵਿਚ ਵਿਚਾਰ ਪ੍ਰਗਟਾਉਣ, ਮਹਿਲਾ ਸੁਰੱਖਿਆ ਆਦਿ ਵਰਗੇ ਲੋਕਤੰਤਰੀ ਕਦਰਾਂ ਨੂੰ ਪੂਰੀ ਤਰਾਂ
ਨਦਾਰਦ ਕੀਤਾ ਜਾ ਰਿਹਾ ਹੈ।

ਉਤਰ ਪ੍ਰਦੇਸ਼ ਤੋਂ ਆਏ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਮੁਹੰਮਦ ਸਲੀਮ ਨੇ ਕਿਹਾ ਕਿ ਰਾਮ
ਨੌਵੀ ਦੇ ਧਾਰਮਿਕ ਜਲੂਸਾਂ ਦੀ ਆੜ ਵਿਚ ਸੰਘ ਦੇ ਵਰਕਰਾਂ ਨੇ ਪੁਰੂਲੀਆ, ਔਰੰਗਵਾਦ ਸਮੇਤ ਦੇਸ਼
ਦੇ ਕਈ ਹਿੱਸਿਆਂ ਵਿਚ ਜੋ ਹੱਤਿਆ ਤੇ ਗੁੰਡਾਗਰਦੀ ਕੀਤੀ, ਉਸ ਨੂੰ ਕੇਂਦਰ ਸਰਕਾਰ ਦਾ ਸਮਰਥਨ
ਹਾਸਲ ਹੈ ਅਤੇ ਇਸਦੇ ਲਈ ਸੂਬਾ ਸਰਕਾਰਾਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ
ਹਰ ਦੇਸ਼ ਵਾਸੀ ਨੂੰ ਇਨਾਂ ਸਾਜਿਸਾਂ ਨੂੰ ਬੇਅਸਰ ਕਰਨ ਦੇ ਲਈ ਅੱਗੇ ਆਉਣਾ ਹੋਵੇਗਾ। ਉਨਾਂ
ਕਿਹਾ ਕਿ ਸੰਘ ਇਸ ਸਾਜਿਸ਼ਪੂਰਣ ਨੈਟਵਰਕ ਅਤੇ ਝੂਠ, ਲੁੱਟ ਅਤੇ ਫਸਾਦ ਦੀ ਫੈਕਟਰੀ ਚਲਾ ਰਿਹਾ
ਹੈ ਅਤੇ ਸਾਰੀ ਜਨਤਾ ਨੂੰ ਇਸ ਤੋਂ ਖ਼ਬਰਦਾਰ ਰਹਿਣਾ ਚਾਹੀਦਾ। ਉਹਨਾਂ ਕਿਹਾ ਕਿ ਭਾਜਪਾ ਜਨਤਾ
ਨੂੰ ਘਰੇਲੂ ਯੁੱਧ ਵਰਗੇ ਹਾਲਾਤ ਵਿਚ ਧੱਕਕੇ ਆਉਣ ਵਾਲੀਆਂ ਚੋਣਾਂ ਵਿਚ ਸੱਤਾ ਹਾਸਿਲ ਕਰਨ ਦੀ
ਕੋਸਿਸ ਕਰ ਰਹੀ ਹੈ।

ਇਸ ਦੇ ਨਾਲ ਹੀ ਪਾਰਟੀ ਨੇ ਮੋਦੀ ਸਰਕਾਰ ਵੱਲੋਂ ਐਸ ਸੀ/ਐਸ ਟੀ ਐਕਟ ਨੂੰ ਕਮਜੋਰ ਕਰਨ ਦੇ ਲਈ
ਲਿਆਂਦੇ ਜਾ ਰਹੇ ਸੰਸੋਧਨ ਦਾ ਸਖਤ ਨੋਟਿਸ ਲਿਆ ਅਤੇ ਉਨ•ਾਂ ਦਲਿਤ ਵਿਰੋਧੀ ਦੱਸਿਆ। ਇਸ ਦੇ
ਵਿਰੁੱਧ ਦੇਸ਼ ਦੇ ਦਲਿਤ ਸੰਗਠਨਾਂ ਵੱਲੋਂ ਆਉਣ ਵਾਲੀ 2 ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਦਾ
ਵੀ ਸਮਰਥਨ ਕੀਤਾ ਗਿਆ ਹੈ। ਬੁਲਾਰਿਆ ਨੇ ਕਿਹਾ ਕਿ ਪਾਰਟੀ ਇਸ ਹਮਲੇ ਨੂੰ ਚੁੱਪ ਚਾਪ ਨਹੀਂ
ਸਹੇਗੀ, ਜਨ ਗੋਲਬੰਦੀ ਕਰਕੇ ਇਸਦਾ ਜਵਾਬ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.