ਭਾਰਤੀ ਭਾਈਚਾਰੇ ਨੇ ਟੋਰਾਂਟੋ ਵਿੱਚ ਵੀ ਭਾਰਤੀ ਗਣਤੰਤਰ ਦਿਵਸ ਮਨਾਇਆ ਉਨਟਾਰੀਓ ਸੂਬੇ ਦੇ ਟੋਰਾਂਟੋ ਦੇ ਜਨਰਲ ਕੌਨਸੋਲੇਟ ਦਫ਼ਤਰ ਵਿੱਚ ਵੀ ਭਾਰਤੀ ਭਾਈਚਾਰੇ ਖਾਸ਼ਕਰ

0
416

ਭਾਰਤੀ ਭਾਈਚਾਰੇ ਨੇ ਟੋਰਾਂਟੋ ਵਿੱਚ ਵੀ ਭਾਰਤੀ ਗਣਤੰਤਰ ਦਿਵਸ ਮਨਾਇਆ
ਉਨਟਾਰੀਓ ਸੂਬੇ ਦੇ ਟੋਰਾਂਟੋ ਦੇ ਜਨਰਲ ਕੌਨਸੋਲੇਟ ਦਫ਼ਤਰ ਵਿੱਚ ਵੀ ਭਾਰਤੀ ਭਾਈਚਾਰੇ ਖਾਸ਼ਕਰ
ਪੰਜਾਬੀਆਂ ਵੱਲੌਂ ਗਣਤੰਤਰ ਦਿਵਸ ਖੁਸ਼ੀ,ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਸੰਬੰਧੀ
ਜਾਣਕਾਰੀ ਦਿੰਦਿਆਂ ਟਰਾਂਟੋ ਤੋਂ ਹਰਜੀਤ ਸਿੰਘ ਜੰਜੂਆ ਸਾਂਝਾ ਵਿਰਸਾ ਰੇਡੀਓ ਨੇ ਦੱਸਿਆ ਕਿ
ਇਸ ਸਮਾਗਮ ਵਿੱਚ  ਜਨਰਲ ਕੌਨਸੋਲੇਟ ਸ੍ਰੀ ਦਿਨੇਸ਼ ਭਾਟੀਆ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ
ਕੀਤੀ ਅਤੇ ਇਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਆਪਣੇ ਕਰਕਮਲਾਂ ਨਾਲ ਨਿਭਾਈ।ਇਸ ਸਮਾਗਮ ਵਿੱਚ
ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।ਸ੍ਰੀ ਭਾਟੀਆ, ਉਹਨਾਂ
ਦੀ ਧਰਮਪਤਨੀ ਸ਼੍ਰੀਮਤੀ ਭਾਟੀਆ, ਉਹਨਾਂ ਦਾ ਸਮੁੱਚਾ ਸਮੂਹ ਸਟਾਫ ਵੀ ਇਸ ਸਮਾਜਿਕ ਸਮਾਰੋਹ
ਵਿਚ ਤਸ਼ਰੀਫ ਲਿਆਏ ਸਨ।ਸਮਾਗਮ ਵਿੱਚ ਆਏ ਹੋਏ ਹਜਾਰਾਂ ਲੋਕਾਂ ਨੇ ਭਾਰਤੀ ਰਾਸ਼ਟਰੀ ਗਾਨ “ਜਨ ਗਨ
ਮਨ…” ਵਿੱਚ ਸ਼ਾਮਲ ਹੋਕੇ ਦੇਸ਼ ਭਗਤੀ ਦੇ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ
ਉਤੇ ਭਾਰਤ ਦੇ ਸਾਬਕਾ ਅਧਿਕਾਰੀ, ਅਮਿ੍ਂਤ ਮਾਂਗਟ (ਐਮ ਪੀ ਪੀ) ਬ੍ਰੈਂਪਟਨ ਵੀ ਸਮਾਗਮ ਵਿੱਚ
ਉਚੇਚੇ ਤੌਰ ਤੇ ਸ਼ਿਰਕਤ ਲਿਆਏ।  ਇਸ ਮੌਕੇ ਗੁਰੂ ਤੇਗ ਬਹਾਦਰ ਸਕੂਲ ਬ੍ਰੈਂਪਟਨ ਦੇ ਬੱਚਿਆ ਨੇ
“ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ।”
ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੋਕੇ ਸ੍ਰੀ ਦਿਨੇਸ਼ ਭਾਟੀਆ ਮੁੱਖ ਮਹਿਮਾਨ
ਨੇ ਆਪਣੇ ਸੰਬੋਧਨ ਵਿੱਚ ਪ੍ਰਵਾਸੀ ਭਾਰਤੀਆ ਨੂੰ ਭਾਰਤ ਦੀ ਖੁਸ਼ਹਾਲੀ ਅਤੇ ਆਰਥਿਕ ਮਜਬੂਤੀ ਲਈ
ਭਾਰਤ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਤਾਂ ਦੇਸ਼ ਵਿੱਚੋਂ ਬੇਰੁਜ਼ਗਾਰੀ ਵਰਗੀ ਲਾਹਣਤ ਨੂੰ
ਮਨਫੀ ਕੀਤਾ ਜਾ ਸਕੇ ।ਉਹਨਾਂ ਭਾਰਤ ਸਰਕਾਰ ਦੀਆ ਪ੍ਰਾਪਤੀਆ ਦੱਸਦਿਆਂ ਪ੍ਰਵਾਸੀ ਭਾਰਤੀਆਂ ਨੂੰ
ਦੇਸ਼ ਆਰਥਿਕ ਵਿਕਾਸ ਲਈ ਹੰਭਲਾ ਮਾਰਨ ਦੀ ਲੋੜ ਉੱਤੇ ਜ਼ੋਰ ਦਿੱਤਾ।ਇਸ ਸਮੇਂ ਸੱਭਿਆਚਾਰਕ
ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਭਾਟੀਆ ਨੇ ਸਕੂਲ ਦੇ ਬੱਚਿਆਂ
ਅਤੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਿਨਤ ਵੀ ਕੀਤਾ। ਸ੍ਰੀ ਜੰਜੂਆ ਨੇ ਦੱਸਿਆ
ਕਿ ਪੰਜਾਬੀ ਭਾਈਚਾਰੇ ਨੇ ਇਹ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਕੇ ਆਪਣੇ
ਦੇਸ਼ ਪ੍ਰਤੀ ਪਿਆਰ ਹੋਣ ਦਾ ਸਬੂਤ ਦਿੱਤਾ ਹੈ।ਉਹਨਾਂ ਇਹ ਵੀ ਦੱਸਿਆ ਕਿ ਉਹ ਪੰਜਾਬੀ ਮਾਂ ਬੋਲੀ
ਦੀ ਆਣ ਬਾਣ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਵੀ ਉਪਰਾਲੇ ਕਰਦੇ ਰਹਿਣਗੇ।ਇਸ ਪੋ੍ਗਰਾਮ ਵਿੱਚ
ਹੋਰਨਾਂ ਤੋਂ ਇਲਾਵਾ ਹਮਦਰਦ ਵੀਕਲੀ ਤੋ ਸ: ਅਮਰ ਸਿੰਘ ਭੁੱਲਰ, ਸਾਂਝਾ ਪੰਜਾਬ ਤੋ ਬੋਬੀ
ਦੋਸ਼ਾਝ, ਦੇਸੀ ਰੰਗ ਤੋਂ ਸੰਦੀਪ ਬਰਾੜ, 5 ਆਬ ਤੋ ਪ੍ਰਿੰਸ਼, ਨਗਾਰਾ ਤੋ ਰਾਣਾ ਸਿੱਧੂ, ਟੋਨੀ
ਜੋਹਲ, ਸਾਰੰਗ ਤੋਂ ਰਾਜਵੀਰ ਬੋਪਰਾਏ, ਇੰਦਰਪ੍ਰੀਤ ਸਿੰਘ ਪਰਮਾਰ ਅਤੇ ਸਾਂਝਾ ਵਿਰਸਾ ਤੋਂ
ਹਰਜੀਤ ਜੰਜੂਆ ਟੋਰਾਂਟੋ ਅਤੇ ਸ਼ਹਿਰ ਦੇ ਪਤਵੰਤੇ ਸੱਜਨ ਅਤੇ ਹੋਰ ਮੀਡੀਆ ਕਰਮੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.