Breaking News

ਸੀਮਿੰਟ ਦੇ ਡੰਪ ਨੂੰ ਬਦਲਕੇ ਹੋਰ ਥਾਂ ਬਨਾਉਣ ਦਾ ਮਾਮਲਾ ਲਟਕਿਆ ,ਲੋਕਾਂ ਲਈ ਬਣਿਆ ਪ੍ਰੈਸ਼ਾਨੀਆਂ ਦਾ ਆਲਮ

ਮਾਨਸਾ  (ਤਰਸੇਮ ਸਿੰਘ ਫਰੰਡ ) ਸਥਾਨਕ ਸੁਨਾਮ ਰੋੜ ਤੇ ਅਲਟਰਾਟੈਕ ਸੀਮਿੰਟ ਦਾ ਡੰਪ ਬਨਣ
ਕਾਰਨ ਇਥੇ ਰਹਿੰਦੇ ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੈਸ਼ਾਨੀਆ ਦਾ ਸਾਹਮਣਾ । ਇਸ ਡੰਪ ਨੂੰ
ਇਥੋਂ ਬਦਲਕੇ ਹੋਰ ਜਗਾਂ ਬਨਾਉਣ ਲਈ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਕੈਂਚੀਆਂ ਮਾਨਸਾ
ਅਮਨਪ੍ਰੀਤ ਕੌਰ ਸਰਪੰਚ  ,ਸਾਬਕਾ ਸਰਪੰਚ ਰਾਮ ਸਿੰਘ ,ਅਸ਼ੋਕ ਪੰਚ ,ਜਗਵੀਰ ਸਿੰਘ ,ਅੰਗਰੇਜ਼
ਸਿੰਘ ,ਸੁਰਿੰਦਰ ਪਾਲ ਸਿੰਘ ਚਹਿਲ ,ਕਰਮ ਸਿੰਘ ਚੌਹਾਨ ਸਾਬਕਾ ਡਾਇਰੈਕਟਰ ਪੀ ਆਰ ਟੀ ਸੀ ,ਪਵਨ
ਕੁਮਾਰ ਤੇ ਪ੍ਰਵੀਨ ਕੁਮਾਰ ਨੇ ਡਿਪਟੀ ਕਮਿਸ਼ਨਰ ਮਾਨਸਾ  ਨੂੰ ਦਿੱਤੀ ਇੱਕ ਲਿਖਤੀ  ਸ਼ਿਕਾਇਤ ਦੀ
ਕਾਪੀ ਪੱਤਰਕਾਰਾਂ ਨੂੰ ਜਾਰੀ ਕਰਦਿਆਂ ਦੱਸਿਆ ਕਿ ਇਸ ਜਗਾਂ ਵੀਹ ਪੱਚੀ ,,,20,25,,ਵੱਡੇ
ਟਰਾਲੇ ਸੀਮਿੰਟ ਨਾਲ ਭਰੇ ਹੋਏ ਹਰ ਰੋਜ਼ ਆਉਂਦੇ ਹਨ ਤੇ ਇਹਨਾਂ ਦੀ ਅੱਗੇ ਸਪਲਾਈ  ਲਈ 70–80
ਟਰੈਕਟਰ ਟਰਾਲੀਆਂ ਇਥੇ ਆਕੇ ਹਰ ਰੋਜ਼  ਖੜਦੀਆਂ ਨੇ ਜਿਸ ਨਾਲ  ਇਥੇ ਰਹਿੰਦੇ ਵਾਸੀਆਂ ਨੂੰ ਹਰ
ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਸਦੇ ਕਾਰਨ ਅਨੇਕਾਂ ਵਾਰ ਐਕਸੀਡੈਂਟ ਵੀ ਹੋ
ਚੁੱਕੇ ਹਨ । ਇਹ ਡੰਪ ਮਾਨਸਾ ਤੋਂ ਪਟਿਆਲਾ ਰੋੜ ਤੇ ਸਥਿਤ ਹੈ ਤੇ ਇਸ ਰੋੜ ਤੇ ਟਰੈਫਿਕ ਵੀ
ਬਹੁਤ ਜਿਆਦਾ ਹੈ ਜਿਸਦੇ ਕਾਰਨ ਟਰੈਫਿਕ ਵਿੱਚ ਵੀ ਭਾਰੀ ਵਿਘਨ ਪੈਂਦਾ ਹੈ । ਜਿਸ ਜਗਾਂ ਤੇ
ਇਹਨਾਂ ਟਰਾਲੀਆਂ ਦੀ ਲੋੜਿੰਗ ਹੁੰਦੀ ਹੈ ਉਹ ਜਗਾਹ ਸਰਕਾਰੀ ਹੈ   ਇਸ ਜਗ੍ਹਾ ਤੇ ਲੱਗੇ
ਸਰਕਾਰੀ ਦਰਖਤ ਵੀ ਸੀਮਿੰਟ ਦੀ ਧੂੜ ਨਾਲ ਖਰਾਬ ਹੀ ਰਹਿੰਦੇ ਹਨ ਤੋਂ ਇਲਾਵਾ ਸੀਮਿੰਟ ਦੀ ਧੂੜ
ਨਾਲ ਇਥੋਂ ਦਾ ਪੂਰਾ ਵਾਤਾਵਰਨ ਵੀ ਖਰਾਬ ਹੀ ਰਹਿੰਦਾ ਹੈ  । ਇਥੋਂ ਦੇ ਸਮੂਹ ਨਗਰ ਵਾਸੀਆਂ
ਤੋਂ ਇਲਾਵਾ ਬਾਬਾ ਵਿਸ਼ਵ ਕਰਮਾਂ ਵੈਲਫੇਅਰ ਸੁਸਾਇਟੀ ਰਜਿ: ਦੇ ਪ੍ਰਧਾਨ ਸ੍ਰ ਬਲਵਿੰਦਰ  ਸਿੰਘ
ਭੁਪਾਲ ਨੇ ਡਿਪਟੀ ਕਮਿਸ਼ਨਰ ਮਾਨਸਾ ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚੀਫ
ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਮੰਗ ਕੀਤੀ ਹੈ ਕਿ ਇਥੋਂ ਨਗਰ ਵਾਸੀਆਂ
ਦੀ ਮੁਸ਼ਕਲ ਸਮਝਦਿਆਂ ਹੋਇਆ ਇਸ ਡੰਪ ਨੂੰ ਅਬਾਦੀ ਵਾਲੇ ਇਲਾਕੇ ਤੋਂ ਬਦਲਕੇ ਬਾਹਰ ਬਣਾਇਆ ਜਾਵੇ
। ਇਸ ਮਾਮਲੇ ਪ੍ਰਤੀ ਜਦੋਂ ਡੰਪ ਦੇ ਪ੍ਰਬੰਧਕ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਡੰਪ
ਮਾਲਕਾਂ ਨਾਲ ਕੰਪਨੀ ਦਾ ਪੰਜ ਸਾਲ ਦਾ ਐਗਰੀਮੈਂਟ ਹੋਇਆ ਹੈ ਅਸੀਂ ਤਾਂ ਹੁਕਮਾਂ ਦੇ ਵੱਜੇ ਹੋਏ
ਆਂ ਸਾਨੂੰ ਤਾਂ ਜਿਵੇਂ ਕੰਪਨੀ ਕਹੇਗੀ ਜਾਂ ਡੰਪ ਮਾਲਕ ਕਹਿਣਗੇ ਅਸੀਂ ਕਰਾਂਗੇ । ਇਥੇ
ਜਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਦੀ ਮੁਹਿੰਮ ਸ਼ੁਰੂ
ਕੀਤੀ ਹੋਈ ਐ ,ਪਰ ਇਥੇ ਡੰਪ ਦੇ ਕਾਰਨ ਅਨੇਕਾਂ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ
ਹੈ  ਜਿਸਦੇ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਸ  ਡੰਪ ਵੱਲੋਂ ਉਡਾਇਆ ਜਾ ਰਿਹਾ ਧੂੜ ਨਾਲ
ਅਨੇਕਾਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ । ਜਿਸ ਵੱਲ ਸਰਕਾਰ ਨੂੰ ਫੌਰੀ ਧਿਆਨ ਦੇਣ
ਦੀ ਜਰੂਰਤ ਹੈ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.