ਸਰਕਾਰੀ ਮਿਡਲ ਸਕੂਲ ਰੂੜਾ ਬੁੱਟਰ ਦਾ ਨਤੀਜਾ ਸ਼ਾਨਦਾਰ ਰਿਹਾ

0
360

ਸਰਕਾਰੀ ਮਿਡਲ ਸਕੂਲ ਰੂੜਾ ਬੁੱਟਰ ਬਲਾਕ ਕਾਹਨੂੰਵਾਨ-2 ਜ਼ਿਲ੍ਹਾ ਗੁਰਦਾਸਪੁਰ ਦਾ
ਸਾਲਾਨਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸ਼ਾਨਦਾਰ ਰਿਹਾ । ਸਮੂਹ
ਵਿਦਿਆਰਥੀ  ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ।ਮੁੱਖ ਅਧਿਆਪਕਾ ਸ੍ਰੀਮਤੀ ਇੰਦੂ ਬਾਲਾ
ਵੱਲੋਂ ਚੰਗੇ ਨਤੀਜਿਆਂ ਲਈ ਸਕੂਲ ਦੇ  ਅਧਿਆਪਕਾਂ ਸ੍ਰ ਗੁਰਦੀਪ ਸਿੰਘ , ਰਮਿੰਦਰ ਸਿੰਘ
, ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਅੱਗੇ
ਤੋਂ ਵੀ ਇਸੇ ਤਰ੍ਹਾਂ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਵਾਉਂਦੇ ਰਹਿਣ ਦੀ ਆਪਣੀ
ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਵੀ ਆਪਣਾ ਸਹਿਯੋਗ ਦਿੰਦੇ
ਰਹਿਣ ਲਈ ਕਿਹਾ। ਸਕੂਲ ਵਿੱਚੋਂ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਵਿੱਚੋਂ ਕ੍ਰਮਵਾਰ
ਹਰਮਨਦੀਪ ਕੌਰ, ਦਮਨਪ੍ਰੀਤ ਕੌਰ ਅਤੇ ਸੁਨੀਤਾ ਵੱਲੋਂ ਆਪਣੀ ਆਪਣੀ ਕਲਾਸ ਵਿੱਚੋਂ ਪਹਿਲਾ
ਸਥਾਨ ਪ੍ਰਾਪਤ ਕੀਤਾ ਅਤੇ ਛੇਂਵੀ, ਸੱਤਵੀਂ ਅਤੇ ਅੱਠਵੀਂ  ਵਿੱਚੋਂ ਕ੍ਰਮਵਾਰ ਕਾਜਲ,
ਰੇਣੂਕਾ, ਪ੍ਰਭਜੋਤ ਕੌਰ, ਅਸਤਰ ਵੱਲੋਂ ਦੂਸਰਾ ਸਥਾਨ ਪ੍ਰਾਪਤ ਕੀਤਾ । ਸਾਹਿਲ ਪ੍ਰੀਤ ,
ਕਰਨਦੀਪ, ਮੁਸਕਾਨ , ਗੁਰਲੀਨ ਕੌਰ, ਆਸ਼ਿਸ਼ ਵੱਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਬੱਚਿਆਂ ਦੇ ਮਾਪਿਆਂ ਵਿੱਚੋਂ ਅਰਜਿੰਦਰ ਕੌਰ, ਹਰਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.