Breaking News

ਮਾਸੂਮ ਕਲੀ ਆਸਿਫਾ ਫੁੱਲ ਬਨਣ ਤੋ ਪਹਿਲਾ ਹੀ ਜਾਲਮਾ ਨੇ ਮਧੋਲ ਦਿੱਤੀ |

ਜੀ ਹਾਂ ਆਸਿਫਾ ਇੱਕ ਉਹ ਮਾਸੂਮ ਕਲੀ ਹੈ ਜੋ ਵਹਿਸ਼ੀ ਦਰੰਦਿਆ ਵੱਲੋ ਫੱੁਲ ਬਨਣ ਤੋ ਪਹਿਲਾ ਹੀ ਮਧੋਲ ਦਿੱਤੀ ਗਈ|ਆਪਣੇ ਸਮਾਜ ਅੰਦਰ ਐਸੇ ਸ਼ਰਮਨਾਕ ਅਪਰਾਧ ਹੋ ਰਹੇ ਹਨ|ਅਸਲ ਵਿੱਚ ਇੰਨਾ ਅਪਰਾਧਾ ਦਾ ਜਿੰਮੇਵਾਰ ਕੌਣ ?
1 ਔਰਤਾ ਪ੍ਤੀ ਸੌੜੀ ਸੋਚ,ਚੰਗੇ ਸੰਸਕਾਰਾ ਦੀ ਘਾਟ,ਕਾਮ ਉਕਸਾਉ ਫਿਲਮਾ,ਨਸ਼ਾ ,ਗੰਦਾ ਲਿਟਰੇਚਰ ਅਤੇ ਘਟੀਆ ਰਾਜਨੀਤੀ |
2 ਜਾਤ-ਪਾਤ ਦਾ ਮਤਭੇਦ ਘੱਟ ਗਿਣਤੀ ਕੌਮਾ ਨਾਲ ਧੱਕਾ ,ਧੜੇਬਾਜੀ,ਮੰਦਿਰਾ,ਡੇਰਿਆ,ਜਾਦੂ,ਟੂਣੇ,ਤਵੀਤ,ਧਾਗਿਆ ਵਿੱਚ ਲੋਕਾ ਦਾ ਅੰਨਾ ਵਿਸ਼ਵਾਸ ਅਤੇ ਆਪਣੇ ਮੂਲ ਨਾਲੋ ਟੱੁਟਜਾਣਾ |
3 ਰਾਜਨੀਤੀ ਅਤੇ ਪ੍ਸਾਸਨ ਵਿੱਚ ਮਰ ਚੱੁਕੀ ਜਮੀਰ,ਰਿਸ਼ਵਤਖੋਰਾ,ਚੋਰਾ,ਅਤੇ ਭਿ੍ਸ਼ਟ ਅਫਸਰਾ ਦਾ ਆ ਜਾਣਾ,ਮਾੜੀ ਵਿਚਾਰਧਾਰਾ ਵਾਲੇ ਲੋਕਾ ਨਾਲ ਮਿਲਕੇ ਗੈਰ ਕਾਨੂੰਨੀ ਧੰਦਾ ਕਰਨਾ |
ਜੀ ਹਾਂ ਅੱਜ ਅਸੀ ਇੰਨਾ ਇਨਸਾਨਾ ਵਿੱਚੋ ਸੈਤਾਨ ਦਾ ਰੂਪ ਦੇਖ ਰਹੇ ਹਾਂ | ਵੈਸੇ ਮੈਂ ਲਿਖ ਤਾਂ ਦਿੱਤਾ ਹੈ ਇਨਸਾਨ ਪਰ ਅਜਿਹੇ ਪਸ਼ੂ ਬਿਰਤੀ ਵਾਲੇ ਵਹਿਸ਼ੀ ਦੰਰਿਦੇ ਇਨਸਾਨ ਕਹਾਉਣ ਦੇ ਕਾਬਲ ਨਹੀ ਜੀ ਹੁੰਦੇ| ਅੱਜ ਦੇ ਟਾਇਮ ਵਿੱਚ ਭਲੇਪੁਰਸ਼ਾ ਦੀ ਪਹਿਚਾਣ ਤਾਂ ਕੋਈ ਪੂਰਾ ਸੂਝਵਾਨ ਬੰਦਾ ਵੀ ਨਹੀ ਕਰ ਸਕਦਾ ਬੇਟੀ ਆਸਿਫਾ ਤੇ ਹੈ ਹੀ ਅਜੇ ਸਾਰੀ 8 ਕੁ ਸਾਲ ਦੀ ਬੱਚੀ ਸੀ|ਕਿੱਦਾ ਪਹਿਚਾਣਦੀ ਇੰਨਾ ਵਹਿਸ਼ੀ ਦੰਰਦਿਆ ਨੰੂ |ਜਰਾ ਸੋਚੋ ਇੱਕ ਮੰਦਿਰ ਵਿੱਚ ਉਸ ਬੱਚੀ ਨਾਲ ਲਗਾਤਾਰ ਗੈਂਗਰੇਪ ਹੰੁਦਾ ਰਿਹਾ ਤੇ ਪੱਥਰ ਦਿਲ ਜਾਲਮਾ ,ਗਿਰੀ ਹੋਈ ਮਾਨਸਿਕਤਾ ਵਾਲੇ ਵਹਿਸ਼ੀ ਦਰੰਦਿਆ ਨੰੂ ਬੇਬੀ ਆਸਿਫਾ ਦੇ ਮਾਸੂਮ ਚਿਹਰੇ ਤੇ ਤਰਸ ਔਰ ਰੱਬ ਦਾ ਭੈਅ ਨਹੀ ਆਇਆ |ਕੁਝ ਤੇ ਸਰਮ ਕਰੋ ਬਦਨੀਤ ਲੋਕੋ ਮੇਰਾ ਇੱਥੇ ਇਹ ਦੱਸਣਾ ਬਹੁਤ ਜਰੂਰੀ ਹੈ ਜੀ ਇਹ ਆਪਣੇ ਸਮਾਜ ਵਿੱਚ ਕੋਈ ਪਹਿਲੀ ਵਾਰ ਨਹੀ ਹੋਇਆ ਪਤਾ ਨਹੀ ਕਿਨੰੀਆ ਬੱਚੀਆ ,ਭੈਣਾ,ਮਾਤਾਵਾ ਇੰਨਾ ਬਲਾਤਕਾਰੀਆ ਹੱਥੋ ਬੇਇੱਜਤ ਹੋਈਆ ਤੇ ਮੌਤ ਦੀ ਘਾਟ ਉਤਾਰ ਦਿੱਤੀਆ ਗਈਆ ਹਨ ਜੀ|ਪਰ ਇਹ ਵਹਿਸ਼ੀ ਦਰੰਦਿੇ ਸਰੇਆਮ ਭੁੱਖੇ ਭੇਡੀਏ ਵਾਂਗ ਘੁੰਮਦੇ ਰਹਿੰਦੇ ਹਨ|ਐਸੇ ਸਿਰਫਿਰੇ,ਅੰਨੇ,ਬੇਸ਼ਰਮ,ਬੇਗੈਰਤ,ਬੇਇੱਜਤੇ ਤੇ ਹੰਕਾਰੀ ਦਰਿੰਦਿਆ ਨੰੂ ਸਜਾ ਦਿਵਾਉਣੀ ਸਮੇ ਦੀ ਮੱੁਖ ਲੋੜ ਹੈ ਜੀ|ਮੈ ਚਾਹੰੁਦੀ ਹਾਂ ਮੇਰਾ ਸਾਰਾ ਸਮਾਜ ਇੱਕਜੱੁਟ ਹੋ ਜਾਵੇ ਬੀਬੀਆ ,ਭੈਣਾ ਮਾਤਾਂਵਾ ਵੀ ਸੜਕਾ ਤੇ ਆਕੇ ਅਵਾਜ ਉਠਾਉਣ ਜਿਸ ਨਾਲ ਕੰੁਭ ਕਰਨੀ ਨੀਦ ਸੱੁਤਾ ਹੋਇਆ ਪ੍ਸ਼ਾਸਨ,ਕਾਨੰੂਨ ਤੇ ਸਿਆਸਤ ਜਾਗ ਪਵੇ|ਔਰ ਹਰ ਦੇਸ ਵਾਸੀ ਇੰਨਾ ਦੀਆ ਕਾਲੀਆ ਕਰਤੂਤਾ ਨੰੂ ਜਾਣ ਸਕੇ|ਵੈਸੇ ਮੇਰੇ ਇਹ ਗੱਲ ਸਮਝ ਨਹੀ ਪੈਦੀ ਕਿ ਅਜਿਹੇ ਬੇਗੈਰਤ ਲੋਕ ਐਸੀ ਘਿਨਾਉਣੀ ਹਰਕਤ ਕਰਨ ਤੋ ਬਾਅਦ ਆਪਣੀ ਮਾਂ,ਪਤਨੀ,ਭੈਣ,ਬੇਟੀ ਨਾਲ ਕੀ ਨਿਗਾਹਾ ਮਿਲਾਉਣ ਦੇ ਯੋਗ ਰਹਿ ਜਾਦੇ ਹੋਣਗੇ|ਕੀ ਆਪਣੇ ਘਰ ਦੀਆ ਔਰਤਾ ਨੰੂ ਕਿਸੇ ਗੱਲੋ ਵਰਜ ਸਕਣਗੇ|ਹੋਰ ਤਾਂ ਹੋਰ ਜੇਕਰ ਇੰਨਾ ਦੀ ਹੀ ਬੇਟੀ ਅੱਜ ਇੰਨਾ ਨੂੰ ਪੱੁਛੇ ਪਾਪਾ ਆਸਿਫਾ ਦੇ ਬਲਾਤਕਾਰੀ ਤੁਸੀ ਹੋ ਆਸਿਫਾ ਵਿੱਚੋ ਤਹਾਨੂੰ ਮੈ ਨਹੀ ਦਿਸੀ ਤਾਂ ਕੋਈ ਜਵਾਬ ਹੋਏਗਾ ਇੰਨਾ ਬੇਹਯਾ ਲੋਕਾ ਕੋਲ ਅਜਿਹੇ ਮਰੀ ਹੋਈ ਜਮੀਰ ਵਾਲੇ ਜਿਉਦੇ ਵੀ ਮਰਿਆ ਬਰਾਬਰ ਹੰੁਦੇ ਹਨ ਜੀ|ਹੁਣ ਕਿੱਥੈ ਗਈਆਂ ਹਨ ਸਾਡੀਆ ਸਰਕਾਰਾ,ਪੁਲਿਸ ਪ੍ਸ਼ਾਸਨ,ਕੁਨੰੂਨ,|ਮੇਰੇ ਹਿਸਾਬ ਨਾਲ ਇੰਨਾ ਗੰਦੀ ਨਾਲੀ ਦੇ ਕੀੜਿਆ ਕਲੰਕਤ ਦਰੰਦਿਆ ਨੰੂ ਕੜੀ ਤੋ ਕੜੀ ਸਜਾ ਹੋਵੋ|ਅੰਗ,ਅੰਗ ਕੱਟਿਆ ਜਾਵੇ ਤਾਂਕਿ ਕੋਈ ਹੋਰ ਅਜਿਹੀ ਘਿਣਾਉਨੀ ਹਰਕਤ ਕਰਨ ਬਾਰੇ ਸੋਚੇ ਤੱਕ ਵੀ ਨਾ|ਜੇਕਰ ਸਾਡੀਆ ਸਮੇ ਦੀਆ ਸਰਕਾਰਾ ਇੰਨਾ ਘੰੁਮਡੀਆ ਨੰੂ ਨਹੀ ਨੱਥ ਪਾ ਸਕਦੀਆ ਤਾਂ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਖਾਲਸਾ ਪੰਥ ਨੰੂ ਜਾਲਮਾ ਨੰੂ ਸੋਧਣ ਦੀ ਜਿੰਮੇਵਾਰੀ ਸੌਂਪ ਦੇਣ ਵੇਖੋ ਖਾਲਸੇ ਦਾ ਰੂਪ ਇੰਨਾ ਨੰੂ ਤਾਂ ਕੀ ਸਾਰੇ ਦੇਸ ਨੰੂ ਹੀ ਖਾਲਸ,ਸੁੱਧ,ਖਰਾ ਅਤੇ ਧੀਆਂ,ਭੈਣਾ ਦੀ ਇੱਜਤ ਦੇ ਰਖਵਾਲੇ ਬਣਾ ਦੇਸ ਵਿੱਚੋ ਸਾਰਾ ਕੋਹੜ ਹੀ ਖਤਮ ਕੀਤਾ ਜਾ ਸਕੇਗਾ|ਪਰ ਅਖੀਰ ਵਿੱਚ ਮੈ ਇਹੀ ਕਹਾਂਗੀ ਕਿਬੇਕਸੂਰੇ ਨੌਜਵਾਨਾ ਨੰੂ ਤਾ ਸਰਕਾਰਾ ਬਿਨਾ ਵ੍ਹਜਾ ਹੀ ਸਜਾਵਾ ਦੇ ਰਹੀਆ ਹਨ ਔਰ ਇੰਨਾ ਜਾਲਮਾ ਤੇ ਬਨਦੀ ਕਾਰਵਾਈ ਵੀ ਨਹੀ ਕਰੀ ਜਾ ਰਹੀ ਕਿਉ?ਅੱਜ ਆਸਿਫਾ ਦਾ ਪੀ੍ਵਾਰ ਕਿੰਨੇ ਮੰਦਭਾਗੇ ਸਮੇ ਵਿੱਚੋ ਗੁਜਰ ਰਿਹਾ ਹੈ ਜੀ ਅਜਿਹੀ ਹਾਲਤ ਵਿੱਚ ਸਾਡੀਆ ਸਰਕਾਰਾ ਦਾ ਫਰਜ ਬਣਦਾ ਹੈ ਪੀੜਤ ਪੀ੍ਵਾਰ ਦੀ ਮੱਦਦ ਕਰਨ ਤੇ ਜਾਲਮਾ ਨੰੂ ਸਜਾਵਾ ਦੇਣ ਨਹੀ ਤਾਂ ਫਿਰ ਆਸਿਫਾ ਜਿਹੀ ਮਾਸੂਮ ਕਲੀ ਦੇ ਕਾਤਲੋ ਇੱਥੋ ਤਾਂ ਬਚ ਕੇ ਨਿਕਲ ਜਾੳੋਗੇ ਪਰ ਪ੍ਮਾਤਮਤ ਦੀ ਕਚਿਹਰੀ ਵਿੱਚ ਬਖਸੇ ਨਹੀ ਜਾੳਗੇ|ਕਿਉਕਿ ਪ੍ਮਾਤਮਾ ਦੀ ਚੱਕੀ ਚੱਲਦੀ ਤਾਂ ਭਵੇ ਹੌਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ ਯਾਦ ਰੱਖਣਾ ਉੱਥੈ ਅਮਲਾ ਦੇ ਹੰੁਦੇ ਨੇ ਨਿਬੇੜੇ ਕਿਸੇ ਨਾ ਤੇਰੀ ਜਾਤ ਪੱੁਛਣੀ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.