ਸਿਹਤ ਵਿਭਾਗ ਅਤੇ ਲਾਇਨਜ਼ ਕਲੱਬ ਵੱਲੋਂ ਮਿਲ ਕੇ ਲਗਵਾਏ 29 ਲੋੜਵੰਦਾਂ ਨੂੰ ਦੰਦਾਂ ਦੇ ਸੈੱਟ ।

0
321

ਸ਼ੇਰਪੁਰ (ਹਰਜੀਤ ਕਾਤਿਲ) ਸਥਾਨਕ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਸਿਹਤ ਵਿਭਾਗ ਅਤੇ
ਲਾਇਨਜ਼ ਕਲੱਬ ਸ਼ੇਰਪੁਰ ਵੱਲੋਂ ਐਸਐਮਓ ਡਾ. ਗੀਤਾ ਦੀ ਦੇਖ ਰੇਖ ਹੇਠ , ਸਮਾਜ ਸੇਵੀ ਦੰਦਾਂ ਦੇ
ਸਰਜਨ ਡਾ.ਅਬੂ ਬਕਰ ਦੇ ਯਤਨਾਂ ਸਦਕਾ 29 ਨਕਲੀ ਦੰਦਾਂ ਦੇ ਸੈੱਟ, ਲੋੜਵੰਦ ਵਿਅਕਤੀਆਂ ਨੂੰ
ਲਗਾਏ ਗਏ । ਜਿਸ ਵਿੱਚ 19 ਦੰਦਾਂ ਦੇ ਸੈੱਟਾਂ ਦੀ ਮਦਦ ਲਾਇਨਜ਼ ਕਲੱਬ ਸ਼ੇਰਪੁਰ ਵੱਲੋਂ ਕੀਤੀ
ਗਈ। ਇਸ ਮੌਕੇ ਡਾਕਟਰ ਰਾਜੀਵ ਚੈਂਬਰ , ਡਾ ਗੁਰਿੰਦਰ ਗੋਇਲ, ਠੇਕੇਦਾਰ ਸੰਜੇ ਸਿੰਗਲਾ,
‘ਖੁਸ਼ਹਾਲੀ ਦੇ ਰਾਖੇ’ ਹਰਜੀਤ ਕਾਤਿਲ , ਨਿਰਮਲਜੀਤ ਸਿੰਘ ਨਿੰਮਾ 22 , ਚਮਕੌਰ ਸਿੰਘ
ਦੀਦਾਰਗੜ੍ਹ, ਤੇਜਪਾਲ ਆੜ੍ਹਤੀਆ , ਸਤਿੰਦਰ ਕੁਮਾਰ , ਡਾ ਸੱਤਪਾਲ ਸ਼ਰਮਾ ਸਾਰੇ ਲਾਇਨਜ਼ ਕਲੱਬ
ਦੇ ਮੈਂਬਰ ਤੋਂ ਇਲਾਵਾ ਸਮੂਹ ਆਦਿ ਸ਼ਕਤੀ ਦੁਰਗਾ ਭਜਨ ਮੰਡਲੀ ਦੇ ਮੈਂਬਰ ਹਾਜ਼ਰ ਸਨ । ਇਸ
ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ. ਦਰਸ਼ਨ ਸਿੰਘ ਭੁੱਲਰ ਨੇ ਨਿਭਾਈ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.