ਕਰਜਾ ਮੁਕਤੀ ਮੋਰਚੇ 22 ਤੋਂ  26 ਤੱਕ ਲਾਏ ਜਾਣਗੇ

0
520
ਮਾਨਸਾ ( ਤਰਸੇਮ ਫਰੰਡ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਮੁੱਚੇ ਪੰਜਾਬ
ਦੇ ਡੀ.ਸੀ. ਦਫ਼ਤਰਾਂ ਅੱਗੇ 22 ਜਨਵਰੀ ਤੋਂ 26 ਜਨਵਰੀ ਤੱਕ ਦਿਨ ਰਾਤ ਦੇ ਪੱਕੇ ਕਰਜਾ ਮੁਕਤੀ
ਮੋਰਚੇ ਲਾਏ ਜਾਣਗੇ। ਇਸ ਦੀ ਤਿਆਰੀ ਵਜੋਂ ਮਾਨਸਾ ਜਿਲ੍ਹੇ ਦੇ ਬਲਾਕ ਭੀਖੀ ਦੇ ਪਿੰਡ ਖੀਵਾ
ਕਲਾਂ, ਖੀਵਾ ਖੁਰਦ, ਅਤਲਾ ਖੁਰਦ, ਅਤਲਾ ਕਲਾਂ, ਮਾਖਾ ਚਹਿਲਾਂ, ਭੁਪਾਲ ਅਤੇ ਅਲੀਸ਼ੇਰ ਕਲਾਂ,
ਅਲੀਸ਼ੇਰ ਖੁਰਦ ਵਿੱਚ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ
ਜਿਲ੍ਹਾ ਜਨਰਲ ਸਕੱਤਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਜੋ
ਲੋਕਾਂ ਨਾਲ ਕਰਜਾ ਮੁਆਫੀ ਹਰੇਕ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ, ਕਰਜਾ ਕੁਰਕੀ ਖਤਮ,
ਫਸਲਾਂ ਦੇ ਲਾਹਵੰਦ ਭਾਅ, ਖੁਦਕੁਸ਼ੀ ਪਰਿਵਾਰਾਂ ਦਾ ਸਾਰਾ ਕਰਜਾ ਮੁਆਫ ਅਤੇ ਇੱਕ ਜੀਅ ਨੂੰ
ਨੌਕਰੀ, ਪੈਨਸ਼ਨਾਂ ਅਤੇ ਸ਼ਗਨ ਸਕੀਮਾਂ ਚੋਖੀਆਂ ਕਰਨ ਜਿਹੇ ਵਾਅਦੇ ਗੁੱਟਕਾ ਸਾਹਿਬ ਚੁੱਕ ਕੇ
ਸਹੁੰ ਖਾਦੀ ਸੀ ਉਹ ਸਾਰੇ ਵਾਅਦਿਆਂ ਦੀ ਉਦੋਂ ਫੂਕ ਨਿਕਲ ਗਈ ਜਦੋਂ ਬਠਿੰਡਾ ਵਾਲਾ ਥਰਮਲ ਬੰਦ
ਕਰਕੇ ਦਿੱਤੀਆਂ ਨੌਕਰੀਆਂ ਵੀ ਖੋਹ ਲਈਆਂ ਅਤੇ ਭੀਖੀ ਬਲਾਕ ਦੇ ਪ੍ਰਧਾਨ ਸਾਧੂ ਸਿੰਘ ਅਲੀਸ਼ੇਰ
ਨੇ ਸਮੁੱਚੇ ਲੋਕਾਂ ਨੂੰ ਪੱਕੇ ਮੋਰਚੇ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ ਕੀਤੀ। ਇਹਨਾਂ
ਰੈਲੀਆਂ ਨੂੰ ਭੀਖੀ ਬਲਾਕ ਜਨਰਲ ਸਕੱਤਰ ਬੱਲਮ ਸਿੰਘ ਫਫੜੇ, ਬਲਾਕ ਦੇ ਖਜਾਨਜੀ ਭੋਲਾ ਸਿੰਘ
ਮਾਖਾ ਨੇ ਵੀ ਸੰਬੋਧਨ ਕੀਤਾ। ਇਨਕਲਾਬੀ ਗੀਤ ਅਜਮੇਰ ਸਿੰਘ ਅਕਲੀਆ ਦੇ ਪੇਸ਼ ਕੀਤੇ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.