ਪਿੰਡ ਗੇਹਲੇ ਦੇ ਸਕੂਲ ਵਿੱਚ ਕਲੱਬ ਵੱਲੋਂ ਇਨਾਮ ਵੰਡ ਸਮਾਗਮ ਕਰਵਾਇਆ ਗਿਆ

0
627

ਮਾਨਸਾ (ਤਰਸੇਮ ਸਿੰਘ ਫਰੰਡ) ਪਿੰਡ ਗੇਹਲੇ ਦੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਹਾਈ ਸਕੂਲ
ਵਿੱਚ ਪਿੰਡ ਦੇ ਸ਼ਹੀਦ ਭਗਤ ਸਿੰਘ ਸਹਿਯੋਗ ਕਲੱਬ ਵੱਲੋਂ ਸਕੂਲ ਵਿੱਚ ਹੋਣਹਾਰ ਬੱਚਿਆਂ ਨੂੰ
ਸਨਮਾਨਿਤ ਕੀਤਾ ਗਿਆ। ਜੋ ਬੱਚੇ ਸਕੂਲ ਦੇ ਨਤੀਜੇ ਵਿੱਚੋਂ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ
ਆਏ ਉਹਨਾਂ ਬੱਚਿਆਂ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਕੂਲ ਦੇ ਦੋ ਬੱਚੇ ਜਿਲ੍ਹੇ
ਵਿੱਚੋਂ ਸਕੂਲਾਂ ਦੇ ਮੁਕਾਬਲਿਆਂ ਵਿੱਚੋਂ ਪਹਿਲੇ ਅਤੇ ਦੂਸਰੇ ਸਥਾਨ ਤੇ ਆਏ ਹਨ। ਉਹਨਾਂ
ਬੱਚਿਆਂ ਵਿੱਚੋਂ ਇੱਕ ਲੜਕਾ ਮੈਥ ਵਿੱਚੋਂ ਪਹਿਲੇ ਸਥਾਨ ਅਤੇ ਲੜਕੀ ਅੰਗਰੇਜ਼ੀ ਵਿੱਚੋਂ ਦੂਸਰੇ
ਸਥਾਨ ਤੇ ਆਏ ਹਨ। ਉਹਨਾਂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਹੈ। ਇਸ ਮੌਕੇ ਕਲੱਬ ਪ੍ਰਧਾਨ
ਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਨਾਲ ਸਕੂਲ ਦੇ ਹਰੇਕ ਬੱਚੇ ਨੂੰ ਪੜ੍ਹਾਈ ਪ੍ਰਤੀ
ਲਗਨ ਵਧੇਗੀ ਇਸ ਸਕੂਲ ਦਾ ਨਤੀਜਾ ਅਗਲੀ ਵਾਰ ਹੋਰ ਵੀ ਵਧੀਆ ਹੋਵੇਗਾ ਤਾਂ ਜੋ ਸਾਡੇ ਬੱਚੇ
ਜਿਲ੍ਹਾ ਅਤੇ ਪੰਜਾਬ ਵਿੱਚੋਂ ਫਸਟ ਆਉਣ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ ਅਮਰਜੀਤ ਕੌਰ
ਅਤੇ ਜੀਤੋ ਮਾਨ ਮੈਡਮ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗ੍ਰਾਮ ਪੰਚਾਇਤ ਗੇਹਲੇ ਅਤੇ ਕਲੱਬ
ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਕਿਹਾ। ਇਸ ਮੌਕੇ ਸਰਪੰਚ
ਮੇਘਾ ਸਿੰਘ, ਬੋਘਾ ਸਿੰਘ, ਪ੍ਰੀਤਮ ਸਿੰਘ, ਨਛੱਤਰ ਸ਼ਰਮਾ, ਕਾਂਗਰਸ ਜਿਲ੍ਹਾ ਮਾਨਸਾ ਦੇ ਜਨਰਲ
ਸੈਕਟਰੀ ਮਹਿੰਦਰਪਾਲ ਸ਼ਰਮਾ, ਕਲੱਬ ਮੈਂਬਰ ਭੁਪਿੰਦਰਪਾਲ, ਲਾਲੀ, ਰਾਜੂ, ਗੁੱਗੀ, ਜਿੰਦਰ,
ਰਵੀ, ਗੱਗੀ, ਜਸਪਾਲ, ਕਰਨੈਲ, ਮੱਖਣ, ਨਿੱਕਾ,ਸੈਂਡੀ, ਸੰਸਾਰ, ਕੁਲਦੀਪ, ਅਵਤਾਰ ਪੱਤਰਕਾਰ
ਆਦਿ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਵੀ ਸ਼ਾਮਲ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.