ਪੰਜਾਬ ਵਾਸੀਆਂ ਨੂੰ 26 ਦੇ ਜਸਨਾਂ ਦੇ ਬਾਈਕਾਟ ਦਾ ਸੱਦਾ।

0
355

ਰਾਮਪੁਰਾ ਫੂਲ 24 ਜਨਵਰੀ ( ਦਲਜੀਤ ਸਿੰਘ ਸਿਧਾਣਾ ) ਪੰਜਾਬ ਦੀ ਧਰਤੀ ਨੂੰ ਭਾਰਤੀ ਹਿੰਦੂਤਵ
ਹਕੂਮਤ ਤੋ ਅਜਾਦ ਕਰਵਾਉਣ ਲਈ  ਦਹਾਕਿਆਂ ਤੋ ਜੱਦੋ ਜਹਿਦ ਕਰ ਰਹੀ ਜੰਥੇਬੰਦੀ ਦਲ ਖਾਲਸਾ
ਪੰਜਾਬ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਅੱਜ ਇੱੱਥੇ ਪੱਤਰਕਾਰਾ ਨਾਲ
ਗੱਲਬਾਤ ਕਰਦਿਆਂ ਪੰਜਾਬ ਵਾਸੀਆਂ ਅਪੀਲ ਕੀਤੀ ਹੈ ਕਿ ਉਹ ਭਾਰਤ ਵੱਲੋ 26 ਜਨਵਰੀ ਨੂੰ ਮਨਾਏ
ਜਾਦੇ ਗਣਤੰਤਰ ਦਿਵਸ਼ ਦੇ ਜਸਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਕਿਉਕਿ ਭਾਰਤੀ ਸੰਵਿਧਾਨ,
ਰਾਸ਼ਟਰੀ ਗੀਤ ਤੇ ਤਿਰੰਗਾ ਝੰਡਾ ਸਿੱਖਾਂ ਲਈ ਬੇਗਾਨੇ ਹਨ। ਉਹਨਾਂ ਅੱਗੇ ਕਿਹਾ ਕਿ ਸਿੱਖ ਕੌਮ
ਦਾ ਸਵੈ ਨਿਰਣੇ ਦਾ ਹੱਕ ਖੋਹਿਆਂ ਜਾ ਰਿਹਾ ਹੈ ਕਿਉਕਿ ਯੂ ਐਨ ਓ ਵੱਲੋਂ ਇਸ ਨੂੰ ਮਾਨਤਾ ਮਿਲ
ਚੁੱਕੀ ਹੈ ਪਰਤੂੰ ਭਾਰਤ ਦੀ ਹਿੰਦੂਤਵੀ ਹਕੂਮਤ ਇਸ ਤੋ ਇਨਕਾਰ ਕਰ ਰਹੀ ਹੈ ਜੋ ਸਿੱਖ ਕੌਮ ਨਾਲ
ਸਰਾਸਰ ਧੱਕੇਸਾਹੀ ਹੈ। ਉਹਨਾਂ ਕਿਹਾ ਕਿ ਅੱਜ ਲੋੜ ਹੈ ਪੰਜਾਬ ਨੂੰ ਭਾਰਤ ਤੋਂ ਮੁਕਤੀ ਪ੍ਰਾਪਤ
ਕਰਨ ਦੀ ਤੇ ਆਜਾਦ ਹੋਣ ਦੀ ਇਸ ਲਈ ਦਲ ਖਾਲਸਾ ਪੰਜਾਬ ਵੱਲੋਂ ਆਜਾਦੀ ਦੀ ਜੱਦੋ ਜਹਿਦ ਲਈ ਤੇ
ਪੰਜਾਬ ਨੂੰ ਭਾਰਤ ਤੋ ਮੁਕਤ ਕਰਵਾਉਣ ਲਈ 26 ਜਨਵਰੀ ਨੂੰ  ਜਿਲ੍ਹਾ ਮਾਨਸਾ ਵਿਖੇ ਰੋਸ
ਮੁਜਾਹਰਾਂ ਕੱਢਿਆ ਜਾ ਰਿਹਾ ਹੈ । ਇਸ ਰੋਸ ਮੁਜਾਹਰੇ ਨੂੰ ਕਾਮਯਾਬ ਕਰਨ ਲਈ ਬੀਤੇ ਕਈ ਦਿਨਾਂ
ਤੋ ਦਲ ਖਾਲਸਾ ਵੱਲੋਂ ਜਿਲ੍ਹਾ  ਮਾਨਸਾ, ਬਠਿੰਡਾ ਅਤੇ ਬਰਨਾਲਾ ਵਿਖੇ ਸਿੱਖ ਨੌਜਵਾਨਾਂ ਨਾਲ
ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਸਿੱਖ ਨੌਜਵਾਨਾਂ ਵੱਲੋ ਭਰਵਾਂ ਹੁੰਗਾਰਾ
ਮਿਲ ਰਿਹਾ ਹੈ । ਇਸ ਤੋ ਇਲਾਵਾ ਦਲ ਖਾਲਸਾ ਵੱਲੋਂ  ਮਿਤੀ 28 ਜਨਵਰੀ ਨੂੰ ਅਮ੍ਰਿਤਸਰ ਵਿਖੇ
ਇੱਕ ਕਨਵੈਨਸ਼ਨ ਕੀਤੀ ਜਾ ਰਹੀ ਹੈ । ਇਸ ਕਨਵੈਨਸ਼ਨ ਦਾ ਮੁੱਖ ਵਿਸਾ  ਸਵੈ ਨਿਰਣੇ ਦਾ ਹੱਕ – ਯੂ
ਐਨ ਓ ਵੱਲੋ ਮਾਨਤਾਂ ,,ਭਾਰਤ ਵੱਲੋਂ ਇਨਕਾਰ ਹੋਵੇਗਾ। ਉਹਨਾਂ ਕਿਹਾ ਕੇ ਇਹ ਦੋਵੇਂ ਸਮਾਗਮ ਦਲ
ਖਾਲਸਾ ਵੱਲੋ ਸਿੱਖ ਨੌਜਵਾਨਾਂ ਦੀ ਲਾਮਵੰਦੀ ਕਰਕੇ ਪੰਜਾਬ ਦੀ ਧਰਤੀ  ਭਾਰਤੀ ਹਿੰਦੂਤਵੀਆਂ ਤੋ
ਅਜ਼ਾਦ ਕਰਵਾਈ ਜਾਵੇਗੀ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.