Breaking News

ਪੁਰਾਣੀ ਸਬਜੀ ਮੰਡੀ ਰੋੜ ਦਾ ਕੰਮ ਸ਼ੁਰੂ ,,ਵਾਰਡ ਵਾਸੀਆਂ ਨੇ ਕੀਤੀ ਰਾਹਤ ਮਹਿਸੂਸ

ਮਾਨਸਾ (ਤਰਸੇਮ ਸਿੰਘ ਫਰੰਡ  ) ਲੰਮੇ ਸਮੇਂ ਤੋਂ ਪੈ੍ਰਸ਼ਾਨੀਆ  ਵਿੱਚੋਂ ਦੀ ਲੰਘ ਰਹੇ ਵਾਰਡ
ਨੰਬਰ ਨਵਾ 14 ਅਤੇ ਪੁਰਾਣਾ 04 ਦੇ ਵਾਸੀਆਂ ਨੂੰ ਉਸ ਸਮੇਂ ਸੁੱਖ ਦਾ ਸਾਹ ਮਿਲਿਆ ਜਦੋਂ ਨਗਰ
ਕੌਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਸੜਕ ਦਾ ਕੰਮ ਚਾਲੂ ਕਰਵਾ ਦਿੱਤਾ। ਇਸ ਪੂਰੇ ਮਾਮਲੇ
ਦੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਜਨਰਲ ਸੈਕਟਰੀ ਇੰਟਕ ਸੁਖਵਿੰਦਰ ਸਿੰਘ ਹਨੀ ਨੇ ਦੱਸfਆ ਕਿ
ਨਗਰ ਕੌਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪਾ ਦੇ
ਯਤਨਾਂ ਸਦਕਾ ਪਿਛਲੇ ਲੰਮੇ ਸਮੇਂ ਤੋਂ ਪੁਰਾਣੀ ਸਬਜੀ ਮੰਡੀ ਰੋਡ ਵਾਰਡ ਨੰ: 14 ਜਿਹੜਾ ਕਿ
ਪਹਿਲਾ ਵਾਰਡ ਨੰ: 04 ਹੁੰਦਾ ਸੀ ਦੀਆਂ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਸੀ ਦਾ ਕੰਮ ਜਿਸ
ਵਿੱਚ ਸੀਵਰੇਜ ਤੇ ਸੜਕਾਂ ਆਦਿ ਦਾ ਕੰਮ ਪ੍ਰਧਾਨ ਦੇ ਯਤਨਾਂ ਨਾਲ ਚਾਲੂ ਕਰਵਾ ਦਿੱਤਾ ਗਿਆ ਹੈ।
ਇਸ ਕੰਮ ਦੇ ਸੁਰੂ ਹੋਣ ਨਾਲ ਪੂਰੇ ਵਾਰਡ ਵਾਸੀਆਂ ਵਿੱਚ ਖੁਸੀ ਪਾਈ ਜਾ ਰਹੀ ਹੈ। ਵਾਰਡ
ਵਾਸੀਆਂ ਨੇ ਕੰਮ ਚਾਲੂ ਕਰਨ ਤੇ ਪ੍ਰਧਾਨ ਮਨਦੀਪ ਸਿੰਘ ਗੋਰਾ ਤੇ ਮੀਤ ਪ੍ਰਧਾਨ ਗੁਰਦੀਪ ਸਿੰਘ
ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਅੰਮ੍ਰਿਤਪਾਲ, ਕਾਲੂ ਸਿੰਘ, ਜਸਮੇਲ ਮਿਸਤਰੀ, ਬਲਕਾਰ ਸਿੰਘ
ਧਾਲੀਵਾਲ ਤੇ ਮਹਿੰਦਰ ਜੈਨ, ਗੋਰਾ ਸੰਧੂ, ਜਗਸੀਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.