-ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ ਸਭ ਤੋਂ ਵਧੀਆ ਸਾਧਨ ਹੈ : ਡਿਪਟੀ ਕਮਿਸ਼ਨਰ

0
425
ਮਾਨਸਾ, 21 ਜੂਨ (ਤਰਸੇਮ ਸਿੰਘ ਫਰੰਡ) : ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ ਸਭ ਤੋਂ
ਵਧੀਆਂ ਸਾਧਨ ਹੈ। ਸਿਹਤ ਦੀ ਤੰਦਰੁਸਤੀ ਅਤੇ ਨਿਰੋਗ ਜੀਵਨ ਲਈ ਸਭ ਨੂੰ ਯੋਗ ਅਪਨਾਉਣਾ ਚਾਹੀਦਾ
ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਅੰਤਰ ਰਾਸ਼ਟਰੀ ਯੋਗ
ਦਿਵਸ ਮੌਕੇ ਕੀਤਾ। ਕੈਂਪ ਦਾ ਉਦਘਾਟਨ ਸ੍ਰੀ ਧਾਲੀਵਾਲ ਨੇ ਸ਼ਮਾਂ ਰੌਸ਼ਨ ਕਰਦੇ ਹੋਏ ਕੀਤਾ।  ਇਸ
ਉਪਰੰਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਭਾਸ਼ਣ ਦੇ ਲਾਈਵ ਪ੍ਰਸਾਰਨ ਤੋਂ ਬਾਅਦ ਯੋਗ
ਕੈਂਪ ਦੀ ਸ਼ੁਰੂਆਤ ਕੀਤੀ ਗਈ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਯੋਗ ਆਸਣ ਨਾਲ ਸਾਡੇ ਸਰੀਰ ਨੂੰ ਸ਼ਕਤੀ ਅਤੇ ਮਨ ਨੂੰ ਸ਼ਾਤੀ
ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਹਰੇਕ ਮਨੁੱਖ ਦੀ ਜ਼ਿੰਦਗੀ
ਰੁਝੇਵਿਆਂ ਭਰੀ ਹੈ, ਜਿਸ ਨਾਲ ਉਹ ਤਣਾਅ ਅਤੇ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵਿੱਚ
ਘਿਰਿਆ ਹੋਇਆ ਹੈ, ਜਿਸ ਕਾਰਨ ਹਰੇਕ ਵਿਅਕਤੀ ਨੂੰ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਫੁਰਸਤ ਦੇ
ਪਲ ਕੱਢ ਕੇ ਯੋਗ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਯੋਗ ਦੇ ਕਈ ਆਸਣਾਂ ਨਾਲ ਗੰਭੀਰ
ਬਿਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ।
ਇਸ ਮੌਕੇ ਯੋਗ ਗੁਰੂ ਦੀਪ ਚੰਦ ਨੇ ਵੱਖ ਵੱਖ ਆਸਣਾਂ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ
ਮਾਨਸਾ ਜਿਲ੍ਹੇ ਵਿੱਚ ਯੋਗ ਸਬੰਧੀ ਚੱਲੀ ਲਹਿਰ ਕਾਰਨ ਹੁਣ ਤੱਕ ਹਜ਼ਾਰਾਂ ਲੋਕ ਯੋਗ ਆਸਣ ਕਰਕੇ
ਕਈ ਬੀਮਾਰੀਆ ਤੋਂ ਛੁਟਕਾਰਾ ਪਾ ਕੇ ਤੰਦਰੁਸਤ ਹੋ ਚੁੱਕੇ ਹਨ। ਮਾਨਸਾ ਦੇ ਲੋਕਾਂ ਦੀ ਸ਼ਲਾਘਾ
ਕਰਦੇ ਹੋਏ ੳਨ੍ਹਾ ਕਿਹਾ ਕਿ ਜਿਲ੍ਹਾ ਮਾਨਸਾ ਯੋਗ ਕਰਨ ਵਿਚ ਪਹਿਲੇ ਨੰਬਰ ਤੇ ਹੈ। ਜਿਲ੍ਹੇ
ਵਿੱਚ ਯੋਗ ਦਾ ਪ੍ਰਚਾਰ ਜਾਰੀ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਯੋਗ ਨਾਲ ਜੋੜਨ ਲਈ ਪ੍ਰੇਰਿਤ
ਕੀਤਾ ਜਾਵੇਗਾ, ਤਾਂ ਜੋ ਲੋਕ ਯੋਗ ਆਸਣਾਂ ਰਾਹੀਂ ਤੰਦਰੁਸਤ ਜੀਵਨ ਬਤੀਤ ਕਰ ਸਕਣ। ਇਸ ਮੌਕੇ
ਦੀਪ ਚੰਦ ਨੇ ਕੈਂਪ ਵਿਚ ਹਾਜ਼ਰ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਸਣ ਕਰਵਾਏ।
ਇਸ ਦੌਰਾਨ ਐਸ.ਐਸ.ਪੀ ਸ੍ਰੀ ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਯੋਗ ਕਰਨ ਨਾਲ ਸਰੀਰ
ਨੂੰ ਤਾਜ਼ਗੀ ਅਤੇ ਤੰਦਰੁਸਤੀ ਮਿਲਦੀ ਹੈ ਜਿਸ ਕਾਰਨ ਪੂਰਾ ਦਿਨ ਸਰੀਰ ਚੁਸਤ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਨਿਰੋਗੀ ਜੀਵਨ ਲਈ ਯੋਗ ਸਹਾਈ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਵਿਚ
ਸ਼ਮੂਹਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਯੋਗ ਮਾਹਿਰ ਦੀਪ ਚੰਦ ਵੱਲੋਂ ਨਹਿਰੂ ਯੁਵਾ ਕੇਂਦਰ
ਨੂੰ ਉਨ੍ਹਾਂ ਵੱਲੋਂ ਸਮਾਜ ਨੂੰ ਦਿੱਤੀਆ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ
ਪ੍ਰਕਾਸ਼, ਸਹਾਇਕ ਕਮਿਸ਼ਨਰ (ਜ) ਸ਼ਿਕਾਇਤਾਂ ਸ੍ਰੀ ਦੀਪਕ ਰੁਹੇਲਾ, ਡੀ.ਐਸ.ਪੀ. ਸ੍ਰੀ ਕਰਨਵੀਰ
ਸਿੰਘ, ਜਿਲ੍ਹਾ ਯੂਥ ਕੋੁਆਰਡੀਨੇਟਰ ਪਰਮਜੀਤ ਸੋਹਲ, ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ,
ਪ੍ਰੋਗਰਾਮ ਦੇ ਨੋਡਲ ਅਧਿਕਾਰੀ  ਡਾ. ਬਲਦੇਵ ਰਾਜ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ
ਰਘਬੀਰ ਸਿੰਘ ਮਾਨ, ਸਮਾਜ ਕਲਿਆਣ ਰੇਲਵੇ ਕਲੱਬ ਦੇ ਪ੍ਰਧਾਨ ਸੱਤਪਾਲ ਬਾਂਸਲ, ਐਡਵਾਈਜ਼ਰ ਸ਼੍ਰੀ
ਪ੍ਰੇਮ ਸਿੰਘ ਮਿੱਤਲ, ਡਾ. ਵਿਜੇ ਸਿੰਗਲਾ, ਬਲਵਿੰਦਰ ਬਾਂਸਲ, ਅਜੈ ਕੁਮਾਰ, ਬਲਜੀਤ ਕੌਰ, ਮਨੀ
ਸ਼ਰਮਾ, ਸ੍ਰੀ ਹਰਦੇਵ ਉੱਭਾ, ਸ੍ਰੀ ਸੂਰਜ ਕੁਮਾਰ ਛਾਬੜਾ ਤੋ ਇਲਾਵਾ ਵੱਖ-ਵੱਖ ਕਲੱਬਾਂ ਦੇ
ਮੈਬਰ ਅਤੇ ਸਹਿਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.