Home crime 540 ਬੋਤਲਾ ਸ਼ਰਾਬ ਨਾਲ ਅੌਰਤ ਕਾਬੂ ।

540 ਬੋਤਲਾ ਸ਼ਰਾਬ ਨਾਲ ਅੌਰਤ ਕਾਬੂ ।

0
540 ਬੋਤਲਾ ਸ਼ਰਾਬ ਨਾਲ ਅੌਰਤ ਕਾਬੂ ।

ਸ਼ੇਰਪੁਰ (ਹਰਜੀਤ ਕਾਤਿਲ) ਥਾਣਾ ਸ਼ੇਰਪੁਰ ਦੀ ਪੁਲਿਸ ਪਾਰਟੀ ਨੇ ਭਾਰੀ ਮਾਤਰਾ ਵਿੱਚ ਦੇਸੀ
ਸ਼ਰਾਬ ਮਾਰਕਾ ‘ਕਲੱਬ ਮਾਲਟਾ ‘ ਹਰਿਆਣਾ ਬਰਾਮਦ ਕੀਤੀ ਹੈ। ਥਾਣਾ ਮੁਖੀ ਰਕੇਸ਼ ਕੁਮਾਰ ਨੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਇਤਲਾਹ ਮਿਲਣ ‘ਤੇ ਰਿੰਕੂ ਸਿੰਘ ਪੁੱਤਰ ਭੂਰਾ ਸਿੰਘ
ਦੁੱਲਾ ਪੱਤੀ ਸ਼ੇਰਪੁਰ ਦੇ ਘਰ ਹੌਲਦਾਰ ਦੀਪਕ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਅਤੇ
ਮੌਕੇ ‘ਤੇ ਸੁਖਪਾਲ ਕੌਰ ਪਤਨੀ ਰਿੰਕੂ ਸਿੰਘ ਨੂੰ 540 ਬੋਤਲਾਂ ਸਮੇਤ ਕਾਬੂ ਕੀਤਾ ਅਤੇ ਰਿੰਕੂ
ਸਿੰਘ ਪੁੱਤਰ ਭੂਰਾ ਸਿੰਘ ਵਾਸੀ ਦੁੱਲਾ ਪੱਤੀ ਸ਼ੇਰਪੁਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਸ
ਵਿੱਚ ਮੁਕੱਦਮਾ ਨੰਬਰ 37 ਅ/ਧ 61,1,14 ਅਕਸਾਈਜ ਅੈਕਟ ਤਹਿਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ
ਕਰ ਦਿੱਤੀ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.