20 ਮੲਈ ਦੀ ਸ਼ਾਹਕੋਟ ਰੈਲੀ ਵਿੱਚ ਫੀਲਡ ਵਰਕਰ ਵੱਡੇ ਪੱਧਰ ਤੇ ਸ਼ਾਮਿਲ ਹੋਣਗੇ –ਧਾਲੀਵਾਲ

0
333

ਮਾਨਸਾ 07 ਮਈ ( ਤਰਸੇਮ ਸਿੰਘ ਫਰੰਡ ) ਪੀ ਡਵਲਯੂ ਬੀ ਐਂਡ ਆਰ  ਫੀਲਡ ਐਂਡ ਵਰਕਸ਼ਾਪ ਵਰਕਰ
ਯੂਨੀਅਨ ਜਿਲ੍ਹਾ ਮਾਨਸਾ ਦੀ ਮੀਟਿੰਗ ਰਾਮ ਗੋਪਾਲ ਮੰਡੇਰ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ
ਮਾਨਸਾ ਵਿਖੇ ਹੋਈ ਜਿਸ ਵਿੱਚ ਸੂਬਾ ਆਗੂ ਸੁਖਮੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਲ
ਹੋਏ। ਮੀਟਿੰਗ ਵਿੱਚ ਸ਼।ਛ।ਛ। ਵੱਲੋਂ 20 ਮਈ ਨੂੰ ਸ਼ਾਹਕੋਟ ਕੀਤੀ ਜਾ ਰਹੀ ਰੈਲੀ ਵਿੱਚ ਜਿਲ੍ਹਾ
ਮਾਨਸਾ ਵੱਲੋਂ ਵੱਡੀ ਗਿਣਤੀ ਵਿੱਚ ਸ਼।W।ਣ। ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਅਗਵਾਈ ਹੇਠ
ਵਰਕਰ ਸ਼ਾਮਲ ਹੋਣਗੇ। ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਤੋਂ
ਮੁਕਰ ਜਾਣ ਦੇ ਕਾਰਨ ਜਿਮਨੀ ਚੋਣ ਸ਼ਾਹਕੋਟ ਵਿੱਚ ਰੋਸ ਰੈਲੀ ਕੀਤੀ ਜਾ ਰਹੀ ਹੈ। ਮੁਲਾਜਮ ਮੰਗ
ਕਰ ਰਹੇ ਹਨ ਕਿ 4—9—14 ਦਾ ਂ।ਙ।ਸ਼ ਲਾਭ ਦਿੱਤਾ ਜਾਵੇ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ
ਜਲਦੀ ਰਿਲੀਜ਼ ਕੀਤੀ ਜਾਵੇ, ਡੀ.ਏ. ਦੀਆਂ ਤਿੰਨ ਕਿਸ਼ਤਾਂ ਜਲਦੀ ਰਿਲੀਜ਼ ਕੀਤੀਆਂ ਜਾਣ, ਪਿਛਲਾ
22 ਮਹੀਨਿਆਂ ਦਾ ਬਕਾਇਆ ਦਿੱਤਾ ਜਾਵੇ, ਡੇਲੀਵੇਜ ਆਡਿਟ ਸੋਰਸ ਅਤੇ ਕੰਨਟੈਕਟ ਵੇਸ ਕਾਮਿਆਂ
ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਮੁਲਾਜਮਾਂ ਤੇ ਲਗਾਇਆ
ਗਿਆ 200 ਰੁਪਏ ਸਰਵਿਸ ਟੈਕਸ ਵਾਪਸ ਲਿਆ ਜਾਵੇ, ਜਲ ਸਪਲਾਈ ਸਕੀਮਾਂ ਨੂੰ ਠੇਕੇ ਤੇ ਦੇਣਾ ਬੰਦ
ਕੀਤਾ ਜਾਵੇ, ਪਿੰਡ ਉੱਭਾ ਵਿਖੇ ਮੋਹਿਤ ਜੇ.ਈ. ਨਾਲ ਬਦਸਲੂਕੀ ਕਰਨ ਵਾਲਿਆਂ ਤੇ ਪਰਚਾ ਦਰਜ
ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਜਲ ਸਪਲਾਈ ਸਕੀਮ ਨੂੰ ਸਰਕਾਰ ਖੁਦ ਆਪਣੇ ਪ੍ਰਬੰਧ ਹੇਠ
ਚਲਾਵੇ, ਮੀਟਿੰਗ ਵਿੱਚ ਲਖਵਿੰਦਰ ਸਿੰਘ ਲੱਧੂਵਾਸ, ਮੱਖਣ ਸਿੰਘ ਉੱਡਤ, ਨਛੱਤਰ ਸਿੰਘ, ਬਹਾਦਰ
ਸਿੰਘ ਦਲੇਲਵਾਲਾ, ਪ੍ਰਗਟ ਸਿੰਘ ਬਰਨਾਲਾ ਆਦਿ ਨੇ ਭਾਗ ਲਿਆ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.