ਪੰਥਕ ਇੰਟਰਨੈਸ਼ਨਲ ਦਲ ਦੇ ਨਵੇਂ ਬਣੇ ਪ੍ਰਧਾਨ ਨੇ ਪ੍ਰਵਾਸੀ ਬਿਹਾਰੀ ਦਾ ਲਾਇਆ ਕੁਟਾਪਾ,

0
628

 ਪ੍ਰਧਾਨ ਹਜਾਰਾਂ ਰੁਪਏ ਲੈਕੇ ਫਰਾਰ
> ਜੰਡਿਆਲਾ ਗੁਰੂ 3 ਅਪ੍ਰੈਲ ਵਰਿੰਦਰ ਸਿੰਘ :- ਬੀਤੇ ਦਿਨੀ ਜੰਡਿਆਲਾ ਗੁਰੂ ਵਿਚ ਪੰਥਕ
> ਇੰਟਰਨੈਸ਼ਨਲ ਦਲ ਵਲੋਂ ਬਣਾਏ ਗਏ ਇਕ ਪਤਿਤ ਪ੍ਰਧਾਨ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿਤੀਆਂ
> ਹਨ ਅਤੇ ਪੰਜਾਬ ਵਿਚੋਂ ਸ਼ਾਇਦ ਬਿਹਾਰੀਆਂ ਨੂੰ ਭਜਾਉਣ ਦੇ ਉਦੇਸ਼ ਨਾਲ ਉਹਨਾਂ ਦਾ ਕੁਟਾਪਾ
> ਲਾਉਣਾ ਸ਼ੁਰੂ ਕਰ ਦਿੱਤਾ ਹੈ । ਪੁਲਿਸ ਨੂੰ ਦਿਤੀ ਦਰਖ਼ਾਸਤ ਵਿਚ  ਅਤੇ ਪੱਤਰਕਾਰਾਂ ਨਾਲ
> ਗੱਲਬਾਤ ਦੋਰਾਨ ਪ੍ਰਵਾਸੀ ਬਿਹਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਬਿਹਾਰ ਤੋਂ ਇਥੇ ਪਰਿਵਾਰ
> ਦੇ ਪਾਲਣ ਪੋਸ਼ਣ ਲਈ ਮਜ਼ਦੂਰੀ ਕਰਨ ਆਇਆ ਹੋਇਆ ਹੈ । 2 ਅਪ੍ਰੈਲ ਨੂੰ ਭਾਰਤ ਬੰਦ ਵਾਲੇ ਦਿਨ ਉਹ
> ਆਪਣੇ ਇਕ ਦੋਸਤ ਕੰਵਲਜੀਤ ਸਿੰਘ ਦੀ ਦੁਕਾਨ ਨੇੜੇ ਸ਼ਹੀਦ ਊਧਮ ਸਿੰਘ ਚੋਂਕ ਵਿਚ ਬੈਠਾ ਹੋਇਆ ਸੀ
> । ਉਸ ਸਮੇ ਉਥੇ ਸੁਖਚੈਨ ਸਿੰਘ ਅਤੇ ਸੋਨੂੰ ਗੁਨੋਵਾਲੀਆ ਵੀ ਬੈਠੇ ਹੋਏ ਸਨ ਕਿ ਰਾਮਸ਼ਰਨਜੀਤ
> ਸਿੰਘ (ਜੋ ਕਿ ਪੰਥਕ ਇੰਟਰਨੈਸ਼ਨਲ ਦਲ ਦਾ ਤਾਜ਼ਾ ਤਾਜ਼ਾ ਪ੍ਰਧਾਨ ਬਣਿਆ) ਆਇਆ ਅਤੇ ਬਿਨਾਂ ਵਜਾ
> ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ । ਜਦੋ ਮੈ ਆਪਣੀ ਜਾਨ ਬਚਾਕੇ ਭੱਜਣ ਲੱਗਾ ਤਾਂ ਉਸਨੇ
> ਮੇਰੀ ਕਮੀਜ ਦੀ ਜੇਬ ਵਿੱਚੋਂ ਮੋਟਰਸਾਈਕਲ ਦੀ ਚਾਬੀ ਅਤੇ 3000 ਰੁਪਏ ਕੱਢ ਲਏ ਅਤੇ ਧਮਕੀਆਂ
> ਦਿੰਦਾ ਹੋਇਆ ਫਰਾਰ ਹੋ ਗਿਆ । ਇਸ ਸਬੰਧੀ ਚੋਕੀ ਇੰਚਾਰਜ ਲਖਬੀਰ ਸਿੰਘ ਨਾਲ ਗੱਲ ਕੀਤੀ ਗਈ
> ਤਾਂ ਉਹਨਾਂ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ
> ਫਰਾਰ ਹੈ । ਦੋਹਾਂ ਧਿਰਾਂ ਨੂੰ ਬਿਠਾਕੇ ਜਾਂਚ ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ।
> ਸ਼ਹਿਰ ਵਿਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਪਹਿਲਾਂ ਹੀ ਪੰਥਕ ਇੰਟਰਨੈਸ਼ਨਲ ਦਲ ਨੇ
> ਪਤਿਤ ਵਿਅਕਤੀ ਨੂੰ ਪ੍ਰਧਾਨ ਬਣਾਕੇ ਮੁੱਦਾ ਬਣਾ ਦਿੱਤਾ ਸੀ ਅਤੇ ਕੀ ਹੁਣ ਇਸ ਪ੍ਰਧਾਨ ਨੂੰ
> ਬਿਹਾਰੀ ਕੁੱਟਣ ਦਾ ਹੁਕਮ ਕਰ ਦਿੱਤਾ ਗਿਆ ਹੈ ?

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.