ਸਿੱਖੀ ਦੇ ਭੇਸ ਵਿੱਚ ਲੁਕੇ ਡੇਰੇਦਾਰ ਵਲੋਂ ਇਲਾਜ ਦੇ ਨਾਮ ਤੇ ਨਾਬਾਲਿਗ ਲੜਕੇ ਦੀ ਕੁੱਟਮਾਰ ਦਾ । ਮਾਮਲਾ ਦਰਜ

0
390

ਜੰਡਿਆਲਾ ਗੁਰੂ 27 ਜਨਵਰੀ ਵਰਿੰਦਰ ਸਿੰਘ :- ਪਹਿਲਾਂ ਹੀ ਲੋਕਾਂ ਦਾ ਸ਼ੋਸ਼ਣ ਕਰਕੇ ਅਤੇ ਸੱਚਾ
ਸੌਦਾ ਦੇ ਨਾਮ ਤੇ ਡੇਰਾ ਚਲਾਉਣ ਵਾਲੇ ਇਕ ਡੇਰੇਦਾਰ ਨੂੰ ਆਪਣੀਆਂ ਕਰਤੂਤਾਂ ਕਰਕੇ ਜੇਲ ਦੀ
ਹਵਾ ਖਾਣੀ ਪੈ ਰਹੀ ਹੈ ਅਤੇ ਇਸ ਪਾਖੰਡੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਸ਼ਰਬਤ
ਵਰਗਾ ਪਾਣੀ ਬਣਾਕੇ ਉਸਨੂੰ ਅੰਮ੍ਰਿਤ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ । ਪਰ ਹੁਣ ਸਿੱਖੀ ਦੇ
ਭੇਸ ਵਿੱਚ ਲੁਕੇ ਹੀ ਕੁਝ ਪਾਖੰਡੀ ਹਮ ਚਾਕਰ ਗੋਬਿੰਦ ਦੇ ਨਾਮ ਹੇਠ ਡੇਰੇ ਚਲਾਕੇ ਲੋਕਾਂ ਨੂੰ
ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਭਾਈ ਬਲਬੀਰ ਸਿੰਘ ਮੁੱਛਲ ਮੁੱਖੀ ਸ਼੍ਰੀ ਗੁਰੂ
ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਅਤੇ ਪੁਲਿਸ ਸਟੇਸ਼ਨ
ਥਾਣਾ ਜੰਡਿਆਲਾ ਗੁਰੂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਪਤਨੀ ਕਰਮ ਸਿੰਘ ਕੌਮ
ਮਜਬੀ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆਂ ਨੇ ਦੱਸਿਆ ਕਿ ਉਸਦਾ ਛੋਟਾ ਲੜਕਾ ਬਲਜਿੰਦਰ ਸਿੰਘ
ਉਮਰ ਕਰੀਬ 16-17 ਸਾਲ ਦਿਮਾਗੀ ਤੋਰ ਤੇ ਪਰੇਸ਼ਾਨ ਰਹਿੰਦਾ ਸੀ ਸਾਨੂੰ ਕਿਸੇ ਨੇ ਦੱਸਿਆ ਕਿ
ਅੱਡਾ ਡੱਡੂਆਨਾ ਕੋਲ ਹੱਮ ਚਾਕਰ ਗੋਬਿੰਦ ਦੇ ਨਾਮ ਹੇਠ ਇਕ ਡੇਰਾ ਹਰਸਿਮਰਨਜੀਤ ਸਿੰਘ ਅਤੇ
ਮਹਾਬੀਰ ਸਿੰਘ ਦੋਵੇ ਭਰਾ ਚਲਾ ਰਹੇ ਹਨ ਅਤੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨ ਦਾ
ਦਾਅਵਾ ਕਰ ਰਹੇ ਹਨ । ਰਾਜਵਿੰਦਰ ਕੌਰ ਨੇ ਦੱਸਿਆ ਕਿ ਮੈਂ ਜਦ ਆਪਣੇ ਬੇਟੇ ਨੂੰ ਪਤੀ ਨਾਲ ਉਥੇ
ਲੈਕੇ ਗਈ ਤਾਂ ਪਹਿਲਾਂ 3 ਐਤਵਾਰ ਜਾਣ ਤੋਂ ਬਾਅਦ ਚੌਥੇ ਐਤਵਾਰ ਸਤਿਸੰਗ ਦੌਰਾਨ ਮੇਰੇ ਲੜਕੇ
ਨੂੰ ਇਕੱਲੇ ਇਕ ਟੈਂਟ ਵਿਚ ਦੋ ਸੇਵਾਦਾਰ ਲੈ ਗਏ । ਜਿਥੇ ਕਾਫੀ ਦੇਰ ਵਾਪਸੀ ਨਾ ਹੋਣ ਤੋਂ
ਬਾਅਦ ਜਦ ਮੈਂ ਆਪਣੇ ਪਤੀ ਨਾਲ ਗਈ ਤਾਂ ਮੇਰੇ ਦੇਖਕੇ ਹੋਸ਼ ਉਡ ਗਏ ਕਿ ਮੇਰੇ ਲੜਕੇ ਨੂੰ ਬੁਰੀ
ਤਰ੍ਹਾ ਚੁਮਟਿਆ ਨਾਲ ਕੁੱਟਿਆ ਜਾ ਰਿਹਾ ਸੀ ਅਤੇ ਉਸਦੇ ਸਰੀਰ ਤੇ ਮਾਰ ਕੁਟਾਈ ਦੇ ਨਿਸ਼ਾਨ ਅਤੇ
ਖੂਨ ਵਹਿ ਰਿਹਾ ਸੀ । ਮੌਕੇ ਤੇ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਇਸ ਵਿਚੋਂ ਗੈਬੀ
ਸ਼ਕਤੀ ਕਢ ਰਹੇ ਹਾਂ । ਲੜਕੇ ਦੀ ਮਾਂ ਨੇ ਦੱਸਿਆ ਕਿ ਮੈ ਜਦ ਰੋਲਾ ਪਾਇਆ ਤਾਂ ਸੰਗਤ ਵਿਚੋਂ
ਲੋਕਾਂ ਨੇ ਸਾਡੀ ਮਦਦ ਕਰਕੇ  ਮੌਕੇ ਤੇ ਤੁਰੰਤ ਲੜਕੇ ਨੂੰ ਅੰਮ੍ਰਿਤਸਰ ਸਰਕਾਰੀ ਹਸਪਤਾਲ
ਦਾਖਿਲ ਕਰਵਾਇਆ । ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ । ਸਤਿਕਾਰ ਕਮੇਟੀ ਦੇ ਧਿਆਨ ਵਿਚ
ਇਹ ਮਾਮਲਾ ਆਉਣ ਤੋਂ ਬਾਅਦ ਅਤੇ ਡੇਰੇ ਖਿਲਾਫ ਰੋਸ ਕਰਨ ਪ੍ਰਦਰਸ਼ਨ ਕਰਨ ਤੇ ਪੁਲਿਸ ਵਲੋਂ
ਕਾਰਵਾਈ ਦੌਰਾਨ ਦੋਸ਼ੀਆਂ ਹਰਸਿਮਰਨਜੀਤ ਸਿੰਘ, ਮਹਾਬੀਰ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ
ਖਿਲਾਫ ਪਰਚਾ ਨੰਬਰ 13 ਧਾਰਾ 323, 342, 506, 34 ਅਧੀਨ ਮਾਮਲਾ ਦਰਜ ਕਰ ਲਿਆ ਹੈ । ਡੇਰੇ
ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਸਤਿਕਾਰ ਕਮੇਟੀ ਦੇ ਹੋਰਨਾਂ ਸਿੰਘਾਂ ਤੋਂ ਇਲਾਵਾ ਤਰਲੋਚਨ
ਸਿੰਘ ਸੋਹਲ, ਨਿਸ਼ਾਨ ਸਿੰਘ ਸਿਆਲਕਾ , ਸੁਖਜੀਤ ਸਿੰਘ ਖੋਸੇ, ਹਰਜਿੰਦਰ ਸਿੰਘ ਬਾਜੇਕੇ, ਕਰਤਾਰ
ਸਿੰਘ, ਅਵਤਾਰ ਸਿੰਘ, ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.